ਮਨੂੰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Manu _ਮਨੂੰ : ਇਕ ਰਿਸ਼ੀ ਜੋ ਇਕ ਅਹਿਮ ਸਿਮਰਤੀ ਜੋ ਉਸ ਦੇ ਨਾਂ ਨਾਲ ਜਾਣੀ ਜਾਂਦੀ ਹੈ ਦਾ ਕਰਤਾ ਹੈ । ਸਿਮਰਤੀਆਂ ਹਿੰਦੂ ਕਾਨੂੰਨ ਦਾ ਇਕ ਬਹੁਤ ਅਹਿਮ ਸੋਮਾ ਹਨ । ਵਖ ਵਖ ਰਿਸ਼ੀਆਂ ਦੇ ਨਾਵਾਂ ਤੇ ਲਗਭਗ 20 ਸਿਮਰਤੀਆਂ ਦੀ ਯਾਗਵਲਕ ਨੇ ਗਿਣਤੀ ਕੀਤੀ ਹੈ । ਉਨ੍ਹਾਂ ਵਿਚੋਂ ਮਨੂੰ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ । ਬ੍ਰਿਹਸਪਤੀ ਦੇ ਦਸਣ ਅਨੁਸਾਰ ਮਨੂੰ ਸਭ ਤੋਂ ਸ੍ਰੇਸ਼ਟ ਅਤੇ ਸ਼੍ਰੋਮਣੀ ਕਾਨੂੰਨਵੇਤਾ ਹੈ ਜਿਸ ਨੇ ਵੇਦਾਂ ਦੀ ਸਹੀ ਭਾਵਨਾ ਉਤੇ ਆਪਣੀ ਸਿਮਰਤੀ ਆਧਾਰਤ ਕੀਤੀ ਹੈ । ਇਥੋਂ ਤਕ ਵੀ ਕਿਹਾ ਜਾਂਦਾ ਹੈ ਕਿ ਜਿਹੜੀਆਂ ਸਿਮਰਤੀਆਂ ਮਨੂੰ ਸਿਮਰਤੀ ਦੇ ਵਿਰੋਧ ਵਿਚ ਹਨ ਉਹ ਪਰਵਾਨ ਨਹੀਂ ਕੀਤੀਆਂ ਜਾ ਸਕਦੀਆਂ । ਮੂਲ ਰੂਪ ਵਿਚ ਇਸ ਵਿਚ ਇਕ ਲਖ ਸਲੋਕ ਸ਼ਾਮਲ ਸਨ ਜੋ ਬਾਦ ਵਿਚ ਸੰਪਾਦਕਾਂ ਨੇ ਘਟਾ ਕੇ 4000 ਤਕ ਲੈ ਆਂਦੇ ਹਨ । ਕਾਨੂੰਨ ਤੋਂ ਇਲਾਵਾ ਇਸ ਵਿਚ ਹੋਰ ਵਿਸ਼ਿਆਂ ਉਤੇ ਵੀ ਵਿਚਾਰ ਪਰਗਟ ਕੀਤੇ ਗਏ ਹਨ । ਜਿਥੋਂ ਤੱਕ ਕਾਨੂੰਨ ਦੇ ਵਿਸ਼ੇ ਦਾ ਸਬੰਧ ਹੈ ਉਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਤਰਤੀਬ ਵਾਰ ਸੰਘਤਾ ਹੋਣ ਦੀ ਥਾਂ ਉਸ ਸਮੇਂ ਲਾਗੂ ਕਾਨੂੰਨਾਂ ਦੀ ਸੰਘਤਾ ਹੈ । ਇਸ ਦੇ ਰਚਨਹਾਰ ਨੂੰ ਮਹਾ ਮਨੂੰ ਅਤੇ ਵ੍ਰਿਧ ਮਨੂੰ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.