ਭਾਈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭਾਈ [ਨਾਂਪੁ] ਭਰਾ , ਵੀਰ; ਮਿੱਤਰ , ਦੋਸਤ; ਗੁਰਦਵਾਰੇ ਦਾ ਗ੍ਰੰਥੀ; ਕਿਸੇ ਵੀ ਓਪਰੇ ਆਦਮੀ/ਦੁਕਾਨਦਾਰ/ਰੇਹੜੀ ਆਦਿ ਵਾਲ਼ੇ ਲਈ ਸੰਬੋਧਨੀ ਸ਼ਬਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਭਾਈ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭਾਈ: ਸੰਸਕ੍ਰਿਤ ਦੇ ‘ਭ੍ਰਾਤਿ’ ਸ਼ਬਦ ਤੋਂ ਵਿਕਸਿਤ ਹੋਏ ਇਸ ਸ਼ਬਦ ਦਾ ਅਰਥ ਹੈ ਭਰਾ ਜਿਸ ਨਾਲ ਸੰਬੰਧ ਸਮਾਨਤਾ ਦੇ ਧਰਾਤਲ ਉਤੇ ਹੋਵੇ। ਸਿੱਖ ਸਮਾਜ ਵਿਚ ਸਨਮਾਨ- ਵਾਚਕ ਇਹ ਸ਼ਬਦ ਪ੍ਰਤਿਸ਼ਠਿਤ ਸਿੱਖਾਂ ਜਾਂ ਧਰਮ-ਸਾਧਕਾਂ ਲਈ ਵਰਤਿਆ ਜਾਣ ਲਗਿਆ। ਸਭ ਤੋਂ ਪਹਿਲਾਂ ਮਰਦਾਨੇ ਅਤੇ ਬਾਲੇ ਨੂੰ ਇਸ ਸ਼ਬਦ ਨਾਲ ਸ਼ਿੰਗਾਰਿਆ ਗਿਆ। ਗੁਰੂ ਅੰਗਦ ਦੇਵ ਜੀ ਦੇ ਗੁਰੂ ਬਣਨ ਤੋਂ ਪਹਿਲਾਂ ਉਹ ‘ਭਾਈ ਲਹਿਣਾ’ ਕਹੇ ਜਾਂਦੇ ਸਨ। ਸਿੱਖ ਧਰਮ ਦੇ ਮੁੱਖ ਪ੍ਰਚਾਰਕ ਗੁਰਦਾਸ ਭੱਲਾ ਨੂੰ ‘ਭਾਈ ਗੁਰਦਾਸ’ ਕਿਹਾ ਜਾਣ ਲਗਿਆ। ਕਾਲਾਂਤਰ ਵਿਚ ਇਹ ਸ਼ਬਦ ਪ੍ਰਮੁਖ ਸਿੱਖਾਂ ਲਈ ਇਕ ਪ੍ਰਕਾਰ ਦੀ ਅਣਘੋਸ਼ਿਤ ਪਦਵੀ ਬਣ ਗਈ , ਜਿਵੇਂ ਭਾਈ ਬਹਿਲੋ , ਭਾਈ ਭਗਤੂ , ਭਾਈ ਬਿਧੀ ਚੰਦ ਆਦਿ। ਸੰਗਤਾਂ ਦੇ ਮੁਖੀਆਂ , ਮਸੰਦਾਂ, ਖੇਤਰੀ ਅਧਿਕਾਰੀਆਂ, ਸੰਪ੍ਰਦਾਈਆਂ ਲਈ ਵੀ ਇਹ ਸ਼ਬਦ ਵਰਤਿਆ ਜਾਣ ਲਗਾ , ਜਿਵੇਂ ਭਾਈ ਫੇਰੂ , ਭਾਈ ਘਨਈਆ, ਭਾਈ ਅੱਡਣਸ਼ਾਹ, ਭਾਈ ਰਾਮਾ, ਭਾਈ ਤਿਲੋਕਾ, ਭਾਈ ਭਾਨਾ ਆਦਿ। ਪੰਜ ਪਿਆਰਿਆਂ ਤੋਂ ਇਲਾਵਾ ਪ੍ਰਮੁਖ ਸ਼ਹੀਦਾਂ ਲਈ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾਣ ਲਗੀ , ਜਿਵੇਂ ਭਾਈ ਮਨੀ ਸਿੰਘ , ਭਾਈ ਤਾਰੂ ਸਿੰਘ, ਭਾਈ ਸੁਖਾ ਸਿੰਘ , ਭਾਈ ਮਹਿਤਾਬ ਸਿੰਘ ਆਦਿ। ਮਿਸਲਾਂ ਦੌਰਾਨ ਇਸ ਸ਼ਬਦ ਦਾ ਪ੍ਰਯੋਗ ਘਟ ਗਿਆ ਅਤੇ ਇਸ ਦਾ ਸਥਾਨ ‘ਸਰਦਾਰ ’ ਸ਼ਬਦ ਨੇ ਲੈ ਲਿਆ। ਸਿੱਖ-ਰਾਜ ਵੇਲੇ ਸਤਿਕਾਰਿਤ ਸ਼ਬਦ ਸ਼ਾਹੀ ਠਾਠ ਦੇ ਪਿਛੋਕੜ ਵਾਲੇ ਵਰਤੇ ਜਾਣ ਲਗੇ। ਸਿੰਘ ਸਭਾ ਲਹਿਰ ਦੇ ਆਰੰਭ ਹੋਣ ਨਾਲ ਇਸ ਸ਼ਬਦ ਦੀ ਵਰਤੋਂ ਫਿਰ ਉਭਰ ਕੇ ਸਾਹਮਣੇ ਆਈ, ਜਿਵੇਂ ਭਾਈ ਵੀਰ ਸਿੰਘ, ਭਾਈ ਗੁਰਮੁਖ ਸਿੰਘ , ਭਾਈ ਜਵਾਹਿਰ ਸਿੰਘ, ਭਾਈ ਕਾਨ੍ਹ ਸਿੰਘ , ਭਾਈ ਜੋਧ ਸਿੰਘ ਆਦਿ। ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਦਲ ਦੀ ਸਥਾਪਨਾ ਨਾਲ ਇਸ ਸ਼ਬਦ ਦਾ ਸਥਾਨ ‘ਜੱਥੇਦਾਰ ’ ਸ਼ਬਦ ਨੇ ਲੈ ਲਿਆ। ਆਧੁਨਿਕ ਯੁਗ ਵਿਚ ਇਸ ਸ਼ਬਦ ਦੀ ਵਰਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੱਖ ਕਾਰਕੁੰਨ ਬੜੇ ਉਤਸਾਹ ਲਾਲ ਕਰਦੇ ਹਨ, ਜਿਵੇਂ ਭਾਈ ਅਮਰੀਕ ਸਿੰਘ , ਭਾਈ ਮਨਜੀਤ ਸਿੰਘ ਆਦਿ। ਪਰ ਇਸ ਦਾ ਅਰਥ-ਅਪਕਰਸ਼ ਵੀ ਹੋ ਗਿਆ ਹੈ। ਇਸ ਦੀ ਵਰਤੋਂ ਗ੍ਰੰਥੀਆਂ, ਪੁਜਾਰੀਆਂ, ਰਾਗੀਆਂ ਤਕ ਸੀਮਿਤ ਹੋ ਗਈ ਹੈ। ਉਹ ਵੀ ‘ਭਾਈ’ ਪਦ ਨਾਲ ਵਿਸ਼ਿਸ਼ਟ ਹੋ ਕੇ ਬਹੁਤੇ ਸਤਿਕਾਰਿਤ ਮਹਿਸੂਸ ਨਹੀਂ ਕਰਦੇ। ਉਨ੍ਹਾਂ ਨੂੰ ਪ੍ਰੋਫ਼ੈਸਰ, ਸਿੰਘ ਸਾਹਿਬ, ਆਦਿ ਅਖਵਾ ਕੇ ਜ਼ਿਆਦਾ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਸਹਿਜਧਾਰੀ ਸਿੱਖ ਇਸ ਸ਼ਬਦ ਨੂੰ ਵਰਤਣ ਵਿਚ ਖ਼ੁਸੀ ਮਹਿਸੂਸ ਕਰਦੇ ਹਨ, ਜਿਵੇਂ ਭਾਈ ਚੇਲਾ ਰਾਮ, ਭਾਈ ਹਰਬੰਸ ਲਾਲ ਆਦਿ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਭਾਈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਭਾਈ (ਸੰ.। ਸੰਸਕ੍ਰਿਤ ਭ੍ਰਾਤ੍ਰੀ। ਪ੍ਰਾਕ੍ਰਿਤ ਭਾਯਾ। ਪੰਜਾਬੀ ਭਾਈਆ, ਭਾਈ, ਭਰਾ , ਭਿਰਾ, ਭਿਰਾਉ)* ੧. ਇਕ ਮਾਤਾ ਪਿਤਾ ਤੋਂ ਜੰਮੇ ਦੋ ਜਣੇ ਆਪੋ ਵਿਚ ਭਾਈ ਹਨ। ਜੇ ਇਕ ਕੁੜੀ ਇਕ ਮੁੰਡਾ ਹੋਵੇ ਤਾਂ ਕੁੜੀ ਮੁੰਡੇ ਦੀ ਭੈਣ ਹੈ। ਮੁੰਡਾ ਕੁੜੀ ਦਾ ਭਾਈ ਹੈ। ਭਰਾ। ਯਥਾ-‘ਇਸਟ ਮੀਤ ਅਰੁ ਭਾਈ’।
੨. ਪਿਆਰ ਨਾਲ ਦੂਜੇ ਪੁਰਸ਼ ਨੂੰ ਬੁਲਾਵਣ ਲਈ ‘ਭਾਈ’ ਪਦ ਵਰਤਿਆ ਜਾਂਦਾ ਹੈ। ਯਥਾ-‘ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ’।
੩. (ਕ੍ਰਿ.। ਸੰਸਕ੍ਰਿਤ ਭਾਵ (=ਪ੍ਯਾਰ) ਤੋਂ ਪੰਜਾਬੀ ਕ੍ਰਿਯਾ, ਭਉਣਾ= ਪਸੰਦ ਆਉਣਾ। ਉਸ ਦਾ ਭੂਤ ਕਾਲ , ਭਾਈ) ਚੰਗੀ ਲਗੀ। ਯਥਾ-‘ਸਤਿਗੁਰ ਕੀ ਸੇਵਾ ਭਾਈ ਹੇ’।
----------
* ਸਿਧਾ ਸੰਸਕ੍ਰਿਤ -ਭ੍ਰਾਤਾ- ਪਦ ਤੋਂ ਪੰਜਬੀ ਦਾ -ਭਰਾ- ਪਦ ਬਣਿਆ ਹੈ ਤੇ ਪ੍ਰਾਕ੍ਰਿਤ ਦੁਆਰਾ ਪਦ -ਭਾਯਾ- ਤੋਂ ਪੰਜਾਬੀ ਦਾ -ਭਾਈਆ+ਤੇ ਭਾਈ- ਪਦ ਬਣੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਭਾਈ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਭਾਈ : ਇਹ ਸਿੱਖ ਧਰਮ ਵਿਚ ਇਕ ਉੱਚੀ ਅਤੇ ਸਤਿਕਾਰਯੋਗ ਪਦਵੀ ਦਾ ਨਾਂ ਹੈ। ਇਹ ਪਦਵੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਅਤੇ ਬਾਲੇ ਨੂੰ ਬਖਸ਼ੀ। ਸਿੱਖ ਧਰਮ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਜੋ ਵੀ ਸਿੱਖ ਮੁਖੀ ਹੋਏ ਉਨ੍ਹਾਂ ਨੂੰ ਇਹ ਪਦਵੀ ਮਿਲਦੀ ਰਹੀ ਜਿਵੇਂ ਭਾਈ ਗੁਰਦਾਸ, ਭਾਈ ਰੂਪ ਚੰਦ, ਭਾਈ ਨੰਦ ਲਾਲ ਆਦਿ।
ਗੁਰੂ ਗੋਬਿੰਦ ਸਿੰਘ ਜੀ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਪੁੱਤਰਾਂ ਨੂੰ ਲਿਖਿਆ ਉਸ ਵਿਚ ਵੀ ਭਾਈ ਤਿਲੋਕਾ ਅਤੇ ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ਅੱਜਕੱਲ੍ਹ ਵੀ ਹਜ਼ੂਰੀ ਰਾਗੀਆਂ ਗ੍ਰੰਥੀ ਸਿੰਘਾਂ, ਤਖ਼ਤਾਂ ਦੇ ਸਿੰਘ ਸਾਹਿਬਾਨਾਂ ਅਤੇ ਹੋਰ ਪ੍ਰਸਿੱਧ ਧਾਰਮਿਕ ਸ਼ਖ਼ਸੀਅਤਾਂ ਨੂੰ ਭਾਈ ਪਦ ਨਾਲ ਹੀ ਸੰਬੋਧਿਤ ਕੀਤਾ ਜਾਂਦਾ ਹੈੇ ਜਿਵੇਂ ਭਾਈ ਵੀਰ ਸਿੰਘ, ਭਾਈ ਜੋਧ ਸਿੰਘ ਆਦਿ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-11-31-21, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ.
ਵਿਚਾਰ / ਸੁਝਾਅ
Please Login First