ਬਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਰ 1 [ਨਾਂਪੁ] ਵਾਰੀ 2 [ਨਾਂਇ] ਬੋਝ, ਭਾਰ , ਢੇਰ; ਦੇਰ 3 [ਨਾਂਪੁ] ਰੇਤਲਾ ਇਲਾਕਾ, ਜੰਗਲ , ਝਨਾਂ ਅਤੇ ਜਿਹਲਮ ਵਿਚਕਾਰਲਾ ਇਲਾਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਾਰ (ਸੰ.। ਸੰਸਕ੍ਰਿਤ ਵਾਰ:) ੧. ਦੁਆਰਾ, ਬੂਹਾ , ਟਿਕਾਣਾ , ਮਕਾਨ। ਯਥਾ-‘ਫਰੀਦਾ ਬਾਰਿ ਪਰਾਇਐ ਬੈਸਣਾ’। ਪਰਾਏ ਬੂਹੇ ਬੈਠਣਾ।

੨. (ਸੰਸਕ੍ਰਿਤ ਸਮਾਂ) ਵਕਤ , ਵੇਲਾ। ਯਥਾ-‘ਬਾਰ ਅੰਤ ਕੀ ਹੋਇ ਸਹਾਇ’। (ਜੋ ਅੰਤ ਵੇਲੇ ਸਹਾਈ ਹੁੰਦਾ ਹੈ।

੩. (ਸੰਸਕ੍ਰਿਤ ਵਾਰ=ਮੌਕਿਆ) ਮੌਕਿਆ, ਵਾਰੀ। ਯਥਾ-‘ਇਹੀ ਤੇਰਾ ਅਉਸਰੁ ਇਹ ਤੇਰੀ ਬਾਰ’।

੪. (ਦੇਖੋ, ਅੰਕ ੩) ਦੇਰੀ , ਚਿਰ। ਯਥਾ-‘ਚਾਰਿ ਪਦਾਰਥ ਦੇਤ ਨ ਬਾਰ’।

੫. (ਸੰਸਕ੍ਰਿਤ ਵਾਰਣੰ=ਰਖ੍ਯਾ ਕਰਨੀ)* ਬਲਿਹਾਰ, ਕੁਰਬਾਨ। ਸਦਕੇ , ਵਾਰੀ ਜਾਣਾ ਦਾ ਦੂਜਾ ਰੂਪ ਹੈ, ਬਾਰ ਜਾਣਾ। ਯਥਾ-‘ਬਾਰਿ ਜਾਉ ਲਖ ਬੇਰੀਆ ’।

੬. (ਸੰਸਕ੍ਰਿਤ ਬਾਲ ਦਾ ਦੂਸਰਾ ਰੂਪ ਬਾਰ।) ਬਾਲਕ। ਯਥਾ-‘ਬਾਰ ਬਿਵਸਥਾ ਤੁਝਹਿ ਪਿਆਰੈ ’।        ਵੇਖੋ, ‘ਬਾਰੋ’

੭. (ਸੰਸਕ੍ਰਿਤ ਵਾਰ=ਸਮਾਂ, ਵਾਰੀ) ਪੁਨਾ ਪੁਨਾ। ਘੜੀ ਮੁੜੀ। ਯਥਾ-‘ਬਾਰ ਬਾਰ ਹਰਿ ਕੇ ਗੁਨ ਗਾਵਉ’। ਤਥਾ-‘ਕਹਉ ਕਹਾ ਬਾਰ ਬਾਰ’।

੮. (ਸੰਸਕ੍ਰਿ਼ਤ) ਜਲ

੯. (ਸੰ.। ਪੰਜਾਬੀ) ਉਜਾੜ*। ਬੀਆਬਾਨ। ਯਥਾ-‘ਬਾਰਿ ਵਿਡਾਨਾੜੈ’। ਤਥਾ-‘ਬਨ ਫੂਲੇ ਮੰਝ ਬਾਰਿ’।               ਦੇਖੋ , ‘ਬਾਰੇ’

----------

* ਕਿਸੇ ਦੇ ਦੁਖ ਕਸ਼ਟ ਵੇਲੇ ਕੋਈ ਸ਼ੈ ਉਸ ਦੇ ਸਿਰ ਤੋਂ ਘੁਮਾ ਕੇ ਦੇਣੀ ਇਸ ਖ੍ਯਾਲ ਨਾਲ ਕਿ ਐਉਂ ਇਸ ਦੀ ਰੱਖ੍ਯਾ ਹੋ ਜਾਏਗੀ, ਇਸ ਨੂੰ ਪੰਜਾਬੀ ਵਿਚ ਵਾਰਨਾ ਕਹਿੰਦੇ ਹਨ।

----------

* ਪੰਜਾਬ ਵਿਚ ਉਜਾੜ ਥਾਵਾਂ ਨੂੰ ਜਿਥੇ ਵਣ , ਕਰੀਰ ਆਦਿ ਹੁੰਦੇ ਸਨ , ਬਾਰਾਂ ਕਹਿੰਦੇ ਸਨ। ਜਿਹਾ ਕੁ-ਸਾਂਦਲ ਬਾਰ, ਗੰਜੀ ਬਾਰ। ਹੁਣ ਇਹ ਬਾਰਾ ਨਹਿਰਾਂ ਨਾਲ ਆਬਾਦ ਹੋ ਗਈਆ ਤੇ ਹੋ ਰਹੀਆਂ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.