ਪਾਕਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਕਾ ( ਨਾਂ , ਪੁ ) ਹੱਥ ਦੇ ਕਿਸੇ ਹਿੱਸੇ ’ ਤੇ ਨਿਕਲਿਆ ਫੋੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਾਕਾ ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਕਾ ਜਾ ਰੇਸ਼ਾ ਪੈਣਾ

Infection :

                  ਖੁਲ੍ਹੀ ਟੁੱਟ ਵਿਚ ਬਾਹਰੀ ਮਾਦਾ ਜਿਸ ਵਿਚ ਬੈਕਟੀਰੀਆ ਦੀ ਭਰਮਾਰ ਹੁੰਦੀ ਹੈ ਅੰਦਰ ਚਲਾ ਜਾਂਦਾ ਹੈ ਅਤੇ ਰੇਸ਼ਾ ( ਪੀਕ ) ਆਉਣ ਲਗ ਜਾਂਦਾ ਹੈ । ਸ਼ੁਰੂ ਵਿੱਚ ਇਹ ਪਾਕਾ ਉਪਰਲੀ ਤਹਿ ਵਿੱਚ ਹੁੰਦਾ ਹੈ ਪ੍ਰੰਤੂ ਬਾਦ ਵਿੱਚ ਇਹ ਵੱਧ ਕੇ ਹੱਡੀ ਤੱਕ ਪੁਜ ਜਾਂਦਾ ਹੈ ਅਤੇ ਹੱਡੀ ਦੀ ਸੋਜ ਅਰੰਭ ਹੋ ਜਾਂਦੀ ਹੈ ( Osteomyelitis ) ਇਸ ਨਾਲ ਹੱਡੀ ਦਾ ਕੁੱਝ ਭਾਗ ਰੱਤ ਹੀਣ ਹੋਣ ਕਾਰਣ ਨਿਰਜੀਵ ਹੋ ਜਾਂਦਾ ਹੈ ਅਤੇ ਹੱਡੀ ਗਲ ਜਾਂਦੀ ਹੈ । ਇਹ ਪਾਕਾ ਨਾ ਜੋੜੀ ਦਾ ਕਾਰਣ ਬਨ ਸਕਦਾ ਹੈ ।

ਰੋਕਥਾਮ - Prevention

ਖੁਲ੍ਹੀ ਟੁੱਟ ਵਿਚ ਸਾਰੇ ਰੱਤਹੀਣ ਅਤੇ ਨਿਰਜੀਵਤ ਤੰਤੂ ਕੱਢ ਦੇਣੇ ਚਾਹੀਦੇ ਹਨ ਅਤੇ ਜਖਮ ਚੰਗੀ ਤਰ੍ਹਾਂ ਸਾਫ ਕਰਣਾ ਚਾਹੀਦਾ ਹੈ । ਪਾਕਾ ਰੋਕਣ ਲਈ ਲੋੜੀਂਦੀਆਂ ਕਿਰਮ ਵਿਰੋਧੀ ਦਵਾਵਾਂ ਦੇਣੀਆਂ ਚਾਹੀਦੀਆਂ ਹਨ । ਜਖਮ ਟਾਂਕੇ ਲਾ ਕੇ ਬੰਦ ਨਹੀਂ ਕਰਣਾ ਚਾਹੀਦਾ ਬਲਕਿ ਖੁਲ੍ਹਾ ਛੱਡਣਾ ਚਾਹੀਦਾ ਹੈ ।

                  ਪਲਸਤਰ ਲਗਾ ਕੇ ਜਾਂ ਬਾਹਰੀ ਸ਼ਿਕਜਾ ਲਗਾ ਕੇ ਅੰਗ ਨੂੰ ਅਰਾਮ ਦੇਣਾ ਚਾਹੀਦਾ ਹੈ । ਹੌਲੀ-ਹੌਲੀ ਪੀਕ ਨਿਕਲਣੀ ਬੰਦ ਹੋ ਜਾਂਦੀ ਹੈ ਅਤੇ ਜਖ਼ਮ ਤੇ ਸਵਸਥ ਅੰਗੂਰ ਆ ਜਾਂਦਾ ਹੈ । ਇਸ ਸਮੇਂ ਜਖਮ ਟਾਂਕੇ ਲਗਾ ਕੇ ਬੰਦ ਕੀਤਾ ਜਾ ਸਕਦਾ ਹੈ ਜਾਂ ਜਖਮ ਤੇ ਚਮੜੀ ਦੀ ਪੜਤ ਚੜ੍ਹਾਈ ਜਾ ਸਕਦੀ ਹੈ ।


ਲੇਖਕ : ਰਵਿੰਦਰ ਸਿੰਘ,
ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-18, ਹਵਾਲੇ/ਟਿੱਪਣੀਆਂ: no

ਪਾਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਕਾ [ ਨਾਂਪੁ ] ਸਰੀਰ ਦੇ ਕਿਸੇ ਭਾਗ ਉੱਤੇ ਫਿਣਸੀਆਂ ਨਿਕਲ਼ਨ ਦਾ ਰੋਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਾਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਕਾ . ਪਕ੍ਵ. ਪੱਕਿਆ. “ ਕੇਲਾ ਪਾਕਾ ਝਾਰਿ.” ( ਰਾਮ ਕਬੀਰ ) ਮੂਰਖਾਂ ਦੇ ਲੇਖੇ ਕੰਡੈਲੀ ਝਾੜੀ ਨਾਲ ਕੇਲਾ ਪੱਕਿਆ ਹੈ । ੨ ਪੁਖ਼ਤਾਕਾਰ. ਭਾਵ— ਤਜਰਬੇਕਾਰ ਅਤੇ ਪੂਰਣ ਵਿਦ੍ਵਾਨ. “ ਪਾਕੇ ਸੇਤੀ ਖੇਲ.” ( ਸ. ਕਬੀਰ ) ੩ ਅੰਗੂਠੇ ਜਾਂ ਉਂਗਲ ਦਾ ਫੋੜਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਾਕਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਾਕਾ ( ਗੁ. । ਦੇਖੋ , ਪਕਾ ੩. ) ਪੱਕਾ ਹੋਇਆ । ਯਥਾ-‘ ਕੇਲਾ ਪਾਕਾ ਝਾਰਿ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.