ਰਾਸ਼ਟਰਪਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਸ਼ਟਰਪਤੀ [ਨਾਂਪੁ] ਕਿਸੇ ਅਜ਼ਾਦ ਰਾਸ਼ਟਰ ਦਾ ਚੁਣਿਆ ਹੋਇਆ ਸਭ ਤੋਂ ਵੱਡਾ ਅਧਿਕਾਰੀ, ਸਦਰ, ਪ੍ਰਧਾਨ, ਮੁਖੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3544, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਾਸ਼ਟਰਪਤੀ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

President ਰਾਸ਼ਟਰਪਤੀ: ਭਾਰਤ ਵਿਚ ਸੰਸਦੀ ਸ਼ਾਸਨ ਪ੍ਰਣਾਲੀ ਹੈ। ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਕ ਕਾਰਜਕਾਰੀ ਮੁੱਖੀ ਹੈ। ਭਾਰਤ ਦੀ ਸ਼ਾਸਨ ਪ੍ਰਣਾਲੀ ਦੇ ਸੰਚਾਲਨ ਵਿਚ ਰਾਸ਼ਟਰਪਤੀ ਦੀ ਬਹੁਤ ਹੀ ਮਹੱਤਵਪੂਰਨ ਭੂਕਿਮਾ ਹੈ, ਪਰੰਤੂ ਭਾਰਤ ਦੇ ਰਾਸ਼ਟਰਪਤੀ ਦੀਆਂ ਕਾਰਜਕਾਰੀ, ਵਿਧਾਨਿਕ ਵਿੱਤੀ, ਨਿਆਇਕ ਅਤੇ ਸੰਕਟਕਾਲੀ ਸ਼ਕਤੀਆਂ ਇਹ ਪ੍ਰਭਾਵ ਦਿੰਦੀਆਂ ਹਨ ਕਿ ਰਾਸ਼ਟਰਪਤੀ ਦੇਸ਼ ਦਾ ਤਾਨਾਸ਼ਾਹੀ ਸ਼ਾਸਕ ਬਣ ਸਕਦਾ ਹੈ। ਰਾਸ਼ਟਰਪਤੀ ਦੀਆਂ ਸ਼ਕਤੀਆਂ ਦੇ ਨਿਰੀਖਣ ਤੋਂ ਸਪੱਸ਼ਟ ਪ੍ਰਤੀਤ ਹੁੰਦਾ ਹੈ ਕਿ ਸਾਡੇ ਸੰਵਿਧਾਨ ਨੇ ਬਹੁਤ ਅਧਿਕ ਸ਼ਕਤੀਸ਼ਾਲੀ ਕਾਰਜਪਾਲਿਕਾ ਦੀ ਸਥਾਪਨਾ ਕੀਤੀ ਹੈ। ਸ਼ਾਇਦ ਸੰਸਾਰ ਵਿਚ ਸਭ ਤੋਂ ਅਧਿਕ ਸ਼ਕਤੀਸਾ਼ਲੀ।

      ਅਧਿਆਦੇਸ਼ ਜਾਰੀ ਕਰਨ, ਸੰਕਟਕਾਲੀ ਘੋਸ਼ਣਾ ਜਾਤੀ ਕਰਨ, ਮੌਲਿਕ ਅਧਿਕਾਰਾਂ ਅਤੇ ਪ੍ਰਾਂਤਕ ਸਵਾਧੀਨਤਾ ਨੂੰ ਭੰਗ ਕਰਨ ਦੀਆਂ ਸ਼ਕਤੀਆਂ ਇਸ ਕਥਨ ਦੀ ਪੂਰਣ ਪ੍ਰੋੜਤਾ ਕਰਦੀਆਂ ਹਨ। ਨਾ ਕੇਵਲ ਸਾਡਾ ਸੰਵਿਧਾਨ ਸ਼ਕਤੀ ਨੂੰ ਰਾਸ਼ਟਰਪਤੀ ਵਿਚ ਕੇਂਦਰਰਿਤ ਕਰਦਾ ਹੈ, ਜੋ ਪੰਜ ਸਾਲਾ ਲਈ ਸਾਡਾ ਰਾਜਾ ਹੈ ਅਤੇ ਇਸ ਉਪਰ ਸ਼ਕਤੀਆਂ ਦੀ ਕੁਵਰਤੋਂ ਨੂੰ ਰੋਕਣ ਲਈ ਆਦੇਸ਼-ਆਰੋਪਣ ਦਾ ਸਾਧਨ ਵੀ ਹੈ। ਇਹ ਰਾਸ਼ਟਰਪਤੀ ਦੀ ਸਥਿਤੀ ਦਾ ਕੇਵਲ ਸੰਵਿਧਾਨਕ ਪੱਖ ਹੈ ਕਿਉਂਕਿ ਦੇਸ਼ ਵਿਚ ਸੰਸਦੀ ਪ੍ਰਣਾਲੀ ਹੋਣ ਕਰਕੇ ਉਸਦੀ ਵਾਸਤਵਿਕ ਸਥਿਤੀ ਅਜਿਹੀ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਨਹੀਂ ਹੈ।

      ਭਾਰਤ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਕ ਮੁੱਖੀ ਹੈ। ਪਰੰਤੂ ਸੰਸਦੀ ਪ੍ਰਣਾਲੀ ਵਿਚ ਸੰਵਿਧਾਨਕ ਮੁੱਖੀ ਵੀ ਆਪਣੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ ਪਰਿਸ਼ਦ ਦੀ ਸਲਾਹ ਨਾਲ ਕਰਨੀ ਪੈਂਦੀ ਹੈ। ਇਸ ਪ੍ਰਕਾਰ ਭਾਰਤ ਵਿਚ ਰਾਸ਼ਟਰਪਤੀ ਦੀ ਸਥਿਤੀ ਨਿਰੰਕੁਸ਼ ਸ਼ਾਸਕ ਵਾਲੀ ਨਹੀਂ ਹੋ ਸਕਦੀ। ਇਹ ਕਥਨ ਠੀਕ ਹੈ ਕਿਉਂਕਿ ਰਾਸ਼ਟਰਪਤੀ ਕਿਸੇ ਵੀ ਪੱਖ ਤੋਂ ਅਸਲੀ ਸ਼ਕਤੀ ਦੀ ਵਰਤੋਂ ਨਹੀਂ ਕਰ ਸਕਦਾ ਜੇ ਰਾਸ਼ਟਰਪਤੀ ਮਨਮਾਨੀ ਕਰਨ ਦਾ ਯਤਨ ਕਰੇਗਾ ਤਾਂ ਸੰਵਿਧਾਨ ਦੀ ਉਲੰਘਣਾ ਦੇ ਦੋਸ਼ ਵਿਚ ਉਸ-ਵਿਰੁੱਧ ਮਹਾਂ-ਦੋਸ਼ ਦਾ ਮੁਕੱਦਮਾ ਚਲਾ ਕੇ ਉਸਨੂੰ ਪਦਵੀ ਤੋਂ ਹਟਾਇਆ ਜਾ ਸਕਦਾ ਹੈ।

      ਗੱਲ ਕੀ ਭਾਵੇਂ ਭਾਰਤ ਦਾ ਰਾਸ਼ਟਰਪਤੀ ਸੰਵਿਧਾਨਿਕ ਮੁੱਖੀ ਹੈ, ਪਰੰਤੂ ਉਹ ਕਿਸੇ ਵੀ ਸੂਰਤ ਵਿਚ ਅਸਲੀ ਸ਼ਾਸਕ ਨਹੀਂ ਬਣ ਸਕਦਾ। ਭਾਰਤ ਵਿਚ ਰਾਸ਼ਟਰਪਤੀ ਦਾ ਉਹੀ ਸਥਾਨ ਹੈ ਜੋ ਇੰਗਲੈਂਡ ਵਿਚ ਬਾਦਸ਼ਾਹ ਦਾ ਹੈ। ਰਾਸ਼ਟਰਪਤੀ ਰਾਸ਼ਟਰ ਦਾ ਪ੍ਰਧਾਨ ਤਾਂ ਹੈ ਹੀ, ਪਰੰਤੂ ਕਾਰਜਪਾਲਿਕ ਦਾ ਨਹੀਂ। ਉਹ ਦੇਸ਼ ਦਾ ਪ੍ਰਤਿਨਿਧ ਹੈ, ਪਰੰਤੂ ਸ਼ਾਸਕ ਨਹੀਂ। ਸਾਧਾਰਣ ਤੌਰ ਤੇ ਉਹ ਮੰਤਰੀਆਂ ਦੀ ਸਲਾਹ ਮੰਨਣ ਲਈ ਪਾਬੰਦ ਹੈ। ਉਹ ਉਹਨਾਂ ਦੀ ਸਲਾਹ ਦੇ ਵਿਰੁੱਧ ਅਤੇ ਨਾ ਹੀ ਉਨ੍ਹਾਂ ਦੀ ਸਲਾਹ ਤੋਂ ਬਿਨ੍ਹਾਂ ਕੋਈ ਕੰਮ ਕਰ ਸਕਦਾ ਹੈ। ਰਾਸ਼ਟਰਪਤੀ ਸੰਵਿਧਾਨਿਕ ਮੁੱਖੀ ਹੁੰਦੇ ਹੋਏ ਵੀ ਹਾਲਾਤ ਦੀ ਮੰਗ ਅਨੁਸਾਰ ਕ੍ਰਿਆਸ਼ੀਲ ਭੂਕਿਮਾ ਵੀ ਨਿਭਾ ਸਕਦਾ ਹੈ। ਗੰਠਬੰਧਨ ਦੀ ਰਾਜਨੀਤੀ ਦੇ ਕਾਲ ਵਿਚ ਰਾਸ਼ਟਰਪਤੀ ਇਕ ਅਬੋਲ ਦਰਸ਼ਕ ਜਾਂ ਮੰਤਰੀ-ਮੰਡਲ ਦੇ ਹੱਥ ਵਿਚ ਰਬੜ ਸਟੈਂਪ ਨਹੀਂ ਰਿਹਾ, ਸਗੋਂ ਉਹ ਲੋੜ ਅਨੁਸਾਰ ਨਿਰਣਾਇਕ ਅਤੇ ਕ੍ਰਿਆਸ਼ੀਲ ਭੂਕਿਮਾ ਵੀ ਨਿਭਾਉਂਦਾ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3372, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.