ਸਿੰਘ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੰਘ [ ਨਾਂਪੁ ] ਅੰਮ੍ਰਿਤਧਾਰੀ ਸਿੱਖ , ਖ਼ਾਲਸਾ; ਸਿੱਖਾਂ ਰਾਜਪੂਤਾਂ ਜਾਂ ਗੋਰਖਿਆਂ ਆਦਿ ਦੇ ਨਾਮ ਦਾ ਪਿਛਲਾ ਹਿੱਸਾ; ਸ਼ੇਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿ ੰਘ . ਸੰ. ਸਿਹੰ. ਹਿੰਸਾ ਕਰਨ ਵਾਲਾ ਜੀਵ. ਸ਼ੇਰ “ ਸਿੰਘ ਰੁਚੈ ਸਦ ਭੋਜਨੁ ਮਾਸ.” ( ਬਸੰ ਮ : ੫ ) ਮ੍ਰਿਗਰਾਜ. ਪਸ਼ੁਪਤਿ. ਕੰਠੀਰਵ. ਪੰਚਾਨਨ. ਨਖਾਯੁਧ. ਵਿਕ੍ਰਾਂਤ. ਦ੍ਵਿਰਦਾਂਤਕ. ਸ਼ੈਲਾਟ. ਅ਼— ਹਿਜ਼ਬਰ. ਭਾਵੇਂ ਸ਼ਾਰਦੂਲ ( ਕੇਸ਼ਰੀ ) , ਚਿਤ੍ਰਕ ਵ੍ਯਾਘ੍ਰ ( ਬਾਘ ) ਆਦਿ ਸਾਰੇ ਸਿੰਹ ( ਸਿੰਘ ) ਕਹੇ ਜਾ ਸਕਦੇ ਹਨ , ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪ੄਍ ਕੀਤਾ ਜਾਂਦਾ ਹੈ. ਦੇਖੋ , ਸਾਰਦੂਲ । ੨ ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ । ੩ ਵਿ— ਸ਼ਿਰੋਮਣਿ. ਪ੍ਰਧਾਨ । ੪ ਸ਼੍ਰੇ੄˜. ਉੱਤਮ । ੫ ਬਹਾਦੁਰ. ਸ਼ੂਰਵੀਰ । ੬ ਦੇਖੋ , ਫੀਲੁ । ੭ ਬਾਰਾਂ ਰਾਸਾਂ ਵਿੱਚੋਂ ਪੰਜਵੀਂ ਰਾਸ਼ਿ. ਦੇਖੋ , ਸਿੰਹ । ੮ ਛੱਪਯ ਦਾ ਇੱਕ ਭੇਦ , ਜਿਸ ਵਿੱਚ ੫੫ ਗੁਰੂ ਅਤੇ ੪੨ ਲਘੁ ਹੋਂਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿੰਘ : ਸੰਸਕ੍ਰਿਤ ਭਾਸ਼ਾ ਦੇ ‘ ਸਿੰਹ’ ਸ਼ਬਦ ਤੋਂ ਵਿਕਸਿਤ ਹੋਏ ‘ ਸਿੰਘ’ ਦਾ ਅਰਥ ਹੈ ‘ ਸ਼ੇਰ’ । ਹਿੰਦੁਸਤਾਨ ਵਿਚ ਲੋਕਾਂ ਦੇ ਨਾਂਵਾਂ ਦੇ ਆਖੀਰ ਉਤੇ ‘ ਸਿੰਘ’ ਪਦ ਲਗਾਉਣ ਦੀ ਪੁਰਾਤਨ ਪਰੰਪਰਾ ਹੈ । ਰਾਜਪੂਤਾਂ ਵਿਚ ਅਕਸਰ ਨਾਵਾਂ ਅਗੇ ‘ ਸਿੰਘ’ ਪਦ ਲਗਾਇਆ ਜਾਂਦਾ ਹੈ । ਇਸ ਪਿਛੇ ਉਨ੍ਹਾਂ ਦੀ ਬਹਾਦਰੀ ਦੀ ਭਾਵਨਾ ਕੰਮ ਕਰ ਰਹੀ ਪ੍ਰਤੀਤ ਹੁੰਦੀ ਹੈ ।

                      ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ. ਵਿਚ ਜਦੋਂ ‘ ਖ਼ਾਲਸਾ ’ ਸਿਰਜਿਆ , ਤਾਂ ਉਸ ਨਵੇਂ ਭਾਈਚਾਰੇ ਦੇ ਸਾਰੇ ਮੈਂਬਰਾਂ ਵਿਚ ਸਮਾਨਤਾ ਪੈਦਾ ਕਰਨ ਲਈ , ਇਕ-ਸਾਰ ਮਰਯਾਦਾ ਦੇ ਪਾਲਨ ਦੀ ਤਾਕੀਦ ਕੀਤੀ । ਉਸ ਮਰਯਾਦਾ ਅਨੁਸਾਰ ਹਰ ਅੰਮ੍ਰਿਤਧਾਰੀ ਦਾ ਨਾਂ ‘ ਸਿੰਘ’ ਪਦ ਨਾਲ ਸਮਾਪਤ ਹੋਣਾ ਚਾਹੀਦਾ ਹੈ । ਇਸ ਤੋਂ ਬਾਦ ਕਿਸੇ ਜਾਤੀ- ਵਾਚਕ ਵਿਸ਼ੇਸ਼ਣ ਜਾਂ ਸੰਗਿਆ ਨੂੰ ਵਰਤਣਾ ਵਰਜਿਤ ਹੈ । ਸਮੇਂ ਦੇ ਬੀਤਣ ਨਾਲ ਸਿੱਖ ਪਰਿਵਾਰ ਵਿਚ ਪੈਦਾ ਹੋਇਆਂ ਨੂੰ ਜਾਂ ਕਿਸੇ ਹਿੰਦੂ ਪਰਿਵਾਰ ਵਿਚ ਪੈਦਾ ਹੋਏ ਉਸ ਨੂੰ ਜੋ ਕੇਸਧਾਰੀ ਹੋਵੇ , ‘ ਸਿੰਘ’ ਕਿਹਾ ਜਾਣ ਲਗਾ , ਚਾਹੇ ਉਹ ਅੰਮ੍ਰਿ੍ਰਤਧਾਰੀ ਹੋਵੇ ਜਾਂ ਨ ਹੋਵੇ ।

                      ਹੌਲੀ ਹੌਲੀ ਪਿੰਡਾਂ ਦੇ ਨਾਂਵਾਂ ਨੂੰ ਸਿੰਘ ਪਦ ਤੋਂ ਬਾਦ ਅੰਤ ਉਤੇ ਜੋੜਿਆ ਜਾਣ ਲਗਾ ਤਾਂ ਜੋ ਉਸੇ ਨਾਂ ਦੇ ਹੋਰ ਵਿਅਕਤੀਆਂ ਤੋਂ ਨਿਖੇੜ ਪੈਦਾ ਕੀਤਾ ਜਾ ਸਕੇ । ਆਧੁਨਿਕ ਯੁਗ ਵਿਚ ਨਾਂਵਾਂ ਤੋਂ ਬਾਦ ਜਾਤਾਂ ਜਾਂ ਗੋਤਾਂ ਦੀ ਵਰਤੋਂ ਖੁਲ੍ਹੇਆਮ ਹੋਣ ਲਗ ਗਈ ਹੈ । ਪਤਿਤ ਜਾਂ ਕੇਸ ਕਤਲ ਕਰਾਉਣ ਵਾਲੇ ਵਿਅਕਤੀਆਂ ਦੇ ਨਾਂਵਾਂ ਨਾਲ ਵੀ ‘ ਸਿੰਘ’ ਸ਼ਬਦ ਵਰਤ ਲਿਆ ਜਾਂਦਾ ਹੈ । ਇਸ ਨਾਲ ਅੰਮ੍ਰਿਤ- ਸੰਸਕਾਰ ਵੇਲੇ ਦੀ ਮਰਯਾਦਾ ਖੰਡਿਤ ਹੋਣ ਲਗ ਗਈ ਹੈ । ਵੇਖੇ ‘ ਸਿੱਖ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿੰਘ : ਸੰਸਕ੍ਰਿਤ ਭਾਸ਼ਾ ਵਿਚ ਸਿੰਹ , ਸ਼ੇਰ ਨੂੰ ਕਿਹਾ ਜਾਂਦਾ ਹੈ ਅਤੇ ਇਹ ਸਿੱਖ ਪੁਰਸ਼ਾਂ ਦੇ ਨਾਂ ਦਾ ਇਕ ਜ਼ਰੂਰੀ ਅੰਗ ਹੈ । ਹਰ ਇਕ ਸਿੱਖ ਪੁਰਸ਼ ਦੇ ਨਾਂ ਦਾ ਪਿੱਛਲਾ ਹਿੱਸਾ ਸਿੰਘ ਹੋਣਾ ਚਾਹੀਦਾ ਹੈ । ਇਤਿਹਾਸਿਕ ਤੌਰ ਤੇ ਜਦੋਂ 30 ਮਾਰਚ 1699 ਨੂੰ ਵਸਾਖੀ ਵਾਲੇ ਦਿਨ ਖੰਡੇ ਦੀ ਪਹੁਲ ਦੇ ਕੇ ਖ਼ਾਲਸੇ ਦੀ ਸਾਜਨਾ ਕੀਤੀ ਤਾਂ ਉਸੇ ਹੀ ਦਿਨ ਗੁਰੂ ਜੀ ਨੇ ਸਿੱਖਾਂ ਨੂੰ ਆਪਣੇ ਨਾਂ ਦੇ ਪਿੱਛੇ ਸਿੰਘ ਲਗਾਉਣ ਦਾ ਹੁਕਮ ਦਿੱਤਾ । ਉਸ ਦਿਨ ਸੰਗਤ ਦੇ ਭਾਰੀ ਇਕੱਠ ਵਿਚੋਂ ਗੁਰੂ ਜੀ ਦੇ ਸੱਦੇ ਉੱਤੇ ਪੰਜ ਸਿੱਖਾਂ ਨੇ ਵਾਰੀ-ਵਾਰੀ ਆਪਣਾ ਸੀਸ ਭੇਟ ਕਰਨ ਲਈ ਆਪਣੇ ਆਪ ਨੂੰ ਗੁਰੂ ਜੀ ਦੇ ਸਮਰਪਿਤ ਕੀਤਾ । ਇਹਨਾਂ ਪੰਜ ਸਿੰਘਾਂ ਨੂੰ ਇਹ ਪੰਜ ਚਿੰਨ੍ਹ ਜਿਸ ਵਿਚ ਕੇਸ ਸ਼ਾਮਲ ਹਨ ਧਾਰਨ ਕਰਨ ਦਾ ਆਦੇਸ਼ ਗੁਰੂ ਜੀ ਨੇ ਦਿੱਤਾ ਅਤੇ ਆਪਣੇ ਨਾਂ ਪਿੱਛੇ ਸਿੰਘ ਲਗਾਉਣ ਲਈ ਹੁਕਮ ਕੀਤਾ , ਜਿਸ ਦਾ ਭਾਵ ਸੀ ਕਿ ਇਹ ਸਿੰਘ ਹੁਣ ਆਪਾ ਵਾਰਨ ਵਾਲੇ , ਲੜਾਕੂ ਅਤੇ ਜਾਤ ਪਾਤ ਰਹਿਤ ਖ਼ਾਲਸਾ ਵਿਚ ਸ਼ਾਮਲ ਹੋ ਗਏ ਹਨ । ਅੰਮ੍ਰਿਤ ਛਕਣ ਉਪਰੰਤ ਦਯਾ ਰਾਮ ਦਯਾ ਸਿੰਘ ਬਣ ਗਿਆ , ਧਰਮ ਦਾਸ ਧਰਮ ਸਿੰਘ , ਮੋਹਕਮ ਚੰਦ ਮੋਹਕਮ ਸਿੰਘ , ਹਿੰਮਤ ਰਾਇ ਹਿੰਮਤ ਸਿੰਘ ਅਤੇ ਸਾਹਿਬ ਚੰਦ ਸਾਹਿਬ ਸਿੰਘ ਬਣ ਗਏ । ਗੁਰੂ ਗੋਬਿੰਦ ਸਿੰਘ ਨੇ , ਜਿਨ੍ਹਾਂ ਆਪ ਪੰਜਾਂ ਸਿੰਘਾਂ ਤੋਂ ਅੰਮ੍ਰਿਤ ਛਕਿਆ ਸੀ ਆਪਣਾ ਨਾਂ ਗੋਬਿੰਦ ਰਾਏ ਤੋਂ ਬਦਲ ਕੇ ਗੋਬਿੰਦ ਸਿੰਘ ਰੱਖ ਲਿਆ ।

      ਉਦੋਂ ਤੋਂ ਹਰ ਮਰਦ ਸਿੱਖ ਆਪਣੇ ਨਾਂ ਦੇ ਪਿੱਛੇ ਸਿੰਘ ਲਗਾਂਦਾ ਹੈ । ਇਹ ਸਿੱਖਾਂ ਵਿਚ ਭਰਾਤਰੀ ਭਾਵ ਅਤੇ ਦਲੇਰੀ ਦੀ ਭਾਵਨਾ ਪੈਦਾ ਕਰਨ ਦਾ ਇਕ ਤਰੀਕਾ ਸੀ । ਸਿੱਖ ਜੋ ਵਖਰੇ ਚਿੰਨ੍ਹ ਪਹਿਨਦਾ ਸੀ ਅਤੇ ਸਿਰ ਉੱਤੇ ਸਾਫ਼ ਸੁਥਰੀ ਦਸਤਾਰ ਸਜਾਉਂਦਾ ਸੀ ਉੱਚੇ ਸੁੱਚੇ ਜੀਵਨ ਵਾਲਾ ਮਨੁੱਖ ਹੁੰਦਾ ਸੀ । ਜਿਵੇਂ ਕਿ ਇਤਿਹਾਸ ਵਿਚ ਵਾਪਰੀਆਂ ਘਟਨਾਵਾਂ ਤੋਂ ਸਪਸ਼ਟ ਹੈ ਸਿੱਖ ਇਕ ਸ਼ਕਤੀਸ਼ਾਲੀ ਕੌਮ ਬਣ ਗਈ ਜਿਨ੍ਹਾਂ ਦੇ ਦੁਸ਼ਮਨ ਵੀ ਉਹਨਾਂ ਦੀ ਦਲੇਰੀ ਅਤੇ ਸੂਰਬੀਰਤਾ ਲਈ ਸਰਾਹਣਾ ਕਰਦੇ ਸਨ । ਉਦਾਹਰਨ ਦੇ ਤੌਰ ਤੇ ਕਾਜ਼ੀ ਨੂਰ ਮੁਹੰਮਦ ਜੋ ਅਹਮਦ ਸ਼ਾਹ ਦੁੱਰਾਨੀ ਦੇ 1764-65 ਵਿਚ ਕੀਤੇ ਸੱਤਵੇਂ ਹਮਲੇ ਵੇਲੇ ਭਾਰਤ ਉਸ ਦੇ ਕਾਫ਼ਲੇ ਨਾਲ ਆਾਇਆ ਸੀ , ਆਪਣੀ ਫ਼ਾਰਸੀ ਵਿਚ ਲਿਖੀ ਕਵਿਤਾ ਵਿਚ ਸਿੱਖਾਂ ਬਾਰੇ ਮਾੜੇ ਅਤੇ ਘਿਰਨਾਯੋਗ ਸ਼ਬਦਾਂ ਦੀ ਵਰਤੋਂ ਕਰਦਾ ਹੈ; ਪਰੰਤੂ ਫਿਰ ਵੀ ਉਹਨਾਂ ਦੇ ਗੁਣਾਂ ਕਰਕੇ ਉਹਨਾਂ ਦੀ ਪ੍ਰਸੰਸਾ ਕਰੇ ਬਗ਼ੈਰ ਰਹਿ ਨਹੀਂ ਸਕਿਆ । ਉਹ ਆਪਣੀ ਕਵਿਤਾ ਵਿਚ ਲਿਖਦਾ ਹੋਇਆ ਕਹਿੰਦਾ ਹੈ , “ ਸਿੰਘ ਉਹਨਾਂ ਲਈ ਇਕ ਉਪਾਧੀ ਹੈ ( ਇਹਨਾਂ ਨੂੰ ਉਹ ਘਿਰਨਾ ਨਾਲ ਕੁੱਤਾ ਲਿਖਦਾ ਹੈ ) ਅਤੇ ਕਹਿੰਦਾ ਹੈ ਕਿ ਇਹਨਾਂ ਨੂੰ ਕੁੱਤਾ ਕਹਿਣਾ ਵੀ ਠੀਕ ਨਹੀਂ ਹੈ । ਜੇਕਰ ਤੁਸੀਂ ਹਿੰਦੁਸਤਾਨੀ ਭਾਸ਼ਾ ਨਹੀਂ ਜਾਣਦੇ ( ਮੈਂ ਤੁਹਾਨੂੰ ਇਸ ਬਾਰੇ ਦਸਦਾ ਹਾਂ ) ਕਿ ਸਿੰਘ ਸ਼ਬਦ ਦਾ ਅਰਥ ਸ਼ੇਰ ਹੁੰਦਾ ਹੈ । ਇਹ ਸਚਾਈ ਹੈ ਕਿ ਮੈਦਾਨੇ ਜੰਗ ਵਿਚ ਇਹ ਸ਼ੇਰ ਹੁੰਦੇ ਹਨ , ਸ਼ਾਂਤੀ ਦੇ ਸਮੇਂ ਵਿਚ ਇਹ ਹਾਤਿਮ ਨਾਲੋਂ ਵੀ ਵੱਧ ਦਿਆਲੂ ਹੁੰਦੇ ਹਨ; ਇਹਨਾਂ ਦੇ ਲੜਾਈ ਦੇ ਢੰਗ ਨੂੰ ਛੱਡੋ ਇਹਨਾਂ ਦੀ ਇਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਦੂਸਰਿਆਂ ਨਾਲ ਲੜਨ ਸਮੇਂ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ । ਇਹ ਡਰਪੋਕ ਨੂੰ ਕਦੇ ਨਹੀਂ ਮਾਰਦੇ ਅਤੇ ਨਾ ਹੀ ਭੱਜੇ ਜਾਂਦੇ ਨੂੰ ਮਾਰਦੇ ਹਨ । ਇਹ ਇਸਤਰੀਆਂ ਦੇ ਗਹਿਣੇ ਨਹੀਂ ਲੁੱਟਦੇ ਇਹ ਵਿਭਚਾਰੀਆਂ ਅਤੇ ਨਾ ਹੀ ਚੋਰ ਮਨੁੱਖਾਂ ਨਾਲ ਮਿੱਤਰਤਾ ਕਰਦੇ ਹਨ” ।

      ਆਮ ਨਿਯਮ ਹੈ ਕਿ ਸਹਜਧਾਰੀਆਂ ਨੂੰ ਛੱਡ ਕੇ ਇਹ ਅੰਮ੍ਰਿਤ ਛਕਣ ਤੋਂ ਪਹਿਲਾਂ ਹੀ ਆਪਣੇ ਨਾਂ ਨਾਲ ਸਿੰਘ ਲਗਾਂਦੇ ਹਨ । ਜਦੋਂ ਕਿ ਸਿੱਖ ਇਕ ਅਧਿਆਤਮਿਕ ਉਪਾਧੀ ਹੈ , ਸਿੰਘ ਇਕ ਸਮਾਜਿਕ-ਰਾਜਨੀਤਿਕ ਨਾਮਕਰਨ ਹੈ । ਅਸਲ ਵਿਚ ਸਾਰੇ ਸਿੰਘ ਸਿੱਖ ਹਨ ਕਿਉਂਕਿ ਇਹਨਾਂ ਦੇ ਗੁਰੂ , ਗੁਰੂ ਗੋਬਿੰਦ ਸਿੰਘ ਨੇ ਇਹਨਾਂ ਨੂੰ ਇਸ ਤਰ੍ਹਾਂ ਅਨੁਸ਼ਾਸਨ ਵਿਚ ਰਹਿਣ ਲਈ ਹੁਕਮ ਕੀਤਾ ਹੈ । ਭਾਵਾਤਮਿਕ ਤੌਰ ਤੇ , ਇਹ ਆਪਣੀ ਜਾਤੀ ਦੇ ਜ਼ਿਆਦਾ ਨੇੜੇ ਹਨ ਅਤੇ ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਜ਼ਿਆਦਾ ਕ੍ਰਿਆਸ਼ੀਲ ਹਨ । ਇਹਨਾਂ ਦੀ ਇਸ ਵਿਸ਼ੇਸ਼ ਉਪਾਧੀ ਨੂੰ ਕਾਨੂੰਨੀ ਤੌਰ ਤੇ ਵੀ ਮੰਨਿਆ ਗਿਆ ਹੈ । ਸਿੱਖ ਗੁਰਦੁਆਰਾ ਐਕਟ , 1925 ਅਤੇ ਦਿੱਲੀ ਸਿੱਖ ਗੁਰਦੁਆਰਾ ਐਕਟ , 1971 ਦੇ ਤਹਿਤ ਸਾਰੇ ਨੌਜਵਾਨ ਸਿੱਖ ਇਹਨਾਂ ਕਮੇਟੀਆਂ ਦੀ ਚੋਣ ਪ੍ਰਕਿਰਿਆ ਵਿਚ ਵੋਟਾਂ ਪਾਉਣ ਲਈ ਯੋਗ ਹਨ ਪਰੰਤੂ ਕੇਵਲ ਅੰਮ੍ਰਿਤਧਾਰੀ ਸਿੱਖ ਅਰਥਾਤ ਸਿੰਘ ਇਹਨਾਂ ਸੰਵਿਧਾਨਿਕ ਸੰਸਥਾਵਾਂ ਦੇ ਮੈਂਬਰ ਬਣਨ ਦੇ ਯੋਗ ਹਨ । ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਸ਼ੀ ਰਹਿਣੀ ਅਤੇ ਪੰਥਕ ਰਹਿਣੀ ਵਿਚ ਅੰਤਰ ਕੀਤਾ ਹੈ । ਜਦੋਂ ਕਿ ਪਹਿਲੀ ਦਾ ਸੰਬੰਧ ਸਾਰੇ ਸਿੱਖਾਂ ਨਾਲ ਹੈ ਪਰੰਤੂ ਸਿੰਘਾਂ ਨੂੰ ਉਸਦੇ ਨਾਲ ਪੰਥਕ ਰਹਿਣੀ ਅਨੁਸਾਰ ਰਹਿਣਾ ਚਾਹੀਦਾ ਹੈ ।


ਲੇਖਕ : ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਿੰਘ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿ ੰਘ ( ਸੰ. । ਸੰਸਕ੍ਰਿਤ ਸਿੰਹ । ਪੰਜਾਬੀ ਸਿੰਘ ) ਸ਼ੇਰ । ਯਥਾ-‘ ਬਕਰੀ ਸਿੰਘੁ ਇਕਤੈ ਥਾਇ ਰਾਖੈ’ ੨. ਸ਼ੇਰ ਤੋਂ ਭਾਵ ਹੰਕਾਰ ਲੈਂਦੇ ਹਨ । ਤਥਾ-‘ ਜਬ ਲਗੁ ਸਿੰਘੁ ਰਹੈ ਬਨ ਮਾਹਿ ॥ ਤਬ ਲਗੁ ਬਨੁ ਫੂਲੈ ਹੀ ਨਾਹਿ’ ਭਾਵ ਜਦ ਤਕ ਹੰਕਾਰ ਰਿਦੇ ਵਿਚ ਹੈ ਤਦ ਤਕ ਹਿਰਦਾ ਦੈਵੀ ਸੰਪਦਾ ਦੇ ਗੁਣਾਂ ਕਰ ਪ੍ਰਫੁਲਤ ਨਹੀਂ ਹੁੰਦਾ , ( ਖਿੜਦਾ ਨਹੀਂ ) ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.