ਤਫ਼ਤੀਸ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਫ਼ਤੀਸ਼ [ ਨਾਂਇ ] ਪੜਤਾਲ , ਘੋਖ , ਤਹਿਕੀਕਾਤ , ਛਾਣ-ਬੀਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਫ਼ਤੀਸ਼ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਫ਼ਤੀਸ਼ . ਅ਼  ਫ਼ਤਸ਼ ( ਖੋਜ ) ਕਰਨਾ. ਟੋਲਨਾ. ਢੂੰਡਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਫ਼ਤੀਸ਼ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Investigation _ ਤਫ਼ਤੀਸ਼ : ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 2 ( ਗ ) ਵਿਚ ਤਫ਼ਤੀਸ਼ ਦੀ ਪਰਿਭਾਸ਼ਾ ਨਿਮਨ - ਅਨੁਸਾਰ ਕੀਤੀ ਗਈ ਹੈ : -

            2 ( ਗ ) ਤਫ਼ਤੀਸ਼ ਵਿਚ ਉਹ ਸਭ ਕਾਰਵਾਈਆਂ ਸ਼ਾਮਲ ਹਨ ਜੋ ਕਿਸੇ ਪੁਲਿਸ ਅਫ਼ਸਰ ਦੁਆਰਾ ਜਾਂ ( ਮੈਜਿਸਟਰੇਟ ਤੋਂ ਬਿਨਾਂ ਹੋਰ ) ਕਿਸੇ ਅਜਹੇ ਵਿਅਕਤੀ ਦੁਆਰਾ ਜੋ ਮੈਜਿਸਟਰੇਟ ਦੁਆਰਾ ਇਸ ਨਮਿਤ ਇਖ਼ਤਿਆਰਤ ਹੈ , ਸ਼ਹਾਦਤ ਇਕੱਠੀ ਕਰਨ ਲਈ ਇਸ ਸੰਘਤਾ ਅਧੀਨ ਕੀਤੀਆਂ ਜਾਣ; ’ ’

            ਪਰ ਜਦੋਂ ਇਹ ਸ਼ਬਦ ਭਾਰਤੀ ਸ਼ਹਾਦਤ ਐਕਟ 1872 ਦੀ ਧਾਰਾ 157 ਵਿਚ ਆਉਂਦਾ ਹੈ ਤਾਂ ਉਥੇ ਇਸ ਦਾ ਉਪਰੋਕਤ ਸੀਮਤ ਅਰਥ ਨਹੀਂ ਲਿਆ ਜਾ ਸਕਦਾ । ਉਥੇ ਇਸ ਦਾ ਲਫ਼ਜ਼ੀ ਅਰਥ ਲਿਆ ਜਾਵੇਗਾ ਜਿਸ ਅਨੁਸਾਰ ਉਸ ਵਿਚ ਤੱਥ ਸੁਨਿਸਚਿਤ ਕਰਨਾ , ਸਮੱਗਰੀ ਦੀ ਪੁਣਛਾਣ ਕਰਨਾ , ਸਬੰਧਤ ਡੈਟਾ ਦੀ ਖੋਜ ਕਰਨਾ.....ਆਦਿ ਸ਼ਾਮਲ ਹੋਣਗੇ । ( ਰਾਜ ਬਨਾਮ ਪਰੇਸ਼ਵਰ ਘਾਸੀ- ਏ ਆਈ ਆਰ 1968 ਉੜੀਸਾ 20 ) ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.