ਹਰਬੰਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਬੰਸ . ਦੇਖੋ , ਨੜਾਲੀ । ੨ ਦੇਖੋ , ਹਰਿਬੰਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰਬੰਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹਰਬੰਸ : ਗੁਰੂ ਅਰਜਨ ਦੇਵ ਜੀ ਦੁਆਰਾ ਦੀਕਸ਼ਿਤ ਇਕ ਤਪਸਵੀ ਸਿੱਖ ਜੋ ਆਗਰਾ ਨਗਰ ਦੀ ਇਕ ਧਰਮਸ਼ਾਲਾ ਦਾ ਮੁਖੀ ਸੀ । ਆਏ ਗਏ ਯਾਤ੍ਰੀ ਦੇ ਖਾਣ-ਪੀਣ ਦੀ ਸੇਵਾ ਤੋਂ ਇਲਾਵਾ ਉਸ ਦੀ ਥਕਾਵਟ ਨੂੰ ਦੂਰ ਕਰਨ ਲਈ ਮੁੱਠੀ-ਚਾਪੀ ਤਕ ਕਰਦਾ ਸੀ ਅਤੇ ਗਰਮ ਜਲ ਨਾਲ ਪੈਰ ਧੋ ਕੇ ਬਿਸਰਾਮ ਕਰਾਉਂਦਾ ਸੀ । ਉਹ ਹਰ ਰੋਜ਼ ਸਵੇਰੇ ਉਠ ਕੇ ਗੁਰਬਾਣੀ ਦਾ ਪਾਠ ਕਰਦਾ ਸੀ ਅਤੇ ਸ਼ਾਮ ਨੂੰ ਭਾਈ ਗੁਰਦਾਸ ਦੀ ਬਾਣੀ , ਖ਼ਾਸ ਕਰਕੇ ਸਵੈਯੇ , ਬੜੀ ਰੁਚੀ ਨਾਲ ਉਚਾਰਦਾ ਸੀ । ਕਹਿੰਦੇ ਹਨ ਕਿ ਜਦ ਸਿੱਖਾਂ ਨੇ ਉਸ ਨੂੰ ਸ਼ਾਮ ਵੇਲੇ ਗੁਰਬਾਣੀ ਪੜ੍ਹਨ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਸਵੇਰ ਵੇਲੇ ਪੜ੍ਹੀ ਗੁਰਬਾਣੀ ਦੀ ਵਿਆਖਿਆ ਹੀ ਸਵੈਯਾਂ ਵਿਚ ਹੋਣ ਕਾਰਣ ਇਨ੍ਹਾਂ ਦਾ ਸ਼ਾਮ ਨੂੰ ਪੜ੍ਹਨਾ ਉਚਿਤ ਹੈ । ਸਿੱਖਾਂ ਦੀ ਤਸੱਲੀ ਨ ਹੋਣ ਕਾਰਣ ਮਾਮਲਾ ਗੁਰੂ ਅਰਜਨ ਦੇਵ ਜੀ ਅਗੇ ਰਖਿਆ ਗਿਆ । ਗੁਰੂ ਜੀ ਨੇ ਭਾਈ ਗੁਰਦਾਸ ਦੀ ਬਾਣੀ ਨੂੰ ‘ ਗੁਰਬਾਣੀ ਦੀ ਕੁੰਜੀ ’ ਕਹਿ ਕੇ ਸਭ ਨੂੰ ਸੰਤੁਸ਼ਟ ਕਰ ਦਿੱਤਾ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਹਰਬੰਸ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰਬੰਸ : ਇਕ ਤਪੱਸਵੀ ਸੀ ਜਿਹੜਾ ਆਪਣੇ ਤੱਪ ਲਈ ਜਾਣਿਆ ਜਾਂਦਾ ਸੀ । ਇਸ ਨੇ ਗੁਰੂ ਅਰਜਨ ਦੇਵ ਰਾਹੀਂ ਸਿੱਖ ਧਰਮ ਸਵੀਕਾਰ ਕੀਤਾ ਅਤੇ ਆਗਰੇ ਵਿਚ ਸਿੱਖ ਧਰਮਸਾਲਾ ਦਾ ਮੁਖੀ ਸੀ । ਸਿੱਖਾਂ ਦੀ ਭਗਤ ਮਾਲਾ ਵਿਚ , ਭਾਈ ਮਨੀ ਸਿੰਘ ਅਨੁਸਾਰ , ਇਹ ਆਪਣੀ ਧਰਮਸਾਲਾ ਵਿਚ ਆਉਣ ਵਾਲੇ ਹਰ ਯਾਤਰੀ ਦੀ ਬੜੀ ਹਲੀਮੀ ਅਤੇ ਸ਼ਰਧਾ ਨਾਲ ਸੇਵਾ ਕਰਦਾ ਸੀ । ਇਹ ਥੱਕੇ ਹੋਏ ਯਾਤਰੀਆਂ ਦੀ ਮਾਲਿਸ਼ ਕਰਦਾ , ਗਰਮ ਪਾਣੀ ਨਾਲ ਪੈਰ ਧੁਆਉਂਦਾ ਤੇ ਭੋਜਨ ਛਕਾਉਂਦਾ ਸੀ । ਇਹ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਕਰਦਾ ਅਤੇ ਸ਼ਾਮ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਗਾਉਂਦਾ ਹੁੰਦਾ ਸੀ । ਬਾਅਦ ਵਿਚ ਕਈ ਸਿੱਖਾਂ ਨੇ ਇਹ ਕਹਿ ਕੇ ਇਤਰਾਜ਼ ਕੀਤਾ ਕਿ ਗੁਰੂਆਂ ਦੀ ਬਾਣੀ ਤੋਂ ਬਿਨਾਂ ਹੋਰ ਗਾਇਨ ਕਰਨਾ ਗ਼ਲਤ ਹੈ । ਹਰਬੰਸ , ਗੁਰੂ ਅਰਜਨ ਦੇਵ ਜੀ ਕੋਲ ਇਸ ਤੱਥ ਦੀ ਸਪਸ਼ਟਤਾ ਲਈ ਗਿਆ । ਗੁਰੂ ਅਰਜਨ ਦੇਵ ਜੀ ਨੇ ਇਸਨੂੰ ਦੱਸਿਆ ਕਿ ਭਾਈ ਗੁਰਦਾਸ ਦੀ ਬਾਣੀ ਗੁਰੂਆਂ ਦੀ ਬਾਣੀ ਦੀ ਹੀ ਵਿਆਖਿਆ ਹੈ ਅਤੇ ਸਿੱਖ ਇਸ ਦਾ ਗਾਇਨ ਕਰ ਕੇ ਲਾਹਾ ਲੈ ਸਕਦੇ ਹਨ ।


ਲੇਖਕ : ਤ.ਸ. ਅਤੇ ਅਨੁ.: ਰ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.