ਲਾਈਟ ਪੈੱਨ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Light Pen

ਲਾਈਟ ਪੈੱਨ ਇਕ ਅਜਿਹਾ ਇਨਪੁਟ ਯੰਤਰ ਹੈ ਜੋ ਮੌਨੀਟਰ ਦੀ ਸਕਰੀਨ ਉੱਤੇ ਨਜ਼ਰ ਆਉਣ ਵਾਲੀ ਰੋਸ਼ਨੀ (ਲਾਈਟ) ਦੇ ਅਧਾਰ ਉੱਤੇ ਕੰਮ ਕਰਦਾ ਹੈ। ਜਦੋਂ ਪੈੱਨ ਕੰਪਿਊਟਰ ਦੀ ਸਕਰੀਨ ਨੂੰ ਛੂੰਹਦਾ ਹੈ ਤਾਂ ਪੈੱਨ ਦੇ ਸਿਰੇ ਉੱਤੇ ਲੱਗਿਆ ਪ੍ਰਕਾਸ਼ ਸੰਵੇਦੀ ਸੈੱਲ (ਲਾਈਟ ਸੈਂਸਟਿਵ ਸੈੱਲ) ਜਾਣਕਾਰੀ ਪ੍ਰਦਾਨ ਕਰਦਾ ਹੈ। ਲਾਈਟ ਪੈੱਨ ਕੰਪਿਊਟਰ ਦੀ ਸਕਰੀਨ ਤੋਂ ਰੋਸ਼ਨੀ ਤਰੰਗਾਂ ਨੂੰ ਪਕੜ ਕੇ ਇਲੈਕਟ੍ਰੋਨਿਕ ਸੰਕੇਤਾਂ (ਸਿਗਨਲ) ਵਿੱਚ ਬਦਲਦਾ ਹੈ ਤੇ ਸੀਪੀਯੂ ਨੂੰ ਦਿੰਦਾ ਹੈ। ਇਸ ਪੈੱਨ ਦੀ ਵਰਤੋਂ ਕੁਝ ਵਾਹੁਣ ਲਈ ਕੀਤੀ ਜਾਂਦੀ ਹੈ। ਡਿਜ਼ੀਟਲ ਦਸਤਖ਼ਤ ਕਰਨ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲਾਈਟ ਪੈੱਨ ਦੀ ਵਰਤੋਂ ਹੱਥ ਵਿੱਚ ਪਕੜੇ ਜਾ ਸਕਣ ਵਾਲੇ ਪਰਸਨਲ ਡਿਜ਼ੀਟਲ ਅਸਿਸਟੈਂਟ (PDA) ਕੰਪਿਊਟਰ ਵਿੱਚ ਵਧੇਰੇ ਕੀਤੀ ਜਾਂਦੀ ਹੈ। ਇਸ ਵਿੱਚ ਖ਼ਾਮੀ ਇਹ ਹੈ ਕਿ ਇਹ ਸਕਰੀਨ ਦੇ ਹਨੇਰੇ ਵਾਲੇ ਹਿੱਸੇ ਉੱਤੇ ਕੰਮ ਨਹੀਂ ਕਰ ਸਕਦਾ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਲਾਈਟ ਪੈੱਨ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Light Pen

ਇਹ ਸਧਾਰਨ ਪੈੱਨ ਦੀ ਸ਼ਕਲ ਵਰਗੀ ਪ੍ਰਕਾਸ਼ ਸੰਵੇਦੀ ਇਨਪੁਟ ਇਕਾਈ ਹੈ। ਇਹ ਪ੍ਰਕਾਸ਼ ਸੰਵੇਦੀ ਸੈੱਲ ਅਤੇ ਲੈਂਜ ਤੋਂ ਮਿਲ ਕੇ ਬਣਿਆ ਹੁੰਦਾ ਹੈ। ਲਾਈਟ ਪੈੱਨ ਦੀ ਮਦਦ ਨਾਲ ਮੌਨੀਟਰ ਦੀ ਸਕਰੀਨ ਉੱਤੇ ਸਿੱਧੇ ਰੂਪ ਵਿੱਚ ਇਨਪੁਟ ਦਿੱਤੀ ਜਾਂਦੀ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.