ਬੁੱਧੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੁੱਧੀ (ਨਾਂ,ਇ) ਅਕਲ; ਸਿਆਣਪ; ਸੂਝ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬੁੱਧੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੁੱਧੀ [ਨਾਂਇ] ਸਮਝ , ਅਕਲ , ਸਿਆਣਪ, ਵਿਵੇਕ, ਸੂਝ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੁੱਧੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੁੱਧੀ: ਸੰਸਕ੍ਰਿਤ ਦੇ ‘ਬੁਦੑਧਿ’ ਸ਼ਬਦ ਦਾ ਸਾਧਾਰਣ ਅਰਥ ਹੈ ਅਕਲ , ਸਮਝ , ਵਿਵੇਕ-ਸ਼ਕਤੀ, ਠੀਕ-ਗ਼ਲਤ ਦਾ ਨਿਰਣਾ ਕਰ ਸਕਣ ਵਾਲੀ ਸੁਧ। ਸਿੱਧਾਂਤਿਕ ਤੌਰ ’ਤੇ ਡਾ. ਰਾਜਬਲੀ ਪਾਂਡੇਯ (‘ਹਿੰਦੂ ਧਰਮ-ਕੋਸ਼’) ਦੀ ਸਥਾਪਨਾ ਹੈ ਕਿ ਪ੍ਰਕ੍ਰਿਤੀ ਦੇ ਵਿਕਾਸ ਦਾ ਪਹਿਲਾ ਚਰਣ (ਕਦਮ) ਮਹਤ ਤੱਤ੍ਵ ਹੈ। ਇਸ ਵਿਚ ਬੁੱਧੀ, ਅਹੰਕਾਰ ਅਤੇ ਮਨ ਤਿੰਨੋ ਸਮੋਏ ਹੋਏ ਹਨ। ਮਹਤ ਸਰਵਭੌਮਿਕ ਹੈ। ਇਸੇ ਦਾ ਮਨੋਵਿਕਾਸ ਰੂਪ ਬੁੱਧੀ ਹੈ। ਪਰ ਬੁੱਧੀ ਅਧਿਆਤਮਿਕ ਚੇਤਨਾ ਜਾਂ ਗਿਆਨ ਨਹੀਂ ਹੈ, ਸਗੋਂ ਇਸ ਨੂੰ ਚੈਤਨੑਯ ਆਤਮਾ ਦਾ ਗੁਣ ਮੰਨਿਆ ਗਿਆ ਹੈ। ਅਹੰਕਾਰ, ਮਨ ਅਤੇ ਇੰਦ੍ਰੀਆਂ ਬੁੱਧੀ ਲਈ ਕਾਰਜ ਕਰਦੀਆਂ ਹਨ, ਬੁੱਧੀ ਸਿਧੀ ਆਤਮਾ ਲਈ ਕਾਰਜ ਕਰਦੀ ਹੈ। ਬੁੱਧੀ ਦੇ ਮੁੱਖ ਕਾਰਜ ਨਿਸਚਿਤ ਅਤੇ ਨਿਰਧਾਰਿਤ ਹਨ। ਇਸ ਦਾ ਉਦੈ ਸਤੋ ਗੁਣ ਦੀ ਪ੍ਰਧਾਨਤਾ ਨਾਲ ਹੁੰਦਾ ਹੈ। ਇਸ ਦੇ ਬੁਨਿਆਦੀ ਗੁਣ ਹਨ—ਧਰਮ, ਗਿਆਨ, ਵੈਰਾਗ ਅਤੇ ਐਸ਼ਵਰਜ। ਜਦ ਇਸ ਵਿਚ ਵਿਕਾਰ ਪੈਦਾ ਹੁੰਦਾ ਹੈ ਤਾਂ ਇਸ ਦੇ ਗੁਣ ਉਲਟ ਕੇ ਅਧਰਮ, ਅਗਿਆਨ, ਆਸਕਤਿ (ਮੋਹ) ਅਤੇ ਦੀਨਤਾ ਹੋ ਜਾਂਦੇ ਹਨ। ਸਮ੍ਰਿਤੀ ਅਤੇ ਸੰਸਕਾਰ ਬੁੱਧੀ ਵਿਚ ਸਥਿਤ ਹੁੰਦੇ ਹਨ। ਇਸ ਲਈ ਧਾਰਮਿਕ ਸਾਧਨਾਵਾਂ ਵਿਚ ਬੁੱਧੀ ਦੀ ਪਵਿੱਤਰਤਾ ਉਤ ਬਹੁਤ ਬਲ ਦਿੱਤਾ ਗਿਆ ਹੈ।

ਗੁਰਬਾਣੀ ਵਿਚ ਬੁੱਧੀ ਦੀ ਬਹੁਤ ਮਹੱਤਵ- ਸਥਾਪਨਾ ਹੋਈ ਹੈ। ਸੰਤ ਕਬੀਰ ਨੇ ਯੌਗਿਕ ਭਾਸ਼ਾ ਵਿਚ ਇਸ ਨੂੰ ਦਸਮ-ਦੁਆਰ (ਸ਼ਿਵਪੁਰੀ) ਵਿਚ ਸਥਿਤ ਮੰਨਿਆ ਹੈ—ਸਿਵ ਕੀ ਪੁਰੀ ਬਸੈ ਬੁਧਿ ਸਾਰੁ ਤਹ ਤੁਮ੍ਹ ਮਿਲਿ ਕੈ ਕਰਹੁ ਬਿਚਾਰੁ (ਗੁ.ਗ੍ਰੰ.1159)। ਗੁਰੂ ਨਾਨਕ ਦੇਵ ਜੀ ਅਨੁਸਾਰ ਬੁੱਧੀ ਨਾਲ ਹੀ ਪਰਮਾਤਮਾ ਦੀ ਆਰਾਧਨਾ ਕੀਤੀ ਜਾ ਸਕਦੀ ਹੈ, ਬੁੱਧੀ ਨਾਲ ਹੀ ਪ੍ਰਤਿਸ਼ਠਾ ਪ੍ਰਾਪਤ ਹੁੰਦੀ ਹੈ। ਬੁੱਧੀ ਨਾਲ ਹੀ ਪਰਮਾਤਮਾ ਦਾ ਭੇਦ ਪਾਇਆ ਜਾ ਸਕਦਾ ਹੈ ਅਤੇ ਬੁੱਧੀ ਨਾਲ ਹੀ ਠੀਕ ਢੰਗ ਨਾਲ ਦਾਨ ਕੀਤਾ ਜਾ ਸਕਦਾ ਹੈ— ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ (ਗੁ. ਗ੍ਰੰ.1245)। ‘ਸੁਖਮਨੀਬਾਣੀ ਵਿਚ ਵੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ—ਬੁਧਿ ਗਿਆਨੁ ਸਰਬ ਤਿਹ ਸਿਧਿ (ਗੁ.ਗ੍ਰੰ.295)। ਸਪੱਸ਼ਟ ਹੈ ਧਰਮ-ਸਾਧਨਾ ਵਿਚ ਬੁੱਧੀ ਦਾ ਬਹੁਤ ਯੋਗਦਾਨ ਹੈ, ਬਸ ਸ਼ਰਤ ਇਹ ਹੈ ਕਿ ਉਹ ਨਿਰਮਲ ਅਤੇ ਸ਼ੁੱਧ ਸਰੂਪੀ ਹੋਏ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.