ਦ੍ਰਿਸ਼ਟਾਂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦ੍ਰਿਸ਼ਟਾਂਤ [ ਨਾਂਪੁ ] ਉਦਾਹਰਨ , ਮਿਸਾਲ; ਇੱਕ ਅਰਥ ਅਲੰਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦ੍ਰਿਸ਼ਟਾਂਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Illustration _ ਦ੍ਰਿਸ਼ਟਾਂਤ : ਦ੍ਰਿਸ਼ਟਾਂਤ ਦਾ ਮਤਲਬ ਹੈ ਕੋਈ ਗੱਲ ਮਿਸਾਲ ਦੇ ਕੇ , ਕੋਈ ਵਾਕਿਆ ਸੁਣਾ ਕੇ ਕਿਸੇ ਗੱਲ ਦਾ ਭਾਵ ਜਾਂ ਮਤਲਬ ਸਪਸ਼ਟ ਕਰਨਾ । ਕੁਮਾਰਾ ਸੁਵਾਮੀ ਚੇਤੀਆਰ ਬਨਾਮ ਕਰੁਪੂ ਸੁਵਾਮੀ ਮੂਪਨਾਰ ( ਏ ਆਈ ਆਰ 1953 ਮਦਰਾਸ 380 ) ਅਨੁਸਾਰ ਕਿਸੇ ਧਾਰਾ ਹੇਠਾਂ ਦਿੱਤਾ ਗਿਆ ਦ੍ਰਿਸ਼ਟਾਂਤ ਉਸ ਧਾਰਾ ਦੇ ਅਰਥ ਸੁਨਿਸਚਿਤ ਕਰਨ ਵਿਚ ਕੀਮਤੀ ਅਗਵਾਈ ਦਿੰਦਾ ਹੈ ।

            ਕ੍ਰੋੜੀ ਲਾਲ ਬਨਾਮ ਸੁਖਲਾਲ ਸਜਨ ( ਏ ਆਈ ਆਰ 1968 ਮ.ਪ੍ਰ.4 ) ਅਨੁਸਾਰ ਕਿਸੇ ਧਾਰਾ ਨਾਲ ਜੋੜੇ ਦ੍ਰਿਸ਼ਟਾਂਤ ਉਸ ਧਾਰਾ ਦੀ ਭਾਸ਼ਾ ਵਿਚ ਰੂਪ-ਭੇਦ ਨਹੀਂ ਕਰ ਸਕਦੇ ਅਤੇ ਨ ਹੀ ਉਸ ਧਾਰਾ ਦਾ ਘੇਰਾ ਸੰਕੁਚਿਤ ਜਾਂ ਚੌੜੇਰਾ ਕਰ ਸਕਦੇ ਹਨ । ਪਰ ਉਹ ਦ੍ਰਿਸ਼ਟਾਂਤ ਉਸ ਧਾਰਾ ਦਾ ਭਾਗ ਹੁੰਦੇ ਹਨ ਅਤੇ ਉਸ ਧਾਰਾ ਦਾ ਅਰਥ ਕਢਣ ਲਈ ਸੁਸੰਗਤ ਅਤੇ ਮੁੱਲਵਾਨ ਹੁੰਦੇ ਹਨ । ਉਹ ਧਾਰਾ ਦੇ ਵਿਰੋਧ ਵਿਚ ਸਮਝ ਕੇ ਫ਼ਟਾਫਟ ਰੱਦ ਨਹੀਂ ਕਰ ਦੇਣੇ ਚਾਹੀਦੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.