ਲੋਕੈਲਿਟੀ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Locality_ਲੋਕੈਲਿਟੀ: ਆਮ ਬੋਲ  ਚਾਲ ਵਿਚ ਅੰਗਰੇਜ਼ੀ ਦੇ ਇਸ ਸ਼ਬਦ  ਦੇ ਅਰਥ  ਗੱਲੀ  ਮੁਹੱਲਾ  ਕੀਤੇ ਜਾ ਸਕਦੇ ਹਨ ਪਰ  ਇਸ ਸ਼ਬਦ ਨਾਲ  ਅਨਿਸਚਿਤ ਅਰਥ ਜੁੜੇ  ਹੋਏ ਹਨ। ਕਿਸੇ ਵਡੇ  ਸ਼ਹਿਰ  ਦੀ ਗੱਲ  ਕਰਨ ਲਗਿਆਂ ਇਸ ਦੇ ਸਮਾਨਾਰਥਕ ਗਲੀ ਮੁਹਲਾ ਚਲ  ਸਕਦੇ ਹਨ। ਪਰ ਜਦੋਂ  ਕਿਸੇ ਛੋਟੇ  ਜਿਹੇ ਪਿੰਡ  ਦੇ ਸਬੰਧ  ਵਿਚ ਦਸਣਾ ਹੋਵੇ ਤਾਂ ਉਹ ਪਿੰਡ ਆਪਣੇ ਆਪ  ਵਿਚ ਲੋਕੈਲਿਟੀ ਦਾ ਅਰਥ ਦੇ ਸਕੇਗਾ।  ਕਿਉਂਕਿ ਲੋਕੈਲਿਟੀ ਦਾ ਭਾਵ ਕਿਸੇ ਇਲਾਕੇ ਵਿਚ ਅਜਿਹੀ ਥਾਂ ਤੋਂ ਹੈ ਜੋ  ਆਪਣੇ ਆਪ ਵਿਚ ਕਿਸੇ ਹਦ  ਤਕ  ਛੋਟਾ  ਅਤੇ  ਇਸ ਤਰ੍ਹਾਂ ਦਾ ਗੁਥਵਾਂ ਹੋਵੇ ਕਿ ਇਕ ਇਕਾਈ  ਦੇ ਤੌਰ  ਤੇ ਉਸਦਾ ਨਾਂ ਲਿਆ ਜਾ ਸਕਦਾ ਹੋਵੇ। ਸ਼ਹਿਰ ਵਿਚ ਮਹਲੇ  ਦਾ ਨਾਂ, ਵਡੇ ਪਿੰਡ ਵਿਚ ਪਤੀ  ਜਾਂ ਅਗਵਾੜ  ਅਤੇ ਛੋਟੇ ਪਿੰਡ ਵਿਚ ਸਮੁੱਚੇ ਪਿੰਡ ਦਾ ਨਾਂ ਇਹ ਭਾਵ ਦੇ ਸਕਦਾ ਹੈ।
	       ਜ਼ਾਬਤਾ ਫ਼ੌਜਦਾਰੀ  ਸੰਘਤਾ  ਦੀ ਧਾਰਾ  100 (4) ਦੇ ਪੰਜਾਬੀ  ਅਨੁਵਾਦ ਵਿਚ ਉਪਰੋਕਤ ਕਾਰਨਾਂ ਕਰਕੇ ਇਹ ਸ਼ਬਦ ਜਿਉਂ ਦਾ ਤਿਉਂ ਰਖ  ਲਿਆ ਗਿਆ ਹੈ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First