ਦਰਬਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਰਬਾਰ [ਨਾਂਪੁ] ਰਾਜੇ ਦੇ ਸਾਮ੍ਹਣੇ ਦਾ ਖੁੱਲ੍ਹਾ ਹਾਲ ਜਾਂ ਵਿਹੜਾ ਜਿਸ ਵਿੱਚ ਰਾਜ ਅਧਿਕਾਰੀ ਬੈਠਣ; ਅਦਾਲਤ , ਕਚਹਿਰੀ, ਸਭਾ , ਇਕੱਠ , ਮਜਲਸ, ਸਮਾਗਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਦਰਬਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਰਬਾਰ: ਫ਼ਾਰਸੀ ਮੂਲ ਦੇ ਇਸ ਸ਼ਬਦ ਦਾ ਅਰਥ ਹੈ ਬਾਦਸ਼ਾਹ ਦੀ ਸਭਾ ਜਾਂ ਕਚਹਿਰੀ। ਪਰ ਗੁਰਬਾਣੀ ਵਿਚ ਦੁਨਿਆਵੀ ਬਾਦਸ਼ਾਹ ਦੀ ਥਾਂ ਸਚੇ ਬਾਦਸ਼ਾਹ ਦੀ ਸਭਾ ਲਈ ਇਸ ਸ਼ਬਦ ਦੀ ਵਰਤੋਂ ਹੋਈ ਹੈ, ਜਿਵੇਂ—ਕਰਿ ਬੰਦਨਾ ਲਖ ਬਾਰ ਥਕਿ ਪਰਿਓ ਪ੍ਰਭ ਦਰਬਾਰ (ਗੁ.ਗ੍ਰੰ.837)। ਧਨਾਸਰੀ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਜੋ ਗੁਰੂ ਦੇ ਬਚਨ ਨੂੰ ਆਧਾਰ ਬਣਾ ਲੈਂਦਾ ਹੈ, ਉਹ ਕਦੇ ਵੀ ਡੋਲਦਾ ਨਹੀਂ। ਸੰਸਾਰ ਵਿਚ ਉਸ ਦਾ ਜੈ-ਜੈ-ਕਾਰ ਹੁੰਦਾ ਹੈ ਅਤੇ ਰੱਬ ਦੀ ਦਰਗਾਹ ਵਿਚ ਉਸ ਦਾ ਮੁਖ ਉਜਲਾ ਹੁੰਦਾਹੈ—ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ (ਗੁ.ਗ੍ਰੰ.678)। ਅਸਲ ਵਿਚ, ਜੇ ਕਿਸੇ ਸੱਤਾ ਦਾ ਸਹੀ ਅਰਥਾਂ ਵਿਚ ਦਰਬਾਰ ਹੈ ਤਾਂ ਉਹ ਪ੍ਰਭੂ ਦਾ ਹੀ ਹੈ—ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ (ਗੁ.ਗ੍ਰੰ.507)।

            ਗੁਰਬਾਣੀ ਵਿਚ ਚੂੰਕਿ ਪਰਮਾਤਮਾ (ਸਚਾ ਪਾਤਿਸ਼ਾਹ) ਅਤੇ ਗੁਰੂ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਹੀਂ ਮੰਨਿਆ ਗਿਆ (ਪਾਰਬ੍ਰਹਮ ਗੁਰ ਨਾਹੀ ਭੇਦਗੁ. ਗ੍ਰੰ.1142; ਗੁਰੁ ਗੋਵਿੰਦੁ ਗੋਵਿੰਦੁ ਗੁਰੂ ਹੈ ਨਾਨਕ ਭੇਦੁ ਭਾਈਗੁ.ਗ੍ਰੰ.442), ਇਸ ਲਈ ਗੁਰੂ ਨਾਨਕ ਦੇਵ ਜੀ ਜਾਂ ਉਨ੍ਹਾਂ ਦੇ ਉਤਰਾਧਿਕਾਰੀਆਂ ਦੀ ਸਭਾ ਲਈ ਵੀ ‘ਦਰਬਾਰ’ ਸ਼ਬਦ ਦੀ ਵਰਤੋਂ ਹੋਣ ਲਗ ਗਈ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ ਜਦੋਂ ਗੁਰਿਆਈ ਗ੍ਰੰਥ ਸਾਹਿਬ ਨੂੰ ਦਿੱਤੀ ਗਈ ਤਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੇ ਸਥਾਨ ਨੂੰ ਵੀ ‘ਦਰਬਾਰ ਸਾਹਿਬ ’ ਕਿਹਾ ਜਾਣ ਲਗਿਆ, ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ , ਦਰਬਾਰ ਸਾਹਿਬ ਤਰਨਤਾਰਨ ਆਦਿ। ਇਸ ਸ਼ਬਦ ਦਾ ਉਦਾਤੀਕਰਣ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਇਕ ਨਾਮਾਂਤਰ ‘ਦਰਬਾਰ ਸਾਹਿਬ’ ਪ੍ਰਚਲਿਤ ਕਰ ਦਿੱਤਾ ਗਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.