ਸਰਕਾਰੀ ਕਰਮਚਾਰੀ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Civil Servents ਸਰਕਾਰੀ ਕਰਮਚਾਰੀ : ਸੰਵਿਧਾਨ ਉਚਿਤ ਵਿਧਾਨ-ਮੰਡਲ ਦੇ ਅਧੀਨ ਰਹਿੰਦਿਆਂ ਵਿਧਾਨ-ਮੰਡਲ ਦੇ ਐਕਟ ਲੋਕ ਸੇਵਾਵਾਂ ਅਤੇ ਸੰਘ ਜਾਂ ਕਿਸੇ ਰਾਜ ਦੇ ਮਾਮਲਿਆਂ ਨਾਲ ਸਬੰਧਤ ਆਸਾਮੀਆਂ ਤੇ ਨਿਯੁਕਤ ਵਿਅਕਤੀਆਂ ਦੀ ਭਰਤੀ ਅਤੇ ਸੇਵਾ ਸ਼ਰਤਾਂ ਨੂੰ ਵਿਨਿਯਮਤ ਕੀਤਾ ਜਾ ਸਕਦਾ ਹੈ । ਪਰੰਤੂ ਸੰਘ ਦੇ ਮਾਮਲਿਆਂ ਨਾਲ ਸਬੰਧਤ ਸੇਵਾਵਾਂ ਅਤੇ ਆਸਮੀਆਂ ਲੀ ਰਾਸ਼ਟਰਪਤੀ ਜਾਂ ਉਸ ਦੁਆਰਾ ਨਿਦੇਸ਼ਤਿ ਕੋਈ ਵਿਅਕਤੀ ਅਤੇ ਕਿਸੇ ਰਾਜ ਦੀ ਸੂਰਤ ਵਿਚ ਰਾਜਪਾਲ ਜਾਂ ਉਸ ਦੁਆਰਾ ਨਿਰਦੇਸ਼ਿਤ ਕੋਈ ਵਿਅਕਤੀ ਅਜਿਹੀਆਂ ਸੇਵਾਵਾਂ ਜਾਂ ਆਸਾਮੀਆਂ ਤੇ ਨਿਯੁਕਤ ਵਿਅਕਤੀਆਂ ਦੀ ਭਰਤੀ ਅਤੇ ਸੇਵਾ-ਸ਼ਰਤਾਂ ਨੂੰ ਵਿਨਿਯਮਤ ਕਰਨ ਲਈ ਨਿਯਮ ਬਣਾਉਣ ਦੇ ਸਮੱਰਥ ਹੋਇਆ ।

          ਰੱਖਿਆ ਸੇਵਾ ਜਾਂ ਸੰਘ ਦੀ ਸਿਵਲ ਸੇਵਾ ਜਾਂ ਸਰਬ-ਭਾਰਤੀ ਸੇਵਾ ਦਾ ਕੋਈ ਵੀ ਮੈਂਬਰ ਰਾਸ਼ਟਰਪਤੀ ਦੀ ਪ੍ਰਸੰਨਤਾ ਦੇ ਸਮੇਂ ਦੇ ਦੌਰਾਨ ਤਕ ਆਪਣੇ ਪਦ ਤੇ ਰਹੇਗਾ ਅਤੇ ਇਸ ਤਰ੍ਹਾਂ ਕਿਸੇ ਰਾਜ ਦੀ ਸਿਵਲ ਸੇਵਾ ਦਾ ਮੈਂਬਰ ਰਾਜ ਦੇ ਰਾਜਪਾਲ ਦੀ ਪ੍ਰਸੰਨਤਾ ਤਕ ਆਪਦੀ ਸੇਵਾ ਵਿਚ ਬਣਿਆ ਰਹੇਗਾ ।

          ਕਿਸੇ ਵੀ ਵਿਅਕਤੀ ਨੂੰ ਜੋ ਸੰਘ ਦੀ ਸਿਵਲ ਸੇਵਾ ਦਾ ਮੈਂਬਰ ਹੋਵੇ ਜਾਂ ਸਰਬ-ਭਾਰਤੀ ਸੇਵਾ ਦਾ ਮੈਂਬਰ ਹੋਣ ਦਾ ਰਾਜ ਵੀ ਸਿਵਲ ਸੇਵਾ ਦਾ ਮੈਂਬਰ ਹੋਵੇ ਜਾਂ ਸੰਘ ਜਾਂ ਰਾਜ ਅਧੀਨ ਸਿਵਲ ਆਸਾਮੀ ਤੇ ਲਗਿਆ ਹੋਵੇ , ਉਸ ਅਥਾਰਿਟੀ ਦੀ ਮਾਤਹਿਤ ਕਿਸੇ ਅਥਾਰਿਟੀ ਦੁਆਰਾ ਬਰਖ਼ਾਸਤ ਨਹੀਂ ਕੀਤਾ ਜਾ ਸਕੇਗਾ , ਜਿਸ ਨੇ ਕਿ ਉਸਨੂੰ ਨਿਯੁਕਤ ਕੀਤਾ ਸੀ । ਕਿਸੇ ਵੀ ਅਜਿਹੇ ਵਿਅਕਤੀ ਨੂੰ ਨਾ ਹੀ ਉਸਦੀ ਪਦ-ਘਟਾਈ ਹੋਵੇਗੀ ਜਦੋਂ ਤਕ ਕਿ ਇਨਕੁਆਇਰੀ ਤੋਂ ਬਾਅਦ ਉਸਨੂੰ ਉਸਦੇ ਦੋਸ਼ਾਂ ਬਾਰੇ ਦੱਸਿਆ ਨਾ ਗਿਆ ਹੋਵੇ ਅਤੇ ਉਸਨੂੰ ਇਨ੍ਹਾਂ ਦੋਸ਼ਾਂ ਸਬੰਧੀ ਸੁਣਵਾਈ ਦਾ ਉਚਿਤ ਅਵਸਰ ਨਾ ਦਿੱਤਾ ਗਿਆ ਹੋਵੇ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 432, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.