ਬਿਹੰਗਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਿਹੰਗਮ [ ਨਾਂਪੁ ] ਪੰਛੀ; ਵਿਰਕਤ ਸਾਧੂ; ਜਿਸ ਆਦਮੀ ਦਾ ਕੋਈ ਘਰ-ਘਾਟ ਨਾ ਹੋਵੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਿਹੰਗਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਿਹੰਗਮ : ਇਹ ਸੰਸਕ੍ਰਿਤ ਦੇ ‘ ਵਿਹੰਗਮ’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਆਕਾਸ਼ ਵਿਚ ਗਮਨ ਕਰਨ ਵਾਲਾ , ਨਭਚਾਰੀ , ਪੰਛੀ । ਭਾਰਤੀ ਸੰਸਕ੍ਰਿਤੀ ਅਨੁਸਾਰ ‘ ਬਿਹੰਗਮ’ ਉਹ ਹੈ ਜੋ ਪੰਛੀ ਵਾਲੀ ਬਿਰਤੀ ਵਾਲਾ ਹੋਵੇ ਅਤੇ ਅਧਿਆਤਮਿਕ ਪਵਿੱਤਰਤਾ ਨੂੰ ਅਰਜਿਤ ਕਰਦਾ ਹੋਇਆ ਸੰਸਾਰਿਕਤਾ ਪ੍ਰਤਿ ਵਿਰਕਤ ਰਹੇ । ਹਿੰਦੂ ਧਰਮ ਵਿਚ ਇਹ ਲੋਕ ਸ਼ਿਵ ਅਤੇ ਰਾਮ ਦੀ ਉਪਾਸਨਾ ਕਰਦੇ ਹਨ ।

ਸਿੱਖ ਧਰਮ ਵਿਚ ਉਨ੍ਹਾਂ ਸਾਧਕਾਂ ਨੂੰ ‘ ਬਿਹੰਗਮ’ ਕਿਹਾ ਜਾਂਦਾ ਹੈ ਜੋ ਗ੍ਰਿਹਸਥ ਵਿਚ ਨਹੀਂ ਪੈਂਦੇ ਅਤੇ ਸੰਸਾਰਿਕ ਇੱਛਾਵਾਂ ਅਤੇ ਆਸਕਤੀਆਂ ਨੂੰ ਤਿਆਗ ਦਿੰਦੇ ਹਨ । ਇਹ ਲੋਕ ਬਾਣੀ ਪੜ੍ਹਦੇ ਹਨ ਅਤੇ ਨਾਮ-ਸਿਮਰਨ ਅਤੇ ਸੇਵਾ ਵਿਚ ਬਹੁਤ ਰੁਚੀ ਰਖਦੇ ਹਨ । ਇਨ੍ਹਾਂ ਦੀ ਕੋਈ ਵਖਰੀ ਸੰਪ੍ਰਦਾਇ ਨਹੀਂ ਹੁੰਦੀ । ਗੁਰਮਤਿ ਵਿਚ ਵਿਸ਼ਵਾਸ ਰਖਣ ਵਾਲੀ ਕਿਸੇ ਵੀ ਸੰਪ੍ਰਦਾਇ ਨਾਲ ਇਹ ਸੰਬੰਧਿਤ ਹੋ ਸਕਦੇ ਹਨ । ਵਿਸ਼ੇਸ਼ ਤੌਰ ’ ਤੇ ਨਿਰਮਲ ਸੰਪ੍ਰਦਾਇ ਦੇ ਕੁਝ ਅਨੁਯਾਈ ਆਪਣੇ ਆਪ ਨੂੰ ‘ ਬਿਹੰਗਮ’ ਅਖਵਾ ਕੇ ਮਾਣ ਮਹਿਸੂਸ ਕਰਦੇ ਹਨ ।

ਸੰਗਰੂਰ ਜ਼ਿਲ੍ਹੇ ਦੇ ਮਸਤੂਆਣਾ ਧਰਮ-ਧਾਮ ਦੇ ਕਈ ਸਾਧਕ ਆਪਣੇ ਆਪ ਨੂੰ ‘ ਬਿਹੰਗਮ’ ਅਖਵਾਉਂਦੇ ਹਨ । ਪਰ ਇਹ ਇਸ ਸ਼ਬਦ ਦੇ ਪਿਛੋਕੜ ਨੂੰ ਸੰਸਕ੍ਰਿਤ ਦੇ ‘ ਵਿਹੰਗਮ’ ਨਾਲ ਨ ਜੋੜ ਕੇ ਇਸ ਦੀ ਆਪਣੇ ਢੰਗ ਨਾਲ ਵਿਆਖਿਆ ਕਰਦੇ ਹਨ । ਉਹ ਹੰਗਤਾ ( ਹਉਮੈ ) ਤੋਂ ਰਹਿਤ ਵਿਅਕਤੀ ਲਈ ਇਸ ਸ਼ਬਦ ਦੀ ਵਰਤੋਂ ਕਰਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬਿਹੰਗਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਿਹੰਗਮ ( ਸੰ. । ਸੰਸਕ੍ਰਿਤ ਵਿਹੰਗਮ = ਜੋ ਜੋ ਹਵਾ ਵਿਚ ਚੱਲੇ ) ੧. ਪੰਛੀ ।                                         ਦੇਖੋ , ‘ ਭੁਇਅੰਗਮ’

੨. ਪੰਛੀਆਂ ਵਾਂਙ ਜੋ ਭੋਜਨ ਦਾ ਆਹਰ ਨਾ ਕਰੇ ਤੇ ਜੋ ਸੁਤੇ ਸਿਧ ਮਿਲ ਜਾਵੇ ਯਾ ਮੰਗਕੇ ਲੈ ਲਵੇ ਉਸ ਤੇ ਨਿਰਬਾਹ ਕਰੇ । ਵਿਰੱਕਤ ਸਾਧੂ । ਯਥਾ-‘ ਰਹੈ ਬਿਹੰਗਮ ਕਤਹਿ ਨ ਜਾਈ’ । ਵਿਰਕਤ ਹੋਕੇ ਇਸ ਜਗਾ ਬੈਠੇ ਹੋਰ ਕਿਤੇ ਨਾ ਭਟਕੇ * । ( ਸੰਪ੍ਰਦਾ , ਬਿ + ਅਹੰ + ਗਮ ) ਅਹੰਗਤਾ ਤੋਂ ਰਹਿਤ ਹੋ ਕੇ ਵਿਚਰੇ ।

----------

* ਸਿਖਾਂ ਵਿਚ ਬਿਹੰਮਗ ਅਕਸਰ ਨਿਹੰਗ ਸਿੰਘਾਂ ਨੂੰ ਕਹਿੰਦੇ ਹਨ ਜੋ ਵਿਰਕਤ ਜੀਵਨ ਬਸਰ ਕਰਦੇ ਹੋਣ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.