ਬਸ ਟੋਪੋਲੋਜੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bus Topology

ਬਸ ਟੋਪੋਲੋਜੀ ਵਿੱਚ ਟਰਮੀਨਲ ਇਕ ਦੂਸਰੇ ਨਾਲ ਇਕ ਸਿੱਧੀ ਲਾਈਨ ਵਿੱਚ ਵਿਸ਼ੇਸ਼ ਕੇਬਲ (ਬਸ ਕੇਬਲ) ਨਾਲ ਜੁੜੇ ਹੁੰਦੇ ਹਨ। ਟਰਮੀਨਲਾਂ ਦੇ ਇਕ ਸਿਰੇ 'ਤੇ ਸਰਵਰ ਜੁੜਿਆ ਹੁੰਦਾ ਹੈ। ਸਾਰਾ ਡਾਟਾ ਟਰਮੀਨਲਾਂ ਤੋਂ ਸਰਵਰ ਨੂੰ ਅਤੇ ਸਰਵਰ ਤੋਂ ਟਰਮੀਨਲਾਂ ਨੂੰ ਬਸ ਕੇਬਲ ਰਾਹੀਂ ਆਉਂਦਾ-ਜਾਂਦਾ ਹੈ। ਇਸ ਨੂੰ ਲੀਨੀਅਰ ਟੋਪੋਲੋਜੀ ਵੀ ਕਹਿੰਦੇ ਹਨ। ਕੰਪਿਊਟਰ ਦੁਆਰਾ ਭੇਜਿਆ ਸੰਦੇਸ਼ ਨੈੱਟਵਰਕ ਵਿਚਲੇ ਸਾਰੇ ਟਰਮੀਨਲਾਂ ਦੁਆਰਾ ਗ੍ਰਹਿਣ ਕੀਤਾ ਜਾ ਸਕਦਾ ਹੈ।

ਲਾਭ:

i) ਕੇਬਲ ਦੀ ਲੰਬਾਈ ਛੋਟੀ ਹੁੰਦੀ ਹੈ।

ii) ਬਸ ਕੇਬਲ ਵਿੱਚ ਕੋਈ ਹੋਰ ਟਰਮੀਨਲ ਕਿਧਰੇ ਵੀ ਜੋੜਿਆ ਜਾ ਸਕਦਾ ਹੈ।

ਹਾਨੀਆਂ:

i) ਇਸ ਟੋਪੋਲੋਜੀ ਵਿੱਚ ਕਿਸੇ ਵੀ ਨੁਕਸ ਨੂੰ ਲੱਭਣਾ ਮੁਸ਼ਕਿਲ ਹੁੰਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.