ਯੰਗ ਤੁਰਕ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Young Turks ਯੰਗ ਤੁਰਕ : ਯੰਗ ਤੁਰਕ ਵੱਖ ਵੱਖ ਗਰੁੱਪਾਂ ਦਾ ਗਠਬੰਧਨ ਸੀ ਜੋ ਉਦੋਮਾਨ ਸਲਤਨਤ ਦੇ ਪ੍ਰਸ਼ਾਸ਼ਨ ਦੇ ਸੁਧਾਰ ਦੇ ਹਾਮੀ ਸਨ । ਇਹ ਅੰਦੋਲਨ ਉਦੋਮਾਨ ਸੁਲਤਾਨ ਦੇ ਰਾਜ-ਤੰਤਰ ਦੇ ਵਿਰੁੱਧ ਸੀ ਅਤੇ ਲਘੂ-ਕਾਲੀ ਕਾਨੂੰਨ-ਏ-ਇਸਾਈ ਦੀ ਪੁਨਰ-ਸਥਾਪਨਾ ਦੇ ਹੱਕ ਵਿਚ ਸਨ । ਇਹਨਾਂ ਨੇ 1908 ਵਿਚ ਦੂਜਾ ਸੰਵਿਧਾਨਕ ਯੁਗ ਸਥਾਪਨ ਕੀਤਾ ਜਿਸਨੂੰ ਯੰਗ ਤੁਰਕ ਇਲਕਲਾਬ ਕਿਹਾ ਜਾਣ ਲਗ ਪਿਆ ।

          ਵਾਕਾਂਸ਼ ਯੰਗ ਤੁਰਕ ਉਦੋਮਾਨ ਸਮਾਜ ਦੇ ਉਹਨਾਂ ਮੈਂਬਰਾਂ ਨੂੰ ਦਰਸਾਉਂਦਾ ਹੈ ਜੋ ਪ੍ਰਗਤੀਸ਼ੀਲ , ਆਧੁਨਿਕਤਾਵਾਦੀ ਅਤੇ ਜਿਉਂ ਦੀ ਤਿਉਂ ਸਥਿਤੀ ਦੇ ਵਿਰੋਧੀ ਸਨ । ਅੰਦੋਲਨ ਨੇ ਅਸੰਗਤੀ ਦੀ ਅਮੀਰ ਪਰੰਪਰਾ ਕਾਇਮ ਕੀਤੀ ਜਿਸਨੇ ਦੇ ਬਾਅਦ ਦੇ ਸਮੇਂ ਅਤੇ ਆਮ ਕਰਕੇ ਪਤਨ ਅਤੇ ਵਿਧਾਨ ਕਾਲਾਂ ਦੇ ਪਾਰਗਾਮੀ ਸਮੇਂ ਦੇ ਦੌਰਾਨ ਬੌਧਿਕ , ਰਾਜਨੀਤਿਕ ਅਤੇ ਕਲਾਤਮਕ ਜੀਵਨ ਨੂੰ ਰੂਪ ਪ੍ਰਦਾਨ ਕੀਤਾ । ਬਹੁਤ ਸਾਰੇ ਯੰਗ ਤੁਰਕ ਨਾਕੇਵਲ  ਰਾਜਨੀਤਿਕ ਖੇਤਰ ਵਿਚ ਹੀ ਸਰਗਰਮ ਸਨ ਸਗੋਂ ਉਹ ਕਲਾਕਾਰ , ਪ੍ਰਸ਼ਾਸ਼ਕ ਜਾਂ ਵਿਗਿਆਨੀ ਵੀ ਸਨ ।

          ਪ੍ਰਾਕ੍ਰਿਤਕ ਰੂਪ ਵਿਚ ਭਾਰੀ ਯੋਗਤਾਵਾਂ ਰੱਖਣ ਦੇ ਬਾਵਜੂਦ ਵੀ ਆਧੁਨਿਕ ਤੁਰਕੀ ਨਾਗਰਿਕਾਂ ਨੇ ਯੰਗ ਤੁਰਕਾਂ ਨੂੰ ਆਪਣਾ ਮੁਕਤੀ-ਦਾਤਾ ਨਾ ਸਮਝਿਆ । ਇਹ ਇਤਿਹਾਸਕ ਤੱਥ ਹੈ ਕਿ ਯੰਗ ਤੁਰਕ ਆਧੁਨਿਕ ਤੁਰਕੀ ਇਤਿਹਾਸ ਵਿਚ 1913 ਬਬ-ਏ-ਅਲੀ ਯਾਸਕਿਨੀ-ਵਿਚ ਪਹਿਲੇ ਰਾਜਪਲਟੇ ਦੇ ਵਾਸਤਵਿਕ ਦੋਸ਼ੀ ਸਨ । ਇਸ ਰਾਜ ਪਲਟੇ ਤੋਂ ਬਾਅਦ ਯੰਗ ਤੁਰਕਾਂ ਸੀ.ਪੀ.ਯੂ. ( C.P.U ) ਉਦੋਮਾਨ ਸੰਵਿਧਾਨ ਅਧੀਨ ਇਕੋ ਇਕ ਅਜਿਹੀ ਕਾਨੂੰਨੀ ਪਾਰਟੀ ਵਜੋਂ ਆਪਣੇ ਸੰਗਠਨ ਦੀ ਸਥਿਤੀ ਨੂੰ ਸਥਿਰ ਕਰ ਲਿਆ ਜਿਸਨੂੰ ਬਣੀ ਰਹਿਣ ਦਾ ਅਧਿਕਾਰ ਸੀ । ਇਸ ਕਰਕੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਯੰਗ ਤੁਰਕ ਪ੍ਰਗਤੀਸ਼ੀਲ ਨਹੀਂ ਸਗੋਂ ਨਿਰੋਧਕ ਸਨ , ਜਿਉਂ ਦੀ ਤਿਉਂ ਸਥਿਤੀ ਦੇ ਵਿਰੋਧੀ ਨਹੀਂ ਸਨ ਸਗੋਂ ਤਾਨਾਸ਼ਾਹ ਸਨ ਕਿਉਂਕਿ ਉਨ੍ਹਾਂ ਦੀ ਆਕਾਂਖਿਆ ਫਰਾਂਸੀਸੀ ਇਨਕਲਾਬ ਦੇ ਜੈਕੋਬਿਨ ਕਲੱਬ ਦੀ ਸੀ । ਇਸ ਤੋਂ ਇਲਾਵਾ ਬਹੁਤ ਸਾਰੇ ਯੰਗ ਤੁਰਕ ਤੁਰਕੀ ਹੀ ਨਹੀਂ ਸਨ , ਉਹ ਟੈਕਿਨ ਐਲਪ-ਮੋਇਜ਼ ਕੋਰੈਨ ਈ ਮੈਯੂਲ ਕਾਰਾਸੋ ਅਤੇ ਜ਼ੀਬਾ ਗੋਕਾਲਪ ਸਨ ਜੋ ਆਪਣੇ ਨਾਵਾਂ ਨੂੰ ਤੁਰਕੀ ਵਿਚ ਬਦਲ ਕੇ ਤੁਰਕੀ ਰਾਸ਼ਟਰਵਾਦੀ ਬਣਨਾ ਚਾਹੁੰਦੇ ਸਨ ਅਤੇ ਉਹਨਾਂ ਆਧੁਨਿਕ ਅਤਾਤੁਰਕਵਾਦ ਦੀ ਨੀਂਹ ਰਖੀ ।

          ਬਾਅਦ ਵਿਚ ਵਾਕਾਂਸ਼ ਯੰਗ ਤੁਰਕ ਕਿਸੇ ਸੰਗਠਨ ਦੇ ਅੰਦਰ ਕਿਸੇ ਅਜਿਹੇ ਗਰੁੱਪਾਂ ਜਾਂ ਵਿਅਕਤੀਆਂ ਨੂੰ ਦਰਸਾਉਣ ਵਾਲਾ ਹੋ ਗਿਆ ਹੈ ਜੋ ਪ੍ਰਗਤੀਸ਼ੀਲ ਹਨ ਅਤੇ ਜੋ ਪ੍ਰਸਿਧਤਾ ਅਤੇ ਸ਼ਕਤੀ ਦੇ ਅਭਿਲਾਖੀ ਹਨ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.