ਧਾਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਨ 1 [ ਨਾਂਪੁ ] ਝੋਨਾ , ਮੁੰਜੀ 2 [ ਨਾਂਪੁ ] ਕਨੂੰਨ ਮੁਤਾਬਕ ਠੀਕ ਗੱਲ , ਹੱਕ 3 [ ਨਾਂਪੁ ] ਆਧਾਰ , ਆਸਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧਾਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਨ . ਸੰ. ਸੰਗ੍ਯਾ— ਚਾਉਲਾਂ ਦਾ ਬੂਟਾ. ਸ਼ਾਲਿ । ੨ ਛਿਲਕੇ ( ਤੁ੄ ) ਸਮੇਤ ਦਾਣਾ. ਕਣ । ੩ ਅੰਨ. ਦੇਖੋ , ਧਾਨੁ । ੪ ਆਧਾਰ. ਆਸਰਾ. “ ਜੀਅ ਧਾਨ ਪ੍ਰਭੁ ਪ੍ਰਾਨ ਅਧਾਰੀ.” ( ਸਵੈਯੇ ਸ੍ਰੀ ਮੁਖਵਾਕ ਮ : ੫ ) “ ਤੂਹੀ ਮਾਨ ਤੂਹੀ ਧਾਨ.” ( ਗਉ ਮ : ੫ ) ੫ ਧਾਰਣ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਾਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Paddy _ਧਾਨ : ਇਹ ਕਹਿਣਾ ਠੀਕ ਨਹੀਂ  ਕਿ ਧਾਨ ਅਤੇ ਚਾਉਲ ਦੋ ਵਖ ਵਖ ਕਿਸਮ ਦਾ ਮਾਲ ਨਹੀਂ ਹਨ ਸਗੋਂ ਇਕੋ ਚੀਜ਼ ਹਨ । ਧਾਨ ਛੜੇ ਜਾਣ ਤੋਂ ਬਾਦ ਧਾਨ ਨਹੀਂ ਰਹਿ ਜਾਂਦਾ । ਆਮ ਬੋਲ ਚਾਲ ਵਿਚ ਵੀ ਚਾਉਲ ਅਤੇ ਧਾਨ ਦੋ ਵਖ ਵਖ ਚੀਜ਼ਾਂ ਹਨ । ਜਦੋਂ ਧਾਨ ਛੜਿਆ ਜਾਂਦਾ ਹੈ ਅਤੇ ਚਾਉਲ ਉਤਪਾਦਤ ਕੀਤਾ ਜਾਂਦਾ ਹੈ ਤਾਂ ਮਾਲ ਦੀ ਪਛਾਣ ਵਿਚ ਤਬਦੀਲੀ  ਆ ਜਾਂਦੀ ਹੈ । ਗਣੇਸ਼ ਟਰੇਡਿੰਗ ਕੰਪਨੀ ਕਰਨਾਲ ਬਨਾਮ ਹਰਿਆਣਾ ਰਾਜ [ ( 1974 ਐਸ ਸੀ ਸੀ ( ਟੈਕਸ ) 100 ) ] ਵਿਚ ਸਰਵ ਉੱਚ ਅਦਾਲਤ ਨੇ ਕਰਾਰ ਦਿੱਤਾ ਹੈ ਕਿ ਚਾਉਲ ਭਾਵੇਂ ਧਾਨ ਤੋਂ ਪੈਦਾ ਕੀਤਾ ਜਾਂਦਾ ਹੈ , ਇਹ ਕਹਿਣਾ ਠੀਕ ਨਹੀਂ ਕਿ ਛੜੇ ਜਾਣ ਤੋਂ ਬਾਦ ਵੀ ਧਾਨ , ਧਾਨ ਬਣਿਆ ਰਹਿੰਦਾ ਹੈ;   ਆਮ ਬੋਲਚਾਲ ਵਿਚ ਚਾਉਲ ਅਤੇ ਧਾਨ ਦੋ ਵਖ ਵਖ ਚੀਜ਼ਾਂ ਹਨ ਅਤੇ ਛੜੇ ਜਾਣ ਪਿਛੋਂ ਮਾਲ ਦੀ ਪਛਾਣ ਵਿਚ ਤਬਦੀਲੀ ਆ ਜਾਂਦੀ ਹੈ । ਇਹ ਫ਼ੈਸਲਾ ਪੰਜਾਬ ਰਾਜ ਬਨਾਮ ਚੰਦੂ ਲਾਲ [ ( 1969 ) 1 ਐਸ ਸੀ ਸੀ 695 ) ]               ਵਿਚ ਸਰਵ ਉੱਚ ਅਦਾਲਤ ਦੁਆਰਾ ਥਿਰ ਕੀਤੇ ਅਸੂਲ ਤੇ ਆਧਾਰਤ ਹੈ । ਉਸ ਕੇਸ ਵਿਚ ਕਰਾਰ ਦਿੱਤਾ ਗਿਆ ਸੀ ਕਿ ਜਦੋਂ ਕਪਾਹ ਵਿਚੋਂ ਵੜੇਵੇਂ ਵਖ ਕਰ ਲਏ ਜਾਂਦੇ ਹਨ ਤਾਂ ਉਹ ਕਪਾਹ ਤੋਂ ਵਖਰਾ ਵਣਜਕ ਮਾਲ ਬਣ ਜਾਂਦੇ ਹਨ ।

            ਇਸ ਲਈ ਪੰਜਾਬ ਕੇਂਦਰੀ ਵਿਕਰੀ ਟੈਕਸ ਐਕਟ , 1948 ਦੀ ਅਨੁਸੂਚੀ ‘ ਸੀ’ ਵਿਚ ਧਾਨ ਅਤੇ ਚਾਉਲ ਦੋਹਾਂ ਦੇ ਸ਼ਾਮਲ ਕੀਤੇ ਜਾਣ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਇਕੋ ਚੀਜ਼ ਤੇ ਦੁਹਰਾ ( ਦੋ ਵਾਰੀ ) ਵਿਕਰੀ ਟੈਕਸ ਲਾਇਆ ਗਿਆ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਧਾਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧਾਨ ( ਸੰ. । ਸੰਸਕ੍ਰਿਤ ਧਾਨ੍ਯੰ ) ੧. ( ਸੰਸਕ੍ਰਿਤ ) ਚਾਉਲ , ਅਨਾਜ

੨. ਜੋ ਪੁਸ਼ਟੀ ਕਰਨ ਵਿਚ ਚੰਗਾ ਹੋਵੇ । ਯਥਾ-‘ ਤੂ ਹੀ ਮਾਨ ਤੂੰ ਹੀ ਧਾਨੁ ’ । ਤੂੰ ਹੀ ਸਾਡਾ ਮਾਣ ਹੈਂ ਤੂੰ ਹੀ ਪੁਸ਼ਟੀ ਕਾਰਕ ਹੈਂ ।

੩. ( ਸੰਸਕ੍ਰਿਤ ਧ੍ਯਾਨੰ ) ਧਿਆਨ । ਯਥਾ-‘ ਇਹੁ ਮਨੁ ਸੀਤੋ ਤੁਮਰੈ ਧਾਨ’ । ਇਹ ਮਨ ਤੁਹਾਡੇ ਧਿਆਨ ਵਿਚ ਸੀਤਾ ਹੋਇਆ ਹੈ । ਤਥਾ-‘ ਪ੍ਰਾਪਤਿ ਪਾਤੀ ਧਾਨੁ’ ।             ਦੇਖੋ , ‘ ਪਾਤੀ’

੪. ਮਾਲ * । ਯਥਾ-‘ ਕੰਞਕਾ ਅਣਚਾਰੀ ਕਾ ਧਾਨੁ’ ।

----------

* ਧਾਨ ਦਾ ਅਰਥ ਚਾਵਲ ਹੈ , ਜਦੋਂ ਚਾਵਲ ਹੀ ਦੌਲਤ ਸਮਝੀ ਜਾਂਦੀ ਸੀ ਤਦੋਂ ਇਸਦੇ ਮੁਰਾਦੀਆ ਅਰਥ ਬਣ ਗਏ = ਮਾਲ । ਧਾਨ ਪਦ ਹੁਣ ਤਕ ਬੋਲ ਚਾਲ ਵਿਚ ਹੈ , ਜਿਹਾ ਕੁ ਧੀ ਦਾ ਧਾਨ , ਬ੍ਰਾਹਮਣ ਦਾ ਧਾਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.