ਤੀਸਰੀ ਪੀੜ੍ਹੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Third Generation
ਦੂਜੀ ਪੀੜ੍ਹੀ ਦੇ ਕੰਪਿਊਟਰਾਂ ਨੂੰ ਕੁਝ ਵਿਸ਼ੇਸ਼ ਹਾਲਤਾਂ ਵਿੱਚ ਕੰਮ ਕਰਨ ਲਈ ਤਿਆਰ ਕੀਤਾ ਗਿਆ ਸੀ। ਉਹਨਾਂ ਨੂੰ ਸਿਰਫ਼ ਵਿਗਿਆਨਿਕ ਜਾਂ ਗ਼ੈਰ-ਵਿਗਿਆਨਿਕ ਕਾਰਜਾਂ ਲਈ ਬਣਾਇਆ ਗਿਆ ਸੀ। ਇਹ ਦੋਨਾਂ (ਵਿਗਿਆਨਿਕ ਤੇ ਗ਼ੈਰ-ਵਿਗਿਆਨਿਕ) ਉਦੇਸ਼ਾਂ ਦੀ ਪੂਰਤੀ ਲਈ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦੇ ਸਨ। ਸਾਲ 1964 ਵਿੱਚ ਆਈਬੀਐਮ (ਇੰਟਰਨੈਸ਼ਨਲ ਬਿਜ਼ਨੈੱਸ ਮਸ਼ੀਨ) ਨਾਮਕ ਕੰਪਨੀ ਨੇ ਤੀਜੀ ਪੀੜ੍ਹੀ ਦੇ ਭੌਤਿਕ ਕਲ-ਪੁਰਜਿਆਂ ਦਾ ਵਿਕਾਸ ਕੀਤਾ। ਕਈ ਟ੍ਰਾਂਜਿਸਟਰਾਂ ਨੂੰ ਇਕ 'ਚਿੱਪ' ਜਾਂ 'ਆਈਸੀ' ਦੇ ਰੂਪ ਵਿੱਚ ਇਕੱਠਾ ਕਰਨ ਦੀ ਸਫ਼ਲ ਖੋਜ ਹੋਈ। ਇਸ ਨਾਲ ਕੰਪਿਊਟਰਾਂ ਦੇ ਖ਼ਰਾਬ ਹੋਣ ਦਾ ਖ਼ਤਰਾ ਵੀ ਘੱਟ ਗਿਆ।
ਇਹ ਕੰਪਿਊਟਰ ਆਕਾਰ ਵਿੱਚ ਪਹਿਲਾਂ ਦੀ ਤੁਲਨਾ ਵਿੱਚ ਕਾਫ਼ੀ ਛੋਟੇ ਅਤੇ ਹਲਕੇ ਸਨ। ਤੇਜ਼ ਰਫ਼ਤਾਰ ਕਾਰਨ ਇਹ ਦੁਨੀਆ ਵਿੱਚ ਲੋਕ-ਪ੍ਰਿਆ ਹੋ ਗਏ। ਇਸ ਪੀੜ੍ਹੀ ਕਾਲ ਦੌਰਾਨ ਕੰਪਿਊਟਰ ਦੀਆਂ ਭਾਸ਼ਾਵਾਂ ਵਿੱਚ ਬੇਹੱਦ ਸੁਧਾਰ ਹੋਇਆ। ਇਸ ਦੌਰਾਨ ਇਨਪੁਟ ਲਈ ਕੀਬੋਰਡ , ਆਉਟਪੁਟ ਲਈ ਮੌਨੀਟਰ ਜਾਂ ਡਿਸਪਲੇਅ ਯੂਨਿਟ ਦੀ ਵਰਤੋਂ ਹੋਣੀ ਸ਼ੁਰੂ ਹੋਈ। ਸੋ ਆਈਸੀ (IC) ਦੀ ਵਰਤੋਂ ਵਾਲੇ ਕੰਪਿਊਟਰਾਂ ਨੂੰ ਤੀਸਰੀ ਪੀੜ੍ਹੀ ਦੇ ਕੰਪਿਊਟਰ ਕਿਹਾ ਜਾਂਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 938, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First