ਨਾਬਾਲਗ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਬਾਲਗ਼ [ਵਿਸ਼ੇ] 18 ਸਾਲ ਤੋਂ ਘੱਟ ਉਮਰ ਦਾ ਬੱਚਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਾਬਾਲਗ਼ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Minor_ਨਾਬਾਲਗ਼: ਨਾਬਾਲਗ਼ ਦਾ ਮਤਲਬ ਹੈ ਕੋਈ ਵਿਅਕਤੀ ਜਿਸ ਬਾਰੇ ਭਾਰਤੀ ਬਾਲਗ਼ੀ ਐਕਟ 1875 ਅਧੀਨ ਇਹ ਸਮਝਿਆ ਜਾਣਾ ਹੈ ਕਿ ਉਹ ਬਾਲਗ਼ ਨਹੀਂ ਹੋਇਆ। ਉਸ ਐਕਟ ਅਧੀਨ 18 ਸਾਲ ਤੋਂ ਘਟ ਉਮਰ ਦੇ ਵਿਅਕਤੀ ਨੂੰ ਬਾਲਗ਼ ਸਮਝਿਆ ਜਾਂਦਾ ਹੈ। ਲੇਕਿਨ ਜਿਹੜਾ ਵਿਅਕਤੀ 18 ਸਾਲ ਤੋਂ ਘੱਟ ਉਮਰ ਦਾ ਹੋਵੇ ਅਤੇ ਆਪਣਾ ਕਾਰ-ਵਿਹਾਰ ਸੰਭਾਲਣ ਦੇ ਯੋਗ ਨ ਹੋਵੇ ਜੇ ਉਸ ਦੀ ਜਾਨ ਲਈ ਜਾਂ ਸੰਪਤੀਲਈ ਕੋਈ ਗਾਰਡੀਅਨ ਨਿਯੁਕਤ ਕੀਤਾ ਗਿਆ ਹੋਵੇ ਤਾਂ ਉਹ ਉਦੋਂ ਬਾਲਗ਼ ਹੋਇਆ ਸਮਝਿਆ ਜਾਂਦਾ ਹੈ ਜਦੋਂ ਉਹ 21 ਸਾਲ ਦਾ ਹੋ ਜਾਵੇ।

       ਨਾਬਾਲਗ਼ ਨਾਲ ਕੀਤਾ ਗਿਆ ਮੁਆਇਦਾ ਸੁੰਨ ਹੁੰਦਾ ਹੈ। ਫ਼ੌਜਦਾਰੀ ਕਾਨੂੰਨ ਦੇ ਖੇਤਰ ਵਿਚ ਭਾਰਤੀ ਦੰਡ ਸੰਘਤਾ ਦੀ ਧਾਰਾ 82 ਵਿਚ ਉਪਬੰਧ ਕੀਤਾ ਗਿਆ ਹੈ ਕਿ ਸੱਤ ਸਾਲ ਤੋਂ ਘੱਟ ਉਮਰ ਦੇ ਬੱਚੇ ਦੁਆਰਾ ਕੀਤਾ ਗਿਆ ਕੋਈ ਕੰਮ ਅਪਰਾਧ ਦੇ ਦਾਇਰੇ ਵਿਚ ਨਹੀਂ ਲਿਆਂਦਾ ਜਾ ਸਕਦਾ। ਇਸੇ ਤਰ੍ਹਾਂ  ਕੋਈ ਗੱਲ ਜਾਂ ਕੰਮ ਅਪਰਾਧ ਨਹੀਂ ਹੈ ਜੋ ਸੱਤ ਸਾਲ ਤੋਂ ਉਪਰ ਅਤੇ ਬਾਰ੍ਹਾਂ ਸਾਲ ਤੋਂ ਘਟ ਉਮਰ ਦੇ ਅਜਿਹੇ ਬੱਚੇ ਦੁਆਰਾ ਕੀਤਾ ਜਾਂਦਾ ਹੈ, ਜੋ ਇਤਨਾ ਸਮਝਦਾਰ ਨਹੀਂ ਹੋਇਆ ਕਿ ਉਹ ਉਸ ਮੌਕੇ ਤੇ ਆਪਣੇ ਆਚਰਣ ਦੀ ਪ੍ਰਕਿਰਤੀ ਅਤੇ ਪਰਿਣਾਮਾਂ ਬਾਰੇ ਨਿਰਨਾ  ਕਰ ਸਕੇ

       ਬਾਲਗ਼ੀ ਦੇ ਵਿਸ਼ੇ ਤੇ ਨਿਜੀ ਕਾਨੂੰਨਾਂ ਦੀ ਥਾਂ ਭਾਰਤੀ ਬਾਲਗ਼ੀ ਐਕਟ, 1875 ਸਭ ਫ਼ਿਰਕਿਆਂ ਦੇ ਲੋਕਾਂ ਨੂੰ ਲਾਗੂ ਹੁੰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.