ਪਨਾਹ ਦੇਣਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Harbour_ਪਨਾਹ ਦੇਣਾ: ਭਾਰਤੀ ਦੰਡ ਸੰਘਤਾ ਦੀ ਧਾਰਾ 52 ੳ ਅਨੁਸਾਰ ਸ਼ਬਦ ‘‘ਪਨਾਹ ਵਿਚ ਕਿਸੇ ਵਿਅਕਤੀ ਨੂੰ ਸਿਰ ਲੁਕਾਣ ਦੀ ਥਾਂ, ਖ਼ਾਧ-ਖ਼ੁਰਾਕ, ਪੀਣ ਪਦਾਰਥ, ਧਨ , ਕੱਪੜੇ, ਸ਼ਸਤਰ , ਗੋਲਾ-ਬਾਰੂਦ ਜਾਂ ਆਵਾਜਾਈ ਦੇ ਸਾਧਨ ਦੇਣਾ, ਜਾਂ ਕਿਸੇ ਵੀ ਸਾਧਨਾਂ, ਭਾਵੇਂ ਉਹ ਉਸ ਕਿਸਮ ਦੇ ਹੋਣ ਜਾਂ ਨ, ਜਿਸ ਕਿਸਮ ਦੇ ਇਸ ਧਾਰਾ ਵਿਚ ਗਿਣੇ ਗਏ ਹਨ, ਦੁਆਰਾ ਕਿਸੇ ਵਿਅਕਤੀ ਦੀ ਫੜੇ ਜਾਣ ਤੋਂ ਬਚਣ ਲਈ ਸਹਾਇਤਾ ਕਰਨਾ ਸ਼ਾਮਲ ਹੈ।’’ ਪਰੰਤੂ ਪਤਨੀ ਦੁਆਰਾ ਪਤੀ ਨੂੰ ਜਾਂ ਪਤੀ ਦੁਆਰਾ ਪਤਨੀ ਨੂੰ ਪਨਾਹ ਦੇਣ ਨਾਲ ਇਹ ਅਪਰਾਧ ਗਠਤ ਨਹੀਂ ਹੁੰਦਾ ਅਤੇ ਇਹ ਹੋਰ ਕਿ ਇਹ ਅਪਵਾਦ ਧਾਰਾ 157 ਅਤੇ ਧਾਰਾ 130 ਦੀ ਸੂਰਤ ਵਿਚ ਲਾਗੂ ਨਹੀਂ ਹੁੰਦਾ। ਧਾਰਾ 52-ੳ ਵਿਚ ਯਥਾ- ਪਰਿਭਾਸ਼ਤ ‘ਪਨਾਹ’ ਦੇ ਅਰਥਾਂ ਵਿਚ ਵਿਸਤਾਰ ਲਿਆਂਦਾ ਗਿਆ ਹੈ ਅਤੇ ਇਹ ਵੀ ਉਪਬੰਧ ਕੀਤਾ ਗਿਆ ਹੈ ਕਿ ਧਾਰਾ 157 ਅਤੇ ਧਾਰਾ 130 ਅਧੀਨ ਜਦੋਂ ਪਤੀ ਦੁਆਰਾ ਪਤਨੀ ਜਾਂ ਪਤਨੀ ਦੁਆਰਾ ਪਤੀ ਨੂੰ ਪਨਾਹ ਦਿੱਤੀ ਗਈ ਹੋਵੇ ਤਾਂ ਇਹ ਧਾਰਾ ਉਥੇ ਲਾਗੂ ਨਹੀਂ ਹੋਵੇਗੀ। ਕਿਸੇ ਵਿਅਕਤੀ ਨੂੰ ਫੜੇ ਜਾਣ ਤੋਂ ਬਚਣ ਲਈ ਉਸ ਨੂੰ ਸਿਰ ਲੁਕਾਣ ਲਈ ਥਾਂ ਦੇਣਾ, ਖਾਧ-ਖੁਰਾਕ, ਪੀਣ ਪਦਾਰਥ ਦੇਣਾ, ਧਨ, ਸ਼ਸਤਰ, ਗੋਲਾ-ਬਾਰੂਦ ਮੁਹੱਈਆ ਕਰਨ ਨੂੰ ਉਲਿਖਤ ਤੌਰ ਤੇ ਪਨਾਹ ਦੇਣ ਦੇ ਦਾਇਰੇ ਵਿਚ ਰਖਿਆ ਗਿਆ। ਲੇਕਿਨ ਪਨਾਹ ਦੇਣ ਦੇ ਅਰਥ ਇਥੇ ਤਕ ਹੀ ਸੀਮਤ ਨਹੀਂ ਰੱਖੇ ਗਏ। ਇਸ ਧਾਰਾ ਦੀ ਭਾਸ਼ਾ ਤੋਂ ਸਪਸ਼ਟ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਫੜੇ ਜਾਣ ਤੋਂ ਬਚਾਉਣ ਲਈ ਕਿਸੇ ਹੋਰ ਸਾਧਨ ਦੁਆਰਾ ਸਹਾਇਤਾ ਕਰਦਾ ਹੈ ਤਾਂ ਉਹ ਉਸ ਨੂੰ ਪਨਾਹ ਦਿੰਦਾ ਹੈ। ਇਹ ਜ਼ਰੂਰੀ ਨਹੀਂ ਕਿ ਫੜੇ ਜਾਣ ਤੋਂ ਬਚਾਉਣ ਲਈ ਵਰਤੇ ਗਏ ਸਾਧਨ ਉਹ ਹੀ ਹੋਣ ਜੋ ਧਾਰਾ 52 ੳ ਵਿਚ ਗਿਣਾਏ ਗਏ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First