ਮੁਆਵਜ਼ਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁਆਵਜ਼ਾ [ ਨਾਂਪੁ ] ਇਵਜ਼ਾਨਾ , ਹਰਜਾਨਾ , ਹਾਨੀ-ਪੂਰਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੁਆਵਜ਼ਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Compensation _ ਮੁਆਵਜ਼ਾ : ਆਮ ਬੋਲ ਚਾਲ ਦੀ ਭਾਸ਼ਾ ਵਿਚ ਮੁਆਵਜ਼ੇ ਦਾ ਮਤਲਬ ਹੈ ਕਿਸੇ ਚੀਜ਼ ਦੇ ਬਦਲੇ ਉਸ ਦੇ ਤੁੱਲ ਦੀ ਹੋਰ ਕੋਈ ਚੀਜ਼ ਦੇਣਾ । ਨੁਕਸਾਨ ਦੀ ਤਲਾਫ਼ੀ ਕਰਨ ਲਈ ਦਿੱਤੀ ਗਈ ਕੋਈ ਚੀਜ਼ । ਇਹ ਜ਼ਰੂਰੀ ਨਹੀਂ ਕਿ ਮੁਆਵਜ਼ਾ ਧਨ ਦੇ ਰੂਪ ਵਿਚ ਹੀ ਦਿੱਤਾ ਜਾਵੇ ।

            ਭਾਰਤੀ ਮੁਆਇਦਾ ਐਕਟ ਦੀ ਧਾਰਾ 73 ਵਿਚ ਮੁਆਵਜ਼ਾ ਸ਼ਬਦ ਦੀ ਵਰਤੋਂ ਵਿਸ਼ਾਲ ਅਰਥਾਂ ਵਿਚ ਕੀਤੀ ਗਈ ਹੈ । ਉਥੇ ਇਸ ਦਾ ਮਤਲਬ ਹੈ ਅਦਾਇਗੀਯੋਗ ਧਨ ਦੀ ਉਹ ਰਕਮ ਉਸ ਵਿਅਕਤੀ ਨੂੰ ਅਦਾ ਕੀਤੀ ਜਾਵੇ ਮੁਆਇਦਾ ਭੰਗ ਕਾਰਨ ਜਿਸ ਨੂੰ ਨੁਕਸਾਨ ਜਾਂ ਹਾਨੀ ਹੋਈ ਹੈ ।

            ਭਾਰਤੀ ਸੰਵਿਧਾਨ ਦੇ ਅਨੁਛੇਦ 31 ਵਿਚ ਵੀ ਇਹ ਸ਼ਬਦ ਵਰਤਿਆ ਗਿਆ ਸੀ ਅਤੇ ਅਦਾਲਤਾਂ ਦਾ ਨਿਰਨਾ ਸੀ ਕਿ ਮੁਆਵਜ਼ੇ ਦਾ ਮਤਲਬ ਅਰਜਤ ਭੂਮੀ ਦਾ ਪੂਰਾ ਬਾਜ਼ਾਰਮੁਲ ਹੈ । ਅਤੁੱਲ ਕੁਮਾਰ ਡੇ ਬਨਾਮ ਡਾਇਰੈਕਟਰ ਔਫ਼ ਪ੍ਰੋਕਿਊਰਮੈਂਟ ਐਂਡ ਸਪਲਾਈ ( ਏ ਆਈ ਆਰ 1953 ਕਲਕੱਤਾ 548 ) ਵਿਚ ਅਦਾਲਤ ਦਾ ਕਹਿਣਾ ਸੀ ਕਿ ਮੁਆਵਜ਼ੇ ਦਾ ਮਤਲਬ ਹੈ ਨਿਆਂ-ਪੂਰਣ ਮੁਆਵਜ਼ਾ ਅਰਥਾਤ ਮੁਲ ਦਾ ਨਿਆਂ-ਪੂਰਣ ਤੁੱਲ । ਸਾਧਾਰਨ ਤੌਰ ਤੇ ਮੁਆਵਜ਼ੇ ਦਾ ਅਰਥ ਹੈ ਜੋ ਚੀਜ਼ ਕਿਸੇ ਤੋਂ ਲਈ ਜਾ ਰਹੀ ਹੈ ਜਾਂ ਜਿਸ ਤੋਂ ਕਿਸੇ ਨੂੰ ਵੰਚਿਤ ਕੀਤਾ ਜਾ ਰਿਹਾ ਹੈ ਉਸ ਦਾ ਤੁਲ । ਪਰ ਪ੍ਰਵਿਧਾਨਕ ਪਰਿਭਾਸ਼ਾ ਵਿਚ ਵਿਧਾਨ ਮੰਡਲ ਇਸ ਸ਼ਬਦ ਨੂੰ ਵਖਰੇ ਅਰਥ ਦੇ ਸਕਦਾ ਹੈ ।

            ਰਾਜਪਖੀ ਨਾਰਾਇਨ ਰਾਉ ਦੇਵ ਬਨਾਮ ਉੜੀਸਾ ਰਾਜ ( ਏ ਆਈ ਆਰ 1953 ਉੜੀਸਾ 153 ) ਅਨੁਸਾਰ ਮੁਆਵਜ਼ੇ ਦਾ ਅਰਥ ਜਿਵੇਂ ਐਮੀਨੈਂਟ ਡੋਮੇਨ ਦੇ ਕਾਨੂੰਨ ਅਧੀਨ ਲਿਆ ਜਾਂਦਾ ਹੈ ਉਸ ਵਿਚ ਨਿਆਂਪੂਰਨ ਮੁਆਵਜ਼ੇ ਦਾ ਵਿਚਾਰ ਆਉਂਦਾ ਹੈ ਅਤੇ ਉਸ ਦੇ ਹੇਠ-ਲਿਖੇ ਲੱਛਣ ਹਨ : -

( i )     ਲਾਜ਼ਮੀ ਵਿਕਰੀ ਦੇ ਆਧਾਰ ਤੇ ਅਦਾਇਗੀਯੋਗ ਬਾਜ਼ਾਰ ਮੁਲ;

( ii )     ਮੁਆਵਜ਼ੇ ਦਾ ਨਿਆਂਇਕ ਟ੍ਰਿਬਿਊਨਲ ਦੁਆਰਾ ਤੈਅ ਕੀਤਾ ਜਾਣਾ;

( iii )   ਮੁਆਵਜ਼ੇ ਦੀ ਨਕਦ ਅਤੇ ਉਸ ਹੀ ਤਰੀਕ ਨੂੰ ਅਦਾਇਗੀ ਜਿਸ ਨੂੰ ਕਬਜ਼ਾ ਲਿਆ ਜਾਂਦਾ ਹੈ , ਪਰ ਇਹ ਤਦ ਜੇ ਉਸ ਮਾਲਕ , ਜਿਸ ਤੋਂ ਕਬਜ਼ਾ ਲਿਆ ਜਾ ਰਿਹਾ ਹੈ , ਨੇ ਹੋਰ ਢੰਗ ਨਾਲ ਮੁਆਵਜ਼ਾ ਲੈਣ ਲਈ ਰਜ਼ਾਮੰਦੀ ਜ਼ਾਹਰ ਨ ਕੀਤੀ ਹੋਵੇ ।  

            ਮੁਆਵਜ਼ਾ ਉਸ ਧਨ ਨੂੰ ਵੀ ਕਿਹਾ ਜਾਂਦਾ ਹੋ ਜੋ ਕਿਸੇ ਵਿਅਕਤੀ ਵਿਰੁੱਧ ਤੁੱਛ ਅਤੇ ਤੰਗ ਕਰੂ ਸ਼ਿਕਾਇਤਾਂ ਲਈ ਡੰਨ ਦੇ ਤੌਰ ਤੇ ਅਦਾ ਕਰਨ ਦਾ ਹੁਕਮ ਕੀਤਾ ਜਾਵੇ ।

            ਇਸੇ ਤਰ੍ਹਾਂ ਉਸ ਧਨ ਨੂੰ ਵੀ ਮੁਆਵਜ਼ੇ ਦਾ ਨਾਂ ਦਿੱਤਾ ਜਾਂਦਾ ਹੈ ਜੋ ਜ਼ਾਬਤਾ ਦੀਵਾਨੀ ਸੰਘਤਾ ਦੀ ਧਾਰਾ 95 ਅਧੀਨ ਜਾਂਚ ਉਪਰੰਤ ਡਿਗਰੀ ਕੀਤਾ ਜਾਵੇ ।

            ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 357 ਅਧੀਨ ਚਿਤਵਿਆਂ ਮੁਆਵਜ਼ਾ ਅਜਿਹਾ ਮੁਆਵਜ਼ਾ ਹੈ ਜੋ ਅਪਰਾਧ ਦੇ ਸਿੱਧੇ ਪਰਿਣਾਮ ਵਜੋਂ ਅਤੇ ਦੋਸ਼ ਸਿਧੀ ਤੋਂ ਤੁਰੰਤ ਪਿਛੋਂ ਦਿਵਾਇਆ ਜਾਵੇ । ਉਸ ਮਾਮਲੇ ਨਾਲ ਸਬੰਧਤ ਬਾਦ ਦੇ ਕਿਸੇ ਦੀਵਾਨੀ ਦਾਵੇ ਵਿਚ ਮੁਆਵਜ਼ਾ ਐਵਾਰਡ ਕਰਦੇ ਸਮੇਂ ਅਦਾਲਤ ਉਹ ਰਕਮ ਲੇਖੇ ਵਿਚ ਲਵੇਗੀ ਜੋ ਉਪਰੋਕਤ ਧਾਰਾ ਅਧੀਨ ਮੁਆਵਜ਼ੇ ਵਜੋਂ ਵਸੂਲ ਕੀਤੀ ਗਈ ਹੈ ।

            ਨਿਯੋਜਕ ਦੁਆਰਾ ਕਿਸੇ ਉਸ ਕਾਮਗਾਰ ਨੂੰ ਉਸ ਦੇ ਨਿਯੋਜਨ ਦੇ ਅਨੁਕ੍ਰਮ ਵਿਚ ਕੋਈ ਦੁਰਘਟਨਾ ਲਈ ਮੁਆਵਜ਼ਾ ਦੇਣ ਦੇ ਪ੍ਰਸੰਗ ਵਿਚ ਇਹ ਸ਼ਬਦ ਕੁਦਰਤੀ ਅਰਥ ਦਿੰਦਾ ਹੈ ਅਰਥਾਤ ਕਾਮਗਾਰ ਨੂੰ ਅਦਾ ਕੀਤੀ ਜਾਣ ਵਾਲੀ ਕੋਈ ਚੀਜ਼ ਜੋ ਉਸ ਦੁਆਰਾ ਉਠਾਏ ਨੁਕਸਾਨ ਦੀ ਪੂਰਤੀ ਕਰੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.