ਝੜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝੜ (ਨਾਂ,ਪੁ) ਸੂਰਜ ਦੇ ਬੱਦਲਾਂ ਓਹਲੇ ਆ ਜਾਣ ਕਾਰਨ ਹੋਈ ਛਾਂ; ਬੱਦਲਾਂ ਦਾ ਇਕੱਠ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਝੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝੜ. (ਸੰ. झट्. ਧਾ—ਫਸਣਾ, ਜੁੜਨਾ) ਸੰਗ੍ਯਾ—ਆਕਾਸ਼ ਵਿੱਚ ਬੱਦਲਾਂ ਦਾ ਜੁੜਨਾ. “ਝੜ ਝਖੜ ਓਹਾੜ.” (ਸਵਾ ਮ: ੧) ੨ ਜਿੰਦੇ (.ਕੁਫ਼ਲ) ਦੀ ਕਮਾਣੀ। ੩ ਧਾਤੁ ਦੇ ਕੀਲ ਦਾ ਕੁੱਟਕੇ ਚੌੜਾ ਕੀਤਾ ਸਿਰਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਝੜ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਝੜ* (ਸੰ.। ਸੰਸਕ੍ਰਿਤ ਕਸ਼ੑਰਣ। ਪੰਜਾਬੀ ਖਰਨਾ ਇਸ ਤੋਂ ਝਰਨਾ, ਝੜਨਾ) ਬੱਦਲ। ਬੱਦਲਾਂ ਦਾ ਆਕਾਸ਼ ਵਿਚ ਛਾ ਜਾਣਾ। ਯਥਾ-‘ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ’। (ਝੜ) ਮੋਹ (ਝਖੜ) ਲੋਭ , ਕਾਮਾਦਿਕ ਹੜ੍ਹਾਂ ਦੀਆਂ ਲਹਿਰਾਂ ਲੱਖਾਂ ਹੀ ਭਾਵੇਂ ਵਗਣ (ਅਗੇ ਲਿਖ੍ਯਾ ਹੈ ਕਿ) ਸਤਿਗੁਰ ਦੀ ਸ਼ਰਣ ਲੱਗਣ ਨਾਲ ਬੇੜੇ ਦੇ ਡੁਬਣ ਦਾ ਕੁਝ ਡਰ ਨਹੀਂ ਹੈ ਭਾਵ ਇਹ ਕਿ ਮਲਾਹ ਦੀ ਕ੍ਰਿਪਾ ਚਾਹੀਏ।
ਦੇਖੋ , ‘ਓਹਾੜ’
----------
* ਉਤਰ ਪੱਛਮੀ ਪੰਜਾਬ ਵਲ ਝੜ=ਬੱਦਲ ਨੂੰ ਕਹਿੰਦੇ ਹਨ। ਬੱਦਲ ਆਉਣ ਤਾਂ ਕਹਿੰਦੇ ਹਨ, ਝੜ ਪੈ ਗਿਆ ਹੈ। ਜਦੋਂ ਮੀਂਹ ਕਈ ਦਿਨ ਲੱਗਾ ਰਹੇ ਤਾਂ ਇਸੇ ਝੜ ਤੋਂ ਝੜੀ ਬੋਲਦੇ ਹਨ- ਝੜੀ ਲੱਗ ਪਈ ਹੈ। ਝੜਨਾ ਤੋਂ ਭਾਵ ਪਾਣੀ ਦਾ ਉਤੋਂ ਡਿੱਗਣਾ ਹੁੰਦਾ ਹੈ। ਸੋ ਝੜੀ ਤੋਂ ਝੜ ਬਣਿਆ ਜਾਪਦਾ ਹੈ, ਜਿਸ ਤੋਂ ਪਾਣੀ ਝੜੇ , ਸੋ ਝੜ= ਬੱਦਲ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 18058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First