ਨਾਹਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਾਹਨ ( ਨਗਰ ) : ਪਹਾੜੀ ਉਤੇ ਵਸਿਆ ਹਿਮਾਚਲ ਪ੍ਰਦੇਸ਼ ਦਾ ਇਕ ਨਗਰ ਜੋ ਕਦੇ ਸਿਰਮੌਰ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਅਜ ਕਲ ਸਿਰਮੌਰ ਜ਼ਿਲ੍ਹੇ ਵਿਚ ਸ਼ਾਮਲ ਹੈ । ਇਸ ਦੇ ਰਾਜਾ ਮੇਦਨੀ ਪ੍ਰਕਾਸ਼ ( ਵੇਖੋ ) ਨੇ ਸੰਨ 1685 ਈ. ਵਿਚ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਰਾਜਧਾਨੀ ਵਿਚ ਨਿਮੰਤਰਿਤ ਕੀਤਾ ਅਤੇ ਬੜੇ ਆਦਰ ਨਾਲ ਰਖਿਆ । ਰਾਜੇ ਨੇ ਗੁਰੂ ਜੀ ਨੂੰ ਜਮਨਾ ਦੇ ਕੰਢੇ ਆਪਣਾ ਪੱਕਾ ਨਿਵਾਸ ਬਣਾਉਣ ਲਈ ਪੇਸ਼ਕਸ਼ ਕੀਤੀ । ਗੁਰੂ ਜੀ ਨੇ ਰਾਜੇ ਦੀ ਬੇਨਤੀ ਮੰਨ ਕੇ ਪਾਉਂਟਾ ਸਾਹਿਬ ਦੇ ਗੁਰੂ-ਧਾਮ ਵਾਲੇ ਸਥਾਨ ਉਤੇ ਆਪਣਾ ਕਿਲ੍ਹਾ ਉਸਾਰਿਆ । ਭੰਗਾਣੀ ਦੇ ਯੁੱਧ ਤੋਂ ਬਾਦ ਗਰੂ ਜੀ ਉਥੋਂ ਆਨੰਦਪੁਰ ਪਰਤ ਆਏ ।

                      ਗੁਰੂ ਜੀ ਦੀ ਆਮਦ ਦੀ ਯਾਦ ਵਜੋਂ ਨਾਹਨ ਵਿਚ ਮੰਜੀ ਸਾਹਿਬ ਉਸਾਰਿਆ ਗਿਆ । ਸੰਨ 1954 ਈ. ਵਿਚ ਉਥੇ ਨਵੀਂ ਇਮਾਰਤ ਉਸਾਰ ਦਿੱਤੀ ਗਈ ਹੈ ਜਿਸ ਦਾ ਨਾਂ ‘ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਿਸ਼ਾਹੀ ੧੦’ ਹੈ ਅਤੇ ਪਰੇਡ ਗ੍ਰਾਊਂਡ ਦੇ ਬਿਲਕੁਲ ਨਾਲ ਹੈ । ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.