ਤੀਸਰੀ ਪੀੜ੍ਹੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Third Generation

ਦੂਜੀ ਪੀੜ੍ਹੀ ਦੇ ਕੰਪਿਊਟਰਾਂ ਨੂੰ ਕੁਝ ਵਿਸ਼ੇਸ਼ ਹਾਲਤਾਂ ਵਿੱਚ ਕੰਮ ਕਰਨ ਲਈ ਤਿਆਰ ਕੀਤਾ ਗਿਆ ਸੀ । ਉਹਨਾਂ ਨੂੰ ਸਿਰਫ਼ ਵਿਗਿਆਨਿਕ ਜਾਂ ਗ਼ੈਰ-ਵਿਗਿਆਨਿਕ ਕਾਰਜਾਂ ਲਈ ਬਣਾਇਆ ਗਿਆ ਸੀ । ਇਹ ਦੋਨਾਂ ( ਵਿਗਿਆਨਿਕ ਤੇ ਗ਼ੈਰ-ਵਿਗਿਆਨਿਕ ) ਉਦੇਸ਼ਾਂ ਦੀ ਪੂਰਤੀ ਲਈ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦੇ ਸਨ । ਸਾਲ 1964 ਵਿੱਚ ਆਈਬੀਐਮ ( ਇੰਟਰਨੈਸ਼ਨਲ ਬਿਜ਼ਨੈੱਸ ਮਸ਼ੀਨ ) ਨਾਮਕ ਕੰਪਨੀ ਨੇ ਤੀਜੀ ਪੀੜ੍ਹੀ ਦੇ ਭੌਤਿਕ ਕਲ-ਪੁਰਜਿਆਂ ਦਾ ਵਿਕਾਸ ਕੀਤਾ । ਕਈ ਟ੍ਰਾਂਜਿਸਟਰਾਂ ਨੂੰ ਇਕ ' ਚਿੱਪ' ਜਾਂ ' ਆਈਸੀ' ਦੇ ਰੂਪ ਵਿੱਚ ਇਕੱਠਾ ਕਰਨ ਦੀ ਸਫ਼ਲ ਖੋਜ ਹੋਈ । ਇਸ ਨਾਲ ਕੰਪਿਊਟਰਾਂ ਦੇ ਖ਼ਰਾਬ ਹੋਣ ਦਾ ਖ਼ਤਰਾ ਵੀ ਘੱਟ ਗਿਆ ।

ਇਹ ਕੰਪਿਊਟਰ ਆਕਾਰ ਵਿੱਚ ਪਹਿਲਾਂ ਦੀ ਤੁਲਨਾ ਵਿੱਚ ਕਾਫ਼ੀ ਛੋਟੇ ਅਤੇ ਹਲਕੇ ਸਨ । ਤੇਜ਼ ਰਫ਼ਤਾਰ ਕਾਰਨ ਇਹ ਦੁਨੀਆ ਵਿੱਚ ਲੋਕ-ਪ੍ਰਿਆ ਹੋ ਗਏ । ਇਸ ਪੀੜ੍ਹੀ ਕਾਲ ਦੌਰਾਨ ਕੰਪਿਊਟਰ ਦੀਆਂ ਭਾਸ਼ਾਵਾਂ ਵਿੱਚ ਬੇਹੱਦ ਸੁਧਾਰ ਹੋਇਆ । ਇਸ ਦੌਰਾਨ ਇਨਪੁਟ ਲਈ ਕੀਬੋਰਡ , ਆਉਟਪੁਟ ਲਈ ਮੌਨੀਟਰ ਜਾਂ ਡਿਸਪਲੇਅ ਯੂਨਿਟ ਦੀ ਵਰਤੋਂ ਹੋਣੀ ਸ਼ੁਰੂ ਹੋਈ । ਸੋ ਆਈਸੀ ( IC ) ਦੀ ਵਰਤੋਂ ਵਾਲੇ ਕੰਪਿਊਟਰਾਂ ਨੂੰ ਤੀਸਰੀ ਪੀੜ੍ਹੀ ਦੇ ਕੰਪਿਊਟਰ ਕਿਹਾ ਜਾਂਦਾ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.