ਡਿਸਚਾਰਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਿਸਚਾਰਜ [ਨਾਂਪੁ] ਦੋਸ਼-ਮੁਕਤੀ; ਮੌਕੂਫ਼ੀ, ਬਰਖ਼ਾਸਤਗੀ; ਛੁਟਕਾਰਾ; ਰਿਹਾਈ , ਖ਼ਲਾਸੀ; ਖਾਰਜ ਕਰਨ ਦੀ ਕਿਰਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1248, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਡਿਸਚਾਰਜ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Discharge_ਡਿਸਚਾਰਜ: ਕਈ ਵਾਰੀ ਇਸ ਸ਼ਬਦ ਦੀ ਵਰਤੋਂ ਬਰਖ਼ਾਸਤਗੀ ਦੇ ਅਰਥਾਂ ਵਿਚ ਵੀ ਕਰ ਲਈ ਜਾਂਦੀ ਹੈ। ਕਈ ਵਾਰੀ ਇਸ ਦੀ ਵਰਤੋਂ ਸੇਵਾ ਤੋਂ ਡਿਸਚਾਰਜ ਕੀਤੇ ਜਾਣ ਦੇ ਅਰਥਾਂ ਵਿਚ ਕੀਤੀ ਜਾਂਦੀ ਹੈ, ਜੋ ਹੁੰਦੀ ਤਾਂ ਬਰਖ਼ਾਸਤਗੀ ਹੈ, ਪਰ ਡਿਸਚਾਰਜ ਕੀਤੇ ਕਰਮਚਾਰੀ ਨੂੰ ਕੁਝ ਲਾਭ ਦੇ ਦਿੱਤੇ ਜਾਂਦੇ ਹਨ ਅਤੇ ਕਈ ਵਾਰੀ ਇਸ ਦੀ ਵਰਤੋਂ ਨਿਰੋਲ ਸੇਵਾ ਦੇ ਮੁਆਇਦੇ ਦੀ ਸਮਾਪਤੀ ਦੇ ਅਰਥਾਂ ਵਿਚ ਕੀਤੀ ਜਾਂਦੀ ਹੈ [ਕਲਕੱਤਾ ਕੈਮੀਕਲ ਕੰ. ਲਿਮਟਿਡ ਬਨਾਮ ਡੀ. ਕੇ ਬਰਮਨ ਏ ਆਈ ਅਰ 1969 ਪਟਨਾ 371]।
2. ਪੁਲਿਸ ਰਿਪੋਰਟ ਤੋਂ ਬਿਨਾਂ ਹੋਰਵੇਂ ਦਾਇਰ ਕੀਤੇ ਗਏ ਵਰੰਟ ਕੇਸ ਵਿਚ ਡਿਸਚਾਰਜ ਕਰਨਾ ਅਤੇ ਬਰੀ ਕਰਨਾ ਦੋ ਵਖ ਵਖ ਅਰਥਾਂ ਵਾਲੇ ਸੰਕਲਪ ਹਨ ਜਾਂ ਅਦਾਲਤ ਵਿਚ ਕਾਰਵਾਈਆਂ ਦੇ ਵਖ ਵਖ ਪੜਾਵਾਂ ਨਾਲ ਤੱਲਕ ਰਖਦੇ ਹਨ। ਡਿਸਚਾਰਜ ਅਤੇ ਬਰੀਅਤ ਦਾ ਕਾਨੂੰਨੀ ਪ੍ਰਭਾਵ ਅਤੇ ਅਨੁਸੰਗਤੀਆਂ ਵੀ ਵਖ ਵਖ ਹਨ। ਉਸ ਵਰੰਟ ਕੇਸ ਵਿਚ ਜੋ ਸ਼ਿਕਾਇਤ ਦੇ ਆਧਾਰ ਤੇ ਦਾਇਰ ਕੀਤਾ ਗਿਆ ਹੈ, ਡਿਸਚਾਰਜ ਕਰਨ ਦਾ ਹੁਕਮ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਸੰਮਨ ਜਾਰੀ ਕੀਤਾ ਜਾ ਚੁੱਕਾ ਹੋਵੇ ਪਰ ਅਰੋਪ ਪੱਤਰ ਅਥਵਾ ਫ਼ਰਦ ਜੁਰਮ ਨ ਲਾਇਆ ਗਿਆ ਹੋਵੇ। ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 253 (1) ਵਿਚ ਦਸਿਆ ਗਿਆ ਹੈ ਕਿ ਇਹ ਇਕ ਆਮ ਨਿਯਮ ਹੈ ਕਿ ਜਦੋਂ ਤਕ ਇਸਤਗ਼ਾਸੇ (ਪ੍ਰਾਸੀਕਿਊਸ਼ਨ) ਦੇ ਸਭਨਾਂ ਗਵਾਹਾਂ ਦੀ ਸ਼ਹਾਦਤ ਨ ਲਈ ਜਾ ਚੁੱਕੀ ਹੋਵੇ ਅਤੇ ਮੈਜਿਸਟਰੇਟ , ਉਨ੍ਹਾਂ ਕਾਰਨਾਂ ਕਰਕੇ ਜੋ ਕਲਮਬੰਦ ਕੀਤੇ ਜਾਣਗੇ, ਸ਼ਹਾਦਤ ਦੀ ਰੋਸ਼ਨੀ ਵਿਚ ਇਹ ਨ ਸਮਝਦਾ ਹੋਵੇ ਕਿ ਕੋਈ ਕੇਸ ਨਹੀਂ ਬਣਦਾ, ਉਦੋਂ ਤਕ ਡਿਸਚਾਰਜ ਕਰਨ ਦੇ ਹੁਕਮ ਨਹੀਂ ਕੀਤੇ ਜਾ ਸਕਦੇ। ਉਸ ਧਾਰਾ ਦੀ ਉਪਧਾਰਾ (2) ਜੋ ਮੈਜਿਸਟਰੇਟ ਨੂੰ ਇਹ ਅਧਿਕਾਰ ਦਿੰਦੀ ਹੈ ਕਿ ਉਹ ਮੁਲਜ਼ਮ ਨੂੰ ਉਸ ਤੋਂ ਪਹਿਲਾਂ ਕਿਸੇ ਵੀ ਸਟੇਜ ਤੇ ਡਿਸਚਾਰਜ ਕਰ ਦੇਵੇ , ਉਸ ਨਿਯਮ ਦਾ ਅਪਵਾਦ ਹੈ। ਸਾਧਾਰਨ ਤੌਰ ਤੇ ਲਈ ਗਈ ਸ਼ਹਾਦਤ ਉਤੇ ਵਿਚਾਰ ਕਰਨ ਤੋਂ ਬਿਨਾਂ ਡਿਸਚਾਰਜ ਕਰਨ ਦਾ ਹੁਕਮ ਗ਼ੈਰ-ਕਾਨੂੰਨੀ ਹੋਵੇਗਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First