ਸਾਲ, ਵਰਾ, ਵਰਸ਼, ਬਰਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Year _ਸਾਲ , ਵਰਾ , ਵਰਸ਼ , ਬਰਸ : ਸਾਧਾਰਨ ਬੋਲਚਾਲ ਵਿਚ ਸਾਲ ਦਾ ਮਤਲਬ ਹੈ ਬਾਰ੍ਹਾਂ ਕੈਲੰਡਰ ਮਹੀਨੇ , ਜੋ ਪਹਿਲੀ ਜਨਵਰੀ ਨੂੰ ਸ਼ੁਰੂ ਹੁੰਦੇ ਹਨ ਅਤੇ 31 ਦਸੰਬਰ ਨੂੰ ਸਮਾਪਤ ਹੁੰਦੇ ਹਨ । ਉਂਜ 365 ਦਿਨਾਂ ਦੀ ਮੁੱਦਤ ਨੂੰ ਵੀ ਸਾਲ ਕਹਿ ਲਿਆ ਜਾਂਦਾ ਹੈ ।

            ਸਾਧਾਰਨ ਖੰਡ ਐਕਟ , 1897 ਦੀ ਧਾਰਾ 3 ( 66 ) ਵਿਚ ਯਥਾਉਪਬੰਧਤ ‘ ਸਾਲ ਦਾ ਮਤਲਬ ਹੋਵੇਗਾ ਬਰਤਾਨਵੀ ਕੈਲੰਡਰ ਦੇ ਅਨੁਸਾਰ ਸ਼ੁਮਾਰ ਕੀਤਾ ਕੋਈ ਸਾਲ’ ।

            ਜਗਦੀਸ਼ ਚੰਦਰ ਪਟਨਾਇਕ ਬਨਾਮ ਕੇਰਲ ਰਾਜ [ ( 1998 ) 4 ਐਸ ਸੀ ਸੀ 456 ] ਅਨੁਸਾਰ ਕਾਨੂੰਨ ਦੇ ਪ੍ਰਯੋਜਨਾ ਲਈ ਸਾਧਾਰਨ ਤੌਰ ਤੇ ਇਸ ਸ਼ਬਦ ਦਾ ਅਰਥ ਹੈ ਬਰਤਾਨਵੀ ਕੈਲੰਡਰ ਅਨੁਸਾਰ ਸ਼ੁਮਾਰ ਕੀਤਾ ਸਾਲ । ਇਸ ਦਾ ਮਤਲਬ 12 ਕੈਲੰਡਰ ਮਹੀਨਿਆਂ ਤੋਂ ਹੈ ਨ ਕਿ ਚੰਦਾਇਣੀ ਸਾਲ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.