ਲੈਪਟਾਪ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Laptop

ਲੈਪਟਾਪ ਪੀਸੀ ਦੇ ਮੁਕਾਬਲੇ ਬਹੁਤ ਛੋਟੇ ਹੁੰਦੇ ਹਨ ਜਿਸ ਕਾਰਨ ਇਹਨਾਂ ਨੂੰ ਬਰੀਫਕੇਸ ਕੰਪਿਊਟਰ ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਸਾਡੀ ਗੋਦੀ (ਲੈਪ) ਵਿੱਚ ਬੜੀ ਅਸਾਨੀ ਨਾਲ ਆ ਸਕਦੇ ਹਨ ਜਿਸ ਕਾਰਨ ਇਹਨਾਂ ਨੂੰ ਲੈਪਟਾਪ ਦਾ ਨਾਮ ਦਿੱਤਾ ਗਿਆ ਹੈ। ਛੋਟਾ ਅਕਾਰ ਹੋਣ ਕਾਰਨ ਅਤੇ ਉਚਾਵੇਂ (Portable) ਹੋਣ ਕਾਰਨ ਇਹਨਾਂ ਦੀ ਵਰਤੋਂ ਕਿਧਰੇ ਵੀ ਤੁਰਦੇ-ਫਿਰਦੇ ਜਾਂ ਸਫ਼ਰ ਦੌਰਾਨ ਕੀਤੀ ਜਾ ਸਕਦੀ ਹੈ। ਪਾਵਰ ਲਈ ਇਹਨਾਂ ਵਿੱਚ ਬੈਟਰੀ ਲੱਗੀ ਹੁੰਦੀ ਹੈ। ਇਹਨਾਂ ਨੂੰ ਮੋਬਾਈਲ ਫੋਨ ਦੀ ਤਰ੍ਹਾਂ ਚਾਰਜ ਕੀਤਾ ਜਾਂਦਾ ਹੈ। ਆਮ ਤੌਰ ਤੇ ਇਹਨਾਂ ਦਾ ਭਾਰ ਇਕ ਤੋਂ ਤਿੰਨ ਕਿਲੋਗ੍ਰਾਮ ਤੱਕ ਹੁੰਦਾ ਹੈ। ਇਹਨਾਂ ਤੋਂ ਪਰਸਨਲ ਕੰਪਿਊਟਰ ਵਾਲੇ ਸਾਰੇ ਕੰਮ ਲਏ ਜਾ ਸਕਦੇ ਹਨ। ਇਹਨਾਂ ਦੀ ਸਕਰੀਨ ਮੌਨੀਟਰ ਦੀ ਤਰ੍ਹਾਂ ਸੀਆਰਟੀ (Cathode Ray Tube) ਦੀ ਨਹੀਂ ਸਗੋਂ ਐਲਸੀਡੀ (Liquid Crystal Diode) ਦੀ ਸਮਤਲ ਸਤਿਹ ਵਾਲੀ ਹੁੰਦੀ ਹੈ। ਇਹਨਾਂ ਵਿੱਚ ਡੈਸਕਟਾਪ ਵਾਲੇ ਸਾਰੇ ਓਪਰੇਟਿੰਗ ਸਿਸਟਮ ਅਤੇ ਹੋਰ ਸਾਫਟਵੇਅਰ ਵਰਤੇ ਜਾ ਸਕਦੇ ਹਨ। ਇਸ ਵਿੱਚ ਸੀਡੀ , ਫ਼ਲੌਪੀ, ਡੀਵੀਡੀ , ਹਾਰਡ ਡਿਸਕ , ਮਾਡਮ ਆਦਿ ਵੀ ਲੱਗੇ ਹੁੰਦੇ ਹਨ। ਇਹਨਾਂ ਨਾਲ ਰਵਾਇਤੀ ਕੀਬੋਰਡ , ਮਾਊਸ , ਪ੍ਰਿੰਟਰ ਅਤੇ ਮੌਨੀਟਰ ਆਦਿ ਨੂੰ ਵੀ ਜੋੜਿਆ ਜਾ ਸਕਦਾ ਹੈ। ਲੈਪਟਾਪ ਕੰਪਿਊਟਰ ਵੱਡੇ ਅਫਸਰਾਂ, ਇੰਜੀਨੀਅਰਾਂ, ਪੱਤਰਕਾਰਾਂ, ਲੇਖਕਾਂ ਅਤੇ ਵਪਾਰੀਆਂ ਲਈ ਕਾਫ਼ੀ ਫਾਇਦੇਮੰਦ ਸਾਬਤ ਹੋਏ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.