ਡਾਇਰੈਕਟਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਾਇਰੈਕਟਰ [ਨਾਂਪੁ] ਨਿਰਦੇਸ਼ਕ, ਸੰਚਾਲਕ; (ਰੰਗਮੰਚ ਦਾ) ਸੂਤਰਧਾਰ, ਹਦਾਇਤਕਾਰ (ਇਤ.) ਫ਼੍ਰਾਂਸੀਸੀ ਡਾਇਰੈਕਟਰੀ ਦਾ ਮੈਂਬਰ; ਗਤੀ-ਨਿਰਦੇਸ਼ਕ ਜੰਤਰ , ਮਾਰਗ-ਦਰਸ਼ਕ, ਪ੍ਰਬੰਧਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2489, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਡਾਇਰੈਕਟਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Directors_ਡਾਇਰੈਕਟਰ: ਕਿਸੇ ਕੰਪਨੀ ਦੇ ਡਾਇਰੈਕਟਰ ਉਸ ਕੰਪਨੀ ਦੇ ਸ਼ੇਅਰਧਾਰਕਾਂ ਦੀ ਚੁਣਵੀਂ ਬਾਡੀ ਦੇ ਅਜਿਹੇ ਵਿਅਕਤੀ ਹੁੰਦੇ ਹਨ ਜਿਨ੍ਹਾਂ ਨੂੰ ਕੰਪਨੀ ਦੇ ਕਾਰਵਿਹਾਰ ਦਾ ਪ੍ਰਬੰਧ ਕਰਨ ਦਾ ਕੰਮ ਸੌਂਪਿਆ ਗਿਆ ਹੁੰਦਾ ਹੈ। ਉਹ ਵਿਅਕਤੀਗਤ ਸ਼ੇਅਰਧਾਰਕਾਂ ਦੇ ਟਰੱਸਟੀ ਨਹੀਂ ਹੁੰਦੇ ਲੇਕਿਨ ਉਹ ਕੰਪਨੀ ਦੇ ਧਨ ਅਤੇ ਸੰਪਤੀ ਦੇ ਟਰੱਸਟੀ ਹੁੰਦੇ ਹਨ। ਡਾਇਰੈਕਟਰ ਦਾ ਅਹੁਦਾ ਤਨਖ਼ਾਹਦਾਰ ਮੁਲਾਜ਼ਮ ਦਾ ਹੁੰਦਾ ਹੈ। ਕੋਈ ਵੀ ਡਾਇਰੈਕਟਰ ਆਪਣੇ ਲਈ ਮੁਆਇਦਾ ਨਹੀਂ ਕਰਦਾ ਲੇਕਿਨ ਉਹ ਆਪਣੇ ਮਾਲਕ ਦੇ ਨਮਿਤ ਮੁਆਇਦਾ ਕਰਦਾ ਹੈ ਅਰਥਾਤ ਉਸ ਕੰਪਨੀ ਦੇ ਨਮਿਤ ਜਿਸ ਦਾ ਉਹ ਡਾਇਰੈਕਟਰ ਹੈ ਅਤੇ ਜਿਸ ਲਈ ਉਹ ਕੰਮ ਕਰਦਾ ਹੈ। ਉਨ੍ਹਾਂ ਮੁਆਇਦਿਆਂ ਦੇ ਆਧਾਰ ਤੇ ਉਸ ਦੇ ਵਿਰੁਧ ਦਾਵਾ ਨਹੀਂ ਕੀਤਾ ਜਾ ਸਕਦਾ, ਪਰ ਇਹ ਤਦ ਜੇ ਉਹ ਆਪਣੀ ਅਥਾਰਿਟੀ ਦੀਆਂ ਸੀਮਾਵਾਂ ਨ ਟਪੇ ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First