ਦੈਂਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੈਂਤ [ਨਾਂਪੁ] ਵੇਖੋ ਦਿਉ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19795, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਦੈਂਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦੈਂਤ: ਹਿੰਦੂ ਧਰਮ ਵਿਚ ਦੇਵਤਾ-ਸ਼ਕਤੀ ਦੇ ਵਿਰੁੱਧ ਦੈਂਤ-ਸ਼ਕਤੀ ਦੀ ਕਲਪਨਾ ਕੀਤੀ ਗਈ ਹੈ। ਇਨ੍ਹਾਂ ਦੀ ਉਤਪੱਤੀ ਸੰਬੰਧੀ ‘ਮਾਰਕੰਡੇਯ-ਪੁਰਾਣ’ (104/3) ਵਿਚ ਲਿਖਿਆ ਹੈ ਕਿ ਕਸ਼ੑਯਪ ਨੇ ਦਕੑਸ਼ ਪ੍ਰਜਾਪਤੀ ਦੀਆਂ ਤੇਰ੍ਹਾਂ ਕੰਨਿਆਵਾਂ ਨਾਲ ਵਿਆਹ ਕੀਤਾ। ਹਰ ਇਕ ਪਤਨੀ ਤੋਂ ਵਖਰੀ ਵਖਰੀ ਰੁਚੀ, ਬਿਰਤੀ ਅਤੇ ਸਰੂਪ ਵਾਲੇ ਬੱਚੇ ਪੈਦਾ ਹੋਏ। ਅਦਿਤੀ ਦੀ ਕੁੱਖ ਤੋਂ ਦੇਵਤੇ, ਦਿਤੀ ਦੀ ਕੁੱਖ ਤੋਂ ਦੈਂਤ ਅਤੇ ਦਨੂ ਦੀ ਕੁੱਖ ਤੋਂ ਦਾਨਵ ਪੈਦਾ ਹੋਏ। ਦੇਵਤੇ ਸਦ-ਵ੍ਰਿੱਤੀਆਂ ਦੇ ਧਾਰਣੀ ਸਨ ਅਤੇ ਦੈਂਤ ਅਤੇ ਦਾਨਵ ਕੁਰੁਚੀਆਂ ਦੇ ਮੁਜੱਸਮੇਂ ਸਨ। ਪਰ ਇਹ ਪਿਤਾ ਵਲੋਂ ਸੱਕੇ ਸਨ ਅਤੇ ਮਾਂਵਾਂ ਵਲੋਂ ਮੌਸੇਰੇ ਭਰਾ ਸਨ। ਅਸਲ ਵਿਚ, ਇਹ ਮਨੁੱਖ ਦੀਆਂ ਮਾਨਸਿਕ ਪ੍ਰਵ੍ਰਿੱਤੀਆਂ ਦੇ ਪ੍ਰਤੀਕਾਂ ਵਜੋਂ ਕਲਪਿਤ ਕੀਤੇ ਗਏ ਸਨ। ਇਹ ਹਰ ਯੁਗ , ਹਰ ਦੇਸ਼ ਅਤੇ ਹਰ ਭਾਈਚਾਰੇ ਵਿਚ ਸਦਾ ਮੌਜੂਦ ਰਹਿੰਦੇ ਸਨ। ‘ਬਚਿਤ੍ਰ ਨਾਟਕ ’ ਵਿਚ ਸਪੱਸ਼ਟ ਕਿਹਾ ਗਿਆ ਹੈ—ਸਾਧ ਕਰਮ ਜੇ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ। ਕੁਕ੍ਰਿਤ ਕਰਮ ਜੇ ਜਗ ਮੈ ਕਰਹੀ। ਨਾਮ ਅਸੁਰ ਤਿਨ ਕੋ ਸਭ ਧਰਹੀ। ਦੇਵਤਿਆਂ (ਸੁਰਾਂ) ਦੇ ਵਿਰੋਧੀ ਹੋਣ ਕਰਕੇ ਇਨ੍ਹਾਂ ਨੂੰ ‘ਅਸੁਰ ’ ਵੀ ਕਿਹਾ ਜਾਂਦਾ ਹੈ।
ਇਨ੍ਹਾਂ ਦਾ ਆਪਸ ਵਿਚ ਸਦਾ ਕਲੇਸ਼ ਰਹਿੰਦਾ ਸੀ। ਦੈਂਤਾਂ ਨੇ ਦੇਵਤਿਆਂ ਨੂੰ ਕਈ ਵਾਰ ਹਰਾਇਆ, ਪਰ ਦੈਵੀ ਸ਼ਕਤੀ ਰਾਹੀਂ ਉਹ ਫਿਰ ਜਿਤ ਜਾਂਦੇ ਰਹੇ। ਅਸਲ ਵਿਚ, ਇਹ ਦੋਵੇਂ ਵਿਰੋਧੀ ਰੁਚੀਆਂ ਦੇ ਪ੍ਰਤੀਕ ਵਜੋਂ ਚਿਤਰੇ ਗਏ ਹਨ। ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਨੇ ਦੈਂਤਾਂ ਦਾ ਸੰਘਾਰ ਕਰਕੇ ਸੰਤਾਂ ਦਾ ਉੱਧਾਰ ਕੀਤਾ ਸੀ—ਦੈਤ ਸੰਘਾਰਿ ਸੰਤ ਨਿਸਤਾਰੇ। (ਗੁ.ਗ੍ਰੰ.224)। ‘ਜਪੁਜੀ ’ ਦੀ ਛਬੀਵੀਂ ਪਉੜੀ ਵਿਚ ‘ਦੇਵ’ ਦੇ ਨਾਲ ‘ਦਾਨਵ’ ਸ਼ਬਦ ਦੀ ਵੀ ਵਰਤੋਂ ਹੋਈ ਹੈ—ਆਖਹਿ ਦਾਨਵ ਆਖਹਿ ਦੇਵ। ‘ਚੰਡੀ ਦੀ ਵਾਰ ’ ਵਿਚ ਦੈਂਤ ਅਤੇ ਦਾਨਵ ਸਮਾਨਾਰਥਕ ਸ਼ਬਦਾਂ ਵਜੋਂ ਵਰਤੇ ਗਏ ਹਨ। ਸਿੱਖ ਧਰਮ ਵਿਚ ‘ਦੈਂਤ’ ਸ਼ਬਦ ਦੀ ਵਰਤੋਂ ਲੋਕ-ਮੁਹਾਵਰੇ ਵਜੋਂ ਹੋਈ ਹੈ। ਉਂਜ ਇਸ ਨੂੰ ਕਿਸੇ ਪ੍ਰਕਾਰ ਦੀ ਮਾਨਤਾ ਨਹੀਂ ਦਿੱਤੀ ਗਈ।
ਪੰਜਾਬੀ ਸਾਹਿਤ ਅਤੇ ਸਭਿਆਚਾਰ ਵਿਚ ਦੈਂਤ ਦੇ ਅਰਥ ਵਿਚ ਰਾਖਸ਼ ਸ਼ਬਦ ਵੀ ਆਮ ਵਰਤਿਆ ਜਾਂਦਾ ਹੈ। ਵਿਸਤਾਰ ਲਈ ਵੇਖੋ ‘ਰਾਖਸ਼’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First