ਲਿਵ-ਜਪ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲਿਵ - ਜਪ : ਨਾਮ-ਜਪ ਦੀਆਂ ਤਿੰਨ ਵਿਧੀਆਂ ਵਿਚੋਂ ਇਹ ਆਖ਼ੀਰਲੀ ਅਤੇ ਸ੍ਰੇਸ਼ਠ ਹੈ । ਇਸ ਵਿਚ ਬਿਰਤੀ ਦੁਆਰਾ ਜਪ ਹੋਣਾ ਸ਼ੁਰੂ ਹੋ ਜਾਂਦਾ ਹੈ । ਰੋਮ ਰੋਮ ਵਿਚੋਂ ਈਸ਼ਵਰੀ ਗੁਣ-ਗਾਨ ਦੀ ਧੁਨੀ ਸੁਣਾਈ ਪੈਂਦੀ ਹੈ । ਜਦੋਂ ਇਹ ਦਸ਼ਾ ਸਥਿਰ ਹੋ ਜਾਂਦੀ ਹੈ ਤਾਂ ਅਨਹਦ ਸ਼ਬਦ ਸੁਣਾਈ ਦੇਣਾ ਲਗਦਾ ਹੈ । ਇਸ ਨੂੰ ਕਈ ‘ ਧਿਆਨ ਦੀ ਅਵਸਥਾ’ ਕਹਿੰਦੇ ਹਨ ਅਤੇ ਕਈ ‘ ਸ਼ਬਦ ਸੁਰਤਿ ’ ਦੀ ਸਥਿਤੀ ਦਸਦੇ ਹਨ । ਵੇਖੋ ‘ ਨਾਮ-ਸਾਧਨਾ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 633, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.