ਦੇਹਰਾ ਬਾਬਾ ਨਾਨਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇਹਰਾ ਬਾਬਾ ਨਾਨਕ. ਗੁਰਦਾਸਪੁਰ ਦੇ ਜਿਲੇ ਤਸੀਲ ਬਟਾਲੇ ਵਿੱਚ ਰਾਵੀ ਦੇ ਦੱਖਣੀ ਕਿਨਾਰੇ ਗੁਰਦਾਸਪੁਰ ਤੋਂ ੨੨ ਮੀਲ ਪੁਰ ਉਹ ਨਗਰ, ਜੋ ਕਰਤਾਰਪੁਰ ਦੇ ਰਾਵੀ ਦੇ ਪ੍ਰਵਾਹ ਨਾਲ ਲੋਪ ਹੋਣ ਪੁਰ ਲ੖ਮੀਦਾਸ ਜੀ ਦੇ ਸੁਪੁਤ੍ਰ ਧਰਮਚੰਦ ਜੀ ਨੇ ਵਸਾਯਾ ਅਤੇ ਨਾਮ ਦੇਹਰਾ ਬਾਬਾ ਨਾਨਕ ਰੱਖਿਆ, ਅਤੇ ਗੁਰੂ ਨਾਨਕ ਦੇਵ ਜੀ ਦੀ ਕਲਪਿਤ ਸਮਾਧਿ ਬਣਵਾਈ. ਇਸ ਦੇਹਰੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਸੰਮਤ ੧੮੮੪ ਵਿੱਚ ਅਤੇ ਲਾਲਾ ਚੰਦੂਲਾਲ ਹੈਦਰਾਬਾਦ ਵਾਲੇ ਨੇ ਅਰ ਸਰਦਾਰ ਸੁਧ ਸਿੰਘ ਤਥਾ ਪ੍ਰੇਮੀ ਸੰਗਤਿ ਨੇ ਸਮੇਂ ਸਮੇਂ ਸਿਰ ਪ੍ਰ੍ਰੇਮਭਾਵ ਨਾਲ ਕੀਤੀ ਹੈ. ਜਾਗੀਰ ਪਿੰਡ ਤਾਲਿਆ ਪੁਰ ਤਸੀਲ ਰੋਪੜ ਤੋਂ ੭੦੦), ਕਮਾਲਪੁਰ ਤਸੀਲ ਗੁਰਦਾਸਪੁਰ ਤੋਂ ੮੦੦), ਕਿਲਾ ਨੱਥੂ ਸਿੰਘ ਤਸੀਲ ਗੁਰਦਾਸਪੁਰ ਤੋਂ ੧੦੦੦), ਚੌਬੀਹ ਦੁਕਾਨਾਂ ਦੇ ਕਿਰਾਏ ਦੀ ਆਮਦਨ ੧੩੦੦), ਬਾਕੀ ਜ਼ਮੀਨਾਂ ਅਤੇ ਬਾਗ਼ ਦੀ ਆਮਦਨ ਕ਼ਰੀਬ ੧੮੫੮) ਰੁਪਯੇ ਸਾਲਾਨਾ ਹੈ. ਇਸ ਦਾ ਪ੍ਰਬੰਧ ਸਥਾਨਿਕ ਗੁਰਦ੍ਵਾਰਾ ਪ੍ਰਬੰਧਕ ਕਮੇਟੀ ਦੇ ਹੱਥ ਹੈ. ਲੰਗਰ , ਕਥਾ ਕੀਰਤਨ ਦਾ ਪ੍ਰਬੰਧ ਬਹੁਤ ਚੰਗਾ ਹੈ. ਵੈਸਾਖੀ, ੨੦ ਫੱਗੁਣ ਅਤੇ ਸ਼੍ਰਾੱਧਾਂ ਦੀ ਦਸਮੀ ਨੂੰ ਮੇਲੇ ਲਗਦੇ ਹਨ. ਹੁਣ ਡੇਰਾ ਬਾਬਾ ਨਾਨਕ ਅਮ੍ਰਿਤਸਰ ਵੇਰਕਾ ਲੈਨ ਦਾ ਸਟੇਸ਼ਨ ਹੈ, ਜੋ ਅਮ੍ਰਿਤਸਰੋਂ ੩੪ ਮੀਲ ਹੈ.

     ਇਸ ਕਸਬੇ ਅੰਦਰ ਗੁਰੂ ਨਾਨਕ ਦੇਵ ਦਾ ਗੁਰਦ੍ਵਾਰਾ ਚੋਲਾ ਸਾਹਿਬ ਨਾਮ ਕਰਕੇ ਭੀ ਹੈ. ਦੇਖੋ, ਚੋਲਾ ਸਾਹਿਬ।

     ੨ ਪੱਖੋ ਪਿੰਡ ਪਾਸ ਇੱਕ ਦੇਹਰਾ ਬਾਬਾ ਲ੖ਮੀਦਾਸ ਜੀ ਦੇ ਪੋਤੇ ਮੇਹਰਚੰਦ ਨੇ ਭੀ ਬਣਵਾਇਆ ਹੈ, ਜਿਸ ਨੂੰ ਦੀਵਾਨ ਚੰਦੂਲਾਲ ਹੈਦਰਾਬਾਦੀ ਦੇ ਚਾਚੇ ਨਾਨਕਚੰਦ ਨੇ ਬਹੁਤ ਧਨ ਲਾਕੇ ਸੁੰਦਰ ਰਚਿਆ, ਅਰ ਫੇਰ ਸ਼ੇਰਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਭੀ ਬਹੁਤ ਧਨ ਖ਼ਰਚ ਕੀਤਾ. ਦੇਖੋ, ਪੱਖੋ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੇਹਰਾ ਬਾਬਾ ਨਾਨਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦੇਹਰਾ ਬਾਬਾ ਨਾਨਕ (ਨਗਰ): ਵੇਖੋ ‘ਡੇਰਾ ਬਾਬਾ ਨਾਨਕ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.