ਸਾਧਾਰਨ ਤੌਰ ਤੇ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ordinarily _ਸਾਧਾਰਨ ਤੌਰ ਤੇ : ‘ ਸਾਧਾਰਨ ਤੌਰ ਤੇ’ ਵਾਕੰਸ਼ ਦੇ ਅਰਥ ਪ੍ਰਸੰਗ ਅਨੁਸਾਰ ਕੀਤੇ ਜਾਣੇ ਚਾਹੀਦੇ ਹਨ । ਨਾਰੂਮਲ ਬਨਾਮ ਬੰਬੇ ਰਾਜ ( ਏ ਆਈ ਆਰ 1960 ਐਸ ਸੀ 1329 ) ਅਨੁਸਾਰ ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 177 ਵਿਚ ਸਾਧਾਰਨ ਤੌਰ ਤੇ ਵਾਕੰਸ਼ ਦਾ ਮਤਲਬ ਹੈ ਸਿਵਾਏ ਉਥੇ ਦੇ ਜਿਥੇ ਉਸ ਸੰਘਤਾ ਵਿਚ ਹੋਰਵੇਂ ਉਪਬੰਧ ਕੀਤਾ ਗਿਆ ਹੈ । ਸ਼ਿਬਜੀ ਖੇਤਸ਼ੀ ਠਾਕਰ ਬਨਾਮ ਕਮਿਸ਼ਨਰ ਆਫ਼ ਧਨਬਾਦ ਮਿਉਂਸਪੈਲਿਟੀ ( ਏ ਆਈ ਆਰ 1978 ਐਸ ਸੀ 836 ) ਅਨੁਸਾਰ ਇਹ ਵਾਕੰਸ਼ ਉਸ ਹੀ ਵਾਕ ਵਿਚ ਆਏ ਸ਼ਬਦ ‘ ਕੀਤਾ ਜਾਵੇਗਾ’ ਦੀ ਸ਼ਕਤੀ ਵਿਚ ਕਮੀ ਕਰਦਾ ਹੈ । ਉਸ ਅਨੁਸਾਰ ਹਰ ਪੰਜ ਸਾਲ ਦੇ ਅੰਦਰ ਬੰਦੋਬਸਤ ਦੀ ਸੁਧਾਈ ਅਤੇ ਉਸ ਵਿਚ ਹਰੇਕ ਜੋਤ ਸ਼ਾਮਲ ਕੀਤੇ ਜਾਣ ਦੀ ਲੋੜ ਨਿਰਪੇਖ ਅਥਵਾ ਲਾਜ਼ਮੀ ਨਹੀਂ ਰਹਿ ਜਾਂਦੀ ਅਤੇ ਉਪਬੰਧ ਤਾਕੀਦੀ ਨ ਰਹਿ ਕੇ ਨਿਦੇਸ਼ਕ ਬਣ ਜਾਂਦਾ ਹੈ ਜਿਸ ਦੇ ਫਲਸਰੂਪ ਅਸਾਧਾਰਨ ਹਾਲਾਤ ਵਿਚ ਇਹ ਕੰਮ ਪਿਛੇ ਪਾਇਆ ਜਾ ਸਕਦਾ ਹੈ । ਇਸ ਤਰ੍ਹਾਂ  ਇਸ ਪਦ ਦਾ ਅਰਥ ਹਰ ਹਾਲਤ ਦੀ ਥਾਵੇਂ ਬਹੁ ਗਿਣਤੀ ਕੇਸਾਂ ਵਿਚ ਲਿਆ ਗਿਆ ਹੈ [ ਕੈਲਾਸ਼ ਚੰਦਰ ਬਨਾਮ ਭਾਰਤ ਦਾ ਸੰਘ-ਏ ਆਈ ਆਰ 1961 ਐਸ ਸੀ 1346 ] । ਐਫ਼ ਐਮ.ਕੋਲੀਆ ਬਨਾਮ ਜੀ. ਐਮ.ਬੈਰਟ [ ( 1981 ) 22 ਗੁਜ ਐਲ ਆਰ 700 ] ਅਨੁਸਾਰ ‘ ‘ ਸਾਧਾਰਨ ਤੌਰ ਤੇ ਦਾ ਮਤਲਬ ਹੈ ਜੇਕਰ ਅਜਿਹਾ ਨ ਕਰਨ ਲਈ ਵਿਸ਼ੇਸ਼ ਕਾਰਨ ਨ ਹੋਣ ਤਾਂ । ’ ’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.