ਸਾਹਿਬ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਹਿਬ ਸਿੰਘ. ਦੇਖੋ, ਪੰਜ ਪਿਆਰੇ । ੨ ਦੇਖੋ, ਸੌ ਸਾਖੀ । ੩ ਰਾਣੀ ਰਾਜ ਕੌਰ ਦੇ ਉਦਰ ਤੋਂ ਰਾਜਾ ਅਮਰ ਸਿੰਘ ਜੀ ਪਟਿਆਲਾਪਤਿ ਦਾ ਪੁਤ੍ਰ, ਜਿਸ ਦਾ ਜਨਮ ਭਾਦੋਂ ਬਦੀ ੧੫ ਸੰਮਤ ੧੮੩੦ (ਸਨ ੧੭੭੪) ਨੂੰ ਹੋਇਆ. ਇਹ ਪਿਤਾ ਦੇ ਪਰਲੋਕ ਜਾਣ ਪਿੱਛੋਂ ਛੀ ਵਰ੍ਹੇ ਦੀ ਉਮਰ ਵਿੱਚ ਪਟਿਆਲੇ ਦੀ ਗੱਦੀ ਤੇ ਬੈਠਾ. ਰਾਜਾ ਸਾਹਿਬ ਸਿੰਘ ਜੀ ਦੀ ਸ਼ਾਦੀ ਭੰਗੀਆਂ ਦੀ ਮਿਸਲ ਦੇ ਰਤਨ ਸਰਦਾਰ ਗੰਡਾ ਸਿੰਘ ਦੀ ਸੁਪੁਤ੍ਰੀ ਰਤਨ ਕੌਰ ਨਾਲ ਸੰਮਤ ੧੮੪੪ (ਸਨ ੧੭੮੭) ਵਿੱਚ ਵਡੀ ਧੂਮ ਧਾਮ ਨਾਲ ਅਮ੍ਰਿਤਸਰ ਹੋਈ ਸੀ. ਰਾਜਾ ਸਾਹਿਬ ਸਿੰਘ ਬਹੁਤ ਸਿੱਧੇ ਸੁਭਾਉ ਦਾ ਅਤੇ ਲਾਈਲੱਗ ਸੀ. ਇਸ ਦੀ ਹੁਕੂਮਤ ਸਮੇਂ ਰਾਣੀ ਹੁਕਮਾਂ ਅਤੇ ਦੀਵਾਨ ਨਾਨੂ ਮੱਲ ਰਾਜ ਕਾਜ ਚਲਾਉਂਦੇ ਰਹੇ. ਬੀਬੀ ਸਾਹਿਬ ਕੌਰ ਰਾਜੇ ਦੀ ਵਡੀ ਭੈਣ ਨੇ ਭੀ ਰਾਜ ਦੀ ਰਖ੍ਯਾ ਅਤੇ ਪ੍ਰਬੰਧ ਵਿੱਚ ਭਾਰੀ ਹਿੱਸਾ ਲਿਆ. ਰਾਜਾ ਸਾਹਿਬ ਸਿੰਘ ਦਾ ਦੇਹਾਂਤ ਚੇਤ ਬਦੀ ੯ ਸੰਮਤ ੧੮੬੯ (੨੬ ਮਾਰਚ ਸਨ ੧੮੧੩) ਨੂੰ ਹੋਇਆ। ੪ ਵੇਦੀ ਵੰਸ਼ ਦੇ ਰਤਨ ਬਾਬਾ ਕਲਾਧਾਰੀ ਜੀ ਦੇ ਸੁਪੁਤ੍ਰ ਅਜੀਤ ਸਿੰਘ (ਜੀਤਾ ਸਿੰਘ) ਜੀ ਦੇ ਘਰ ਮਾਤਾ ਸਰੂਪਦੇਵੀ ਜੀ ਦੀ ਕੁੱਖ ਤੋਂ ਚੇਤ ਸੁਦੀ ਪ ਐਤਵਾਰ ਸੰਮਤ ੧੮੧੩ ਨੂੰ ਬਾਬਾ ਸਾਹਿਬ ਸਿੰਘ ਜੀ ਦਾ ਜਨਮ ਹੋਇਆ. ਇਹ ਵਡੇ ਕਰਣੀ ਵਾਲੇ ਅਤੇ ਗੁਰੁਮਤ ਦੇ ਪ੍ਰਚਾਰਕ ਹੋਏ ਹਨ. ਇਨ੍ਹਾਂ ਨੇ ਪਰਾਕ੍ਰਮ ਨਾਲ ਬਹੁਤ ਇਲਾਕਾ ਆਪਣੇ ਕਬਜੇ ਕਰ ਲਿਆ ਅਰ ਰਾਜਧਾਨੀ ਊਨਾ ਥਾਪੀ. ਬਾਬਾ ਜੀ ਦਾ ਲੰਗਰ ਸਭ ਲਈ ਹਰ ਵੇਲੇ ਵਰਤਦਾ ਰਹਿੰਦਾ ਅਤੇ ਕਥਾ ਕੀਰਤਨ ਦਾ ਅਖੰਡ ਪ੍ਰਚਾਰ ਹੁੰਦਾ. ਬਾਬਾ ਜੀ ਦਾ ਦੇਹਾਂਤ ਹਾੜ ਸੁਦੀ ੧੩ ਸੰਮਤ ੧੮੯੧ ਨੂੰ ਊਨੇ ਹੋਇਆ. ਦੇਖੋ, ਊਨਾ ਅਤੇ ਵੇਦੀ ਵੰਸ਼.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਹਿਬ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹਿਬ ਸਿੰਘ : ਪਾਕਿਸਤਾਨ ਦੇ ਵਰਤਮਾਨ ਜ਼ਿਲਾ ਫ਼ੈਸਲਾਬਾਦ ਵਿਚ ਸਾਂਗਲਾ ਪਹਾੜੀ ਦਾ ਵਸਨੀਕ ਅਤੇ ਇਕ ਅਨੁਭਵੀ ਫ਼ੌਜੀ ਸੀ। ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਉਤਰਾਧਿਕਾਰੀਆਂ ਅਧੀਨ ਇਸ ਨੇ ਖ਼ਾਲਸਾ ਫ਼ੌਜ ਵਿਚ ਵੀ ਨੌਕਰੀ ਕੀਤੀ ਸੀ। ਪਹਿਲੀ ਐਂਗਲੋ-ਸਿੱਖ ਲੜਾਈ (1845-46) ਦੇ ਬਾਅਦ ਇਹ ਭਾਈ ਮਹਾਰਾਜ ਸਿੰਘ (ਅ.ਚ. 1856) ਦੀ ਬਾਗ਼ੀ ਟੋਲੀ ਵਿਚ ਸ਼ਾਮਲ ਹੋ ਗਿਆ ਸੀ। ਇਸ ਨੇ ਜੂਨ 1848 ਵਿਚ ਦੀਵਾਨ ਮੂਲ ਰਾਜ ਦੀ ਮਦਦ ਲਈ ਭਾਈ ਮਹਾਰਾਜ ਸਿੰਘ ਵੱਲੋਂ ਮੁਲਤਾਨ ਨੂੰ ਭੇਜੀ 400 ਘੋੜ-ਸਵਾਰਾਂ ਦੀ ਸੈਨਿਕ ਟੁਕੜੀ (ਦਲ) ਦੀ ਅਗਵਾਈ ਕੀਤੀ।


ਲੇਖਕ : ਮ.ਲ.ਅ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਾਹਿਬ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਾਹਿਬ ਸਿੰਘ : ਇਸ ਦੇਸ਼ ਭਗਤ ਦਾ ਜਨਮ 1832 ਈ. ਵਿਚ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਬੰਗਵਾਲੀ ਪੁਰ ਵਿਖੇ ਸਰਦਾਰ ਗਿਆਨ ਸਿੰਘ ਦੇ ਘਰ ਹੋਇਆ। ਇਸ ਨੇ ਕੂਕਾ ਲਹਿਰ ਵਿਚ ਭਾਗ ਲਿਆ ਅਤੇ ਛੇਤੀ ਹੀ ਇਕ ਚੰਗਾ ਲੀਡਰ ਬਣ ਗਿਆ। ਇਹ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਤੁਹਫੇ ਲੈ ਕੇ ਨੈਪਾਲ ਦੇ ਰਾਜੇ ਦੇ ਦਰਬਾਰ ਵਿਚ ਵੀ ਗਿਆ। ਮਲੌਦ ਅਤੇ ਮਲੇਰਕੋਟਲਾ ਉਪਰ ਕੂਕਿਆਂ ਦੇ ਹਮਲਿਆਂ ਤੋਂ ਬਾਅਦ ਇਸ ਨੂੰ 1872 ਈ. ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਈ ਸਾਲ ਅਲਾਹਾਬਾਦ ਕਿਲ੍ਹੇ, ਹਜ਼ਾਰੀਬਾਗ਼ ਜੇਲ੍ਹ ਅਤੇ ਅਦਨ ਵਿਚ ਕੈਦ ਰਿਹਾ।

                   10 ਜੂਨ 1879 ਨੂੰ ਜੇਲ੍ਹ ਵਿਚ ਹੀ ਇਸ ਦੀ ਮੌਤ ਹੋ ਗਈ।     

          ਹ. ਪੁ. ––ਹੁ ਜ਼––ਹੂ. ਇੰਡੀ. ਮਾਰ. 1 : 314.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 685, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਸਾਹਿਬ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਾਹਿਬ ਸਿੰਘ : ਇਸ ਦੇਸ਼ ਭਗਤ ਦਾ ਜਨਮ 1832 ਈ. ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੰਗਵਾਲੀ ਵਿਖੇ ਸ. ਗਿਆਨ ਸਿੰਘ ਦੇ ਘਰ ਹੋਇਆ। ਇਹ ਕੂਕਾ ਲਹਿਰ ਦਾ ਸਰਗਰਮ ਨੇਤਾ ਰਿਹਾ। ਇਹ ਸਤਿਗੁਰੂ ਰਾਮ ਸਿੰਘ ਜੀ (ਕੂਕਾ ਪੰਥ) ਵੱਲੋਂ ਕੁਝ ਤੋਹਫ਼ੇ ਲੈ ਕੇ ਨੇਪਾਲ ਦੇ ਰਾਜੇ ਦੇ ਦਰਬਾਰ ਵਿਚ ਵੀ ਗਿਆ। ਮਲੌਦ ਅਤੇ ਮਾਲੇਰਕੋਟਲਾ ਉੱਪਰ ਕੂਕਿਆਂ ਦੇ ਹਮਲੇ ਤੋਂ ਪਿਛੋਂ ਇਸ ਨੂੰ 1872 ਈ. ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਨੇ ਕਈ ਸਾਲ ਅਲਾਹਬਾਦ ਕਿਲੇ, ਹਜ਼ਾਰੀ ਬਾਗ਼ ਜੇਲ੍ਹ ਅਤੇ ਅਦਨ ਵਿਚ ਕੈਦ ਕੱਟੀ। 10 ਜੂਨ, 1879 ਨੂੰ ਜੇਲ੍ਹ ਅੰਦਰ ਹੀ ਇਸ ਦੀ ਮੌਤ ਹੋ ਗਈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-03-25-23, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਵਿ. ਕੋ. 4 : 420; ਹੂ. ਜ਼. ਹੂ. ਇੰਡੀ. ਮਾਰ 1 : 314.

ਸਾਹਿਬ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਾਹਿਬ ਸਿੰਘ : ਇਹ ਇਕ ਮਹਾਨ ਲਿਖਾਰੀ ਸੀ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸੰਗਾਂ ਜੋ ਗੁਰ ਸਾਹਿਬ ਨੇ ਭਾਈ ਗੁਰਬਖ਼ਸ਼ ਸਿੰਘ (ਰਾਮ ਕੁੰਵਰ) ਨੂੰ ਸੁਣਾਏ, ਨੂੰ ਗੁਰਮੁਖੀ ਵਿਖ ਲਿਖਿਆ। ਇਸ ਨੇ ਲਿਖੇ ਪ੍ਰਸੰਗਾਂ ਨੂੰ ਹੀ ਭਾਈ ਸੰਤੋਖ ਸਿੰਘ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਅੰਕਿਤ ਕੀਤਾ।


ਲੇਖਕ : ਬੇਦੀ ਹਰਪਾਲ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-03-26-17, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ : 234

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.