ਮਸ਼ੀਨੀ ਭਾਸ਼ਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Machine Language
ਮਸ਼ੀਨੀ ਭਾਸ਼ਾ ਹੀ ਇਕ ਅਜਿਹੀ ਭਾਸ਼ਾ ਹੈ ਜਿਸ ਨੂੰ ਕੰਪਿਊਟਰ ਸਿੱਧੇ ਤੌਰ 'ਤੇ ਸਮਝ ਸਕਦਾ ਹੈ। ਕੰਪਿਊਟਰ ਨੂੰ ਸਾਰੀਆਂ ਹਦਾਇਤਾਂ ਤੇ ਅੰਕੜੇ ਸਿਫ਼ਰ (0) ਅਤੇ ਇੱਕ (1) ਦੇ ਰੂਪ ਵਿੱਚ ਦਿੱਤੇ ਜਾਂਦੇ ਹਨ। ਮਸ਼ੀਨੀ ਭਾਸ਼ਾ ਅਧਾਰ 2 ਵਾਲੀ ਭਾਸ਼ਾ ਹੈ ਜਿਸ ਵਿੱਚ ਸਿਫ਼ਰ (0) ਤੇ ਇੱਕ (1) ਅੰਕ ਵਰਤਿਆ ਜਾਂਦਾ ਹੈ। ਮਸ਼ੀਨੀ ਭਾਸ਼ਾ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਕੰਪਿਊਟਰ ਤੋਂ ਬੜੀ ਤੇਜੀ ਨਾਲ ਕੰਮ ਲੈਣ 'ਚ ਸਹਾਈ ਹੁੰਦੀਆਂ ਹਨ। ਫਿਰ ਵੀ ਮਸ਼ੀਨੀ ਭਾਸ਼ਾ ਵਿੱਚ ਪ੍ਰੋਗਰਾਮ ਤਿਆਰ ਕਰਨ ਨਾਲ ਹੇਠਾਂ ਲਿਖੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅੰਕੜੇ ਤੇ ਹਦਾਇਤਾਂ ਕਿਉਂਕਿ ਸਿਫ਼ਰ ਤੇ ਇੱਕ ਦੇ ਰੂਪ ਵਿੱਚ ਸਟੋਰ ਹੁੰਦੇ ਹਨ ਇਸ ਲਈ ਇਹ ਮਨੁੱਖ ਦੁਆਰਾ ਪੜ੍ਹਨੇ ਬਹੁਤ ਔਖੇ ਹੁੰਦੇ ਹਨ। ਇਹ ਭਾਸ਼ਾ ਬਾਇਨਰੀ ਭਾਸ਼ਾ (Binary Language) ਹੈ ਇਹੀ ਕਾਰਨ ਹੈ ਕਿ ਇਸ ਨੂੰ ਲਿਖਣਾ ਤੇ ਯਾਦ ਕਰਨਾ ਬਹੁਤ ਔਖਾ ਹੁੰਦਾ ਹੈ।
ਬਾਇਨਰੀ ਭਾਸ਼ਾ ਵਿੱਚ ਪ੍ਰੋਗਰਾਮ ਬਣਾਉਣ (ਕੋਡਿੰਗ ਕਰਨ) ਤੇ ਫਿਰ ਵਾਪਿਸ ਰੂਪਾਂਤਰਣ (ਡੀ-ਕੋਡਿੰਗ) ਕਰਨ ਤੇ ਵਧੇਰੇ ਸਮਾਂ ਲਗਦਾ ਹੈ। ਪ੍ਰੋਗਰਾਮ ਲੰਬੇ ਹੋਣ ਕਾਰਨ ਗ਼ਲਤੀਆਂ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਮਸ਼ੀਨੀ ਭਾਸ਼ਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Machine Language
ਇਹ ਇਕ ਅਜਿਹੀ ਨਿਮਨ ਪੱਧਰੀ ਭਾਸ਼ਾ ਹੈ ਜੋ ਸਿੱਧੇ ਤੌਰ 'ਤੇ ਕੰਪਿਊਟਰ ਦੁਆਰਾ ਸਮਝ ਲਈ ਜਾਂਦੀ ਹੈ। ਮਨੁੱਖ ਦੁਆਰਾ ਮਸ਼ੀਨ ਭਾਸ਼ਾ ਵਿੱਚ ਪ੍ਰੋਗਰਾਮ ਬਣਾਉਣੇ ਬਹੁਤ ਔਖੇ ਹੁੰਦੇ ਹਨ। ਇਹ ਕੰਪਿਊਟਰ ਦੀ ਆਪਣੀ ਭਾਸ਼ਾ ਹੈ, ਜਿਸ ਕਾਰਨ ਕੰਪਿਊਟਰ ਇਸ ਨੂੰ ਕਿਸੇ ਸਹਾਇਕ ਅਨੁਵਾਦਕ ਪ੍ਰੋਗਰਾਮ ਤੋਂ ਬਿਨਾਂ ਸਿੱਧਾ ਹੀ ਸਮਝ ਲੈਂਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First