ਮਾਪਕ ਇਕਾਈਆਂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Measurement Units

ਕੰਪਿਊਟਰ ਆਪਣੀ ਮੈਮਰੀ ਵਿੱਚ ਜਿੰਨੀ ਮਾਤਰਾ ਵਿੱਚ ਅੰਕੜੇ ਸਟੋਰ ਕਰ ਸਕਦਾ ਹੈ ਉਸ ਨੂੰ ਉਸ ਦੀ ਸਟੋਰੇਜ ਸਮਰੱਥਾ ( Storage Capacity ) ਕਿਹਾ ਜਾਂਦਾ ਹੈ । ਕੰਪਿਊਟਰ ਆਪਣੀ ਮੈਮਰੀ ਜਾਂ ਯਾਦਦਾਸ਼ਤ ਵਿੱਚ ਵਿਭਿੰਨ ਪ੍ਰਕਾਰ ਦੇ ਅੰਕੜੇ ਅਤੇ ਸੂਚਨਾਵਾਂ ਸਟੋਰ ਕਰਦਾ ਹੈ । ਇਹਨਾਂ ਅੰਕੜਿਆਂ ਵਿੱਚ ਅੰਕ ( ਸਿਫ਼ਰ ਤੋਂ ਨੌਂ ਤੱਕ ) , ਅੱਖਰ ( ਏ ਤੋਂ ਜ਼ੈੱਡ ਤੱਕ ) , ਚਿੰਨ੍ਹ ( Symbols ) ਅਤੇ ਵਿਸ਼ੇਸ਼ ਅੱਖਰ ਸ਼ਾਮਿਲ ਹੁੰਦੇ ਹਨ । ਦੂਸਰੇ ਸ਼ਬਦਾਂ ਵਿੱਚ ਕੰਪਿਊਟਰ ਇਹਨਾਂ ਅੱਖਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਬਾਇਨਰੀ ਪ੍ਰਣਾਲੀ ( Binary System ) ਦੀ ਵਰਤੋਂ ਕਰਦਾ ਹੈ । ਬਾਇਨਰੀ ਪ੍ਰਣਾਲੀ ਵਿੱਚ ਸਿਰਫ਼ ਦੋ ਅੱਖਰ ਸਿਰਫ਼ ( 0 ) ਅਤੇ ਇਕ ( 1 ) ਵਰਤੇ ਜਾਂਦੇ ਹਨ ।

ਬਾਇਨਰੀ ਪ੍ਰਣਾਲੀ ਦੇ ਸਿਫ਼ਰ ਅਤੇ ਇਕ ਅੰਕਾਂ ਨੂੰ ਬਿੱਟਸ ( Bits ) ਅਰਥਾਤ ਬਾਇਨਰੀ ਡਿਜ਼ੇਟਸ ( Binary Digits ) ਕਿਹਾ ਜਾਂਦਾ ਹੈ । ਬਿੱਟ ਨੂੰ ਸਟੋਰੇਜ ਸਮਰੱਥਾ ਦੀ ਸਭ ਤੋਂ ਛੋਟੀ ਮਾਪਕ ਇਕਾਈ ਮੰਨਿਆ ਗਿਆ ਹੈ । 8 ਬਿੱਟਸ ਦੇ ਸਮੂਹ ਨੂੰ ਇਕ ਬਾਈਟ ( Byte ) ਕਿਹਾ ਜਾਂਦਾ ਹੈ । ਇਸੇ ਤਰ੍ਹਾਂ 1024 ਬਾਈਟਸ ਨੂੰ ਇਕ ਕਿਲੋ ਬਾਈਟ ( KB ) , 1024 ਕਿਲੋ ਬਾਈਟਸ ਨੂੰ ਇਕ ਮੈਗਾ ਬਾਈਟ ( MB ) , 1024 ਮੈਗਾ ਬਾਈਟਸ ਨੂੰ ਇਕ ਗੀਗਾ ਬਾਈਟ ( GB ) ਅਤੇ 1024 ਗੀਗਾ ਬਾਈਟਸ ਨੂੰ ਇਕ ਟੈਰਾ ਬਾਈਟ ( TB ) ਕਿਹਾ ਜਾਂਦਾ ਹੈ । ਹੇਠਾਂ ਦਿੱਤੀ ਸਾਰਨੀ ਵਿੱਚ ਸਟੋਰੇਜ ਦੀਆਂ ਵੱਖ-ਵੱਖ ਮਾਪਕ ਇਕਾਈਆਂ ਦਿਖਾਈਆਂ ਗਈਆਂ ਹਨ ।

1 ਬਿੱਟ

0 ਜਾਂ 1

4 ਬਿੱਟਸ

1 ਨਿੱਬਲ

8 ਬਿੱਟਸ

1 ਬਾਈਟ

1024 ਬਾਈਟਸ

1 ਕਿਲੋ ਬਾਈਟ ( KB )

1024 ਕਿਲੋ ਬਾਈਟਸ

1 ਮੈਗਾ ਬਾਈਟ ( MB )

1024 ਮੈਗਾ ਬਾਈਟਸ

1 ਗੀਗਾ ਬਾਈਟ ( GB )

1024 ਗੀਗਾ ਬਾਈਟਸ

1 ਟੈਰਾ ਬਾਈਟ ( TB )

 


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First