ਬੰਦ ਕਮਰੇ ਵਿਚ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Camera, In_ਬੰਦ ਕਮਰੇ ਵਿਚ: ਪੁਰਾਣੀ ਅੰਗਰੇਜ਼ੀ ਵਿਚ ਜੱਜ ਦੇ ਚੇਂਬਰ ਜਾਂ ਕਮਰੇ ਨੂੰ ਕੈਮਰਾ ਕਹਿੰਦੇ ਸਨ। ਜਦੋਂ ਕਿਸੇ ਮੁਕੱਦਮੇ ਦੀ ਕਾਰਵਾਈ ਤੋਂ ਜਨਤਾ ਨੂੰ ਬਾਹਰ ਰਖਣਾ ਹੋਵੇ ਤਾਂ ਕਾਰਵਾਈ ਬੰਦ ਕਮਰੇ ਵਿਚ ਕੀਤੀ ਜਾ ਸਕਦੀ ਹੈ। ਭਾਰਤ ਵਿਚ ਤਲਾਕ , ਅਤੇ ਬਲਾਤਕਾਰ ਦੇ ਕੇਸਾਂ ਵਿਚ ਇਸ ਤਰ੍ਹਾਂ ਦਾ ਢੰਗ ਅਪਣਾਇਆ ਜਾ ਸਕਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬੰਦ ਕਮਰੇ ਵਿਚ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
In camera_ਬੰਦ ਕਮਰੇ ਵਿਚ: ਕਿਸੇ ਕੇਸ ਦੀ ਸੁਣਵਾਈ ਬੰਦ ਕਮਰੇ ਵਿਚ ਕੀਤੀ ਗਈ ਉਦੋਂ ਕਹੀ ਜਾਂਦੀ ਹੈ ਜਦੋਂ ਜੱਜ ਦੁਆਰਾ ਉਸ ਕੇਸ ਦੀ ਸੁਣਵਾਈ ਆਪਣੇ ਪ੍ਰਾਈਵੇਟ ਕਮਰੇ ਵਿਚ ਕੀਤੀ ਗਈ ਹੋਵੇ ਜਾਂ ਕੇਸ ਵਿਚ ਸਬੰਧਤ ਵਿਅਕਤੀਆਂ ਤੋਂ ਸਿਵਾਏ ਹੋਰ ਸਭਨਾਂ ਨੂੰ ਅਦਾਲਤ ਦੇ ਕਮਰੇ ਵਿਚੋਂ ਕਢ ਕੇ ਦਰਵਾਜ਼ੇ ਬੰਦ ਕਰਕੇ ਕੀਤੀ ਜਾਵੇ। ਇਹ ਆਮ ਤੌਰ ਤੇ ਉਦੋਂ ਕੀਤਾ ਜਾਂਦਾ ਹੈ ਜਦੋਂ ਇਹ ਸਮਝਿਆ ਜਾਂਦਾ ਹੈ ਕਿ ਕੇਸ ਦੇ ਤੱਥਾਂ ਦਾ ਪ੍ਰਕਾਸ਼ਤ ਕੀਤਾ ਜਾਣਾ ਲੋਕ-ਹਿਤ ਵਿਚ ਨਹੀਂ ਹੋਵੇਗਾ। ਇਹ ਗੱਲ ਤਲਾਕ ਦੇ ਕੇਸਾਂ ਨੂੰ ਖ਼ਾਸ ਕਰਕੇ ਲਾਗੂ ਹੁੰਦੀ ਸੀ। ਪਰ ਸਕਾਟ ਬਨਾਮ ਸਕਾਟ [(1913) ਏ ਸੀ 417] ਵਿਚ ਇਹ ਕਰਾਰ ਦਿੱਤਾ ਗਿਆ ਕਿ ਸਿਰਫ਼ ਲੋਕ ਸਿਸ਼ਟਾਚਾਰ ਦੇ ਹਿਤ ਵਿਚ ਵਿਆਹਕ ਦਾਵੇ ਦੀ ਬੰਦ ਕਮਰੇ ਵਿਚ ਸੁਣਵਾਈ ਦੀ ਅਦਾਲਤਾਂ ਨੂੰ ਕੋਈ ਅਧਿਕਾਰਤਾ ਨਹੀਂ ਹੈ। ਪਰ ਨਾਲ ਹੀ ਇਹ ਕਿਹਾ ਗਿਆ ਕਿ ਜੇ ਅਦਾਲਤ ਇਹ ਸਮਝੇ ਕਿ ਬੰਦ ਕਮਰੇ ਵਿਚ ਸੁਣਵਾਈ ਤੋਂ ਬਿਨਾਂ ਨਿਆਂ ਨਹੀਂ ਕੀਤਾ ਜਾ ਸਕਦਾ ਤਾਂ ਸੁਣਵਾਈ ਬੰਦ ਕਮਰੇ ਵਿਚ ਕੀਤੀ ਜਾ ਸਕੇਗੀ ਇਸੇ ਤਰ੍ਹਾਂ ਉਸ ਕੇਸ ਦੀ ਸੁਣਵਾਈ ਵੀ ਬੰਦ ਕਮਰੇ ਵਿਚ ਕੀਤੀ ਜਾ ਸਕਦੀ ਹੈ ਜਿਸ ਦੀਆਂ ਕਾਰਵਾਈਆਂ ਪ੍ਰਕਾਸ਼ਤ ਹੋਣ ਨਾਲ ਨਿਆਂ ਵਿਫਲ ਹੋ ਸਕਦਾ ਹੈ।
ਹਿੰਦੂ ਵਿਆਹ ਐਕਟ, 1955 ਵਿਚ ਵੀ ਧਾਰਾ 22 ਵਿਚ ਉਪਬੰਧ ਕੀਤਾ ਗਿਆ ਹੈ ਕਿ ਇਸ ਐਕਟ ਅਧੀਨ ਹਰੇਕ ਕਾਰਵਾਈ ਬੰਦ ਕਮਰੇ ਵਿਚ ਕੀਤੀ ਜਾਵੇਗੀ ਅਤੇ ਉਸ ਧਾਰਾ ਵਿਚ ਇਹ ਵੀ ਕਿਹਾ ਗਿਆ ਹੈ ਕਿ ਉੱਚ ਅਦਾਲਤ ਜਾਂ ਸਰਵ ਉੱਚ ਅਦਾਲਤ ਦੇ ਫ਼ੈਸਲੇ ਤੋਂ ਸਿਵਾਏ ਅਜਿਹੇ ਕੇਸ ਦੇ ਸਬੰਧ ਵਿਚ ਕੋਈ ਮੈਟਰ ਛਾਪਣਾ ਜਾਂ ਪ੍ਰਕਾਸ਼ਤ ਕਰਨਾ ਗ਼ੈਰ ਕਾਨੂੰਨੀ ਕੰਮ ਹੋਵੇਗਾ। ‘ਦ ਕ੍ਰਿਮੀਨਲ ਲਾ (ਅਮੈਂਂਡਸੈਂਟ) ਐਕਟ 1983 ਵਿਚ ਉਪਬੰਧ ਕੀਤਾ ਗਿਆ ਹੈ ਕਿ ਬਲਾਤਕਾਰ ਦੇ ਅਪਰਾਧ ਦੀ ਜਾਂਚ ਅਤੇ ਵਿਚਾਰਣ ਬੰਦ ਕਮਰੇ ਵਿਚ ਕੀਤਾ ਜਾਵੇਗਾ
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First