ਹਾਰਡ ਡਿਸਕ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Hard Disk

ਹਾਰਡ ਡਿਸਕ ਕੰਪਿਊਟਰ ਵਿੱਚ ਸਭ ਤੋਂ ਵੱਧ ਇਸਤੇਮਾਲ ਹੋਣ ਵਾਲਾ ਸਟੋਰੇਜ ਯੰਤਰ ਹੈ । ਹਾਰਡ ਡਿਸਕ ਦੀ ਸਮਰੱਥਾ 20 ਗੀਗਾ ਬਾਈਟ ਤੋਂ ਲੈ ਕੇ 1 ਟੈਰਾ ਬਾਈਟ ਜਾਂ ਇਸ ਤੋਂ ਵੱਧ ਹੋ ਸਕਦੀ ਹੈ । ਇਹ ਬੁਨਿਆਦੀ ਤੌਰ ਤੇ ਮਜ਼ਬੂਤ ਹੁੰਦੀ ਹੈ ਤੇ ਜਲਦੀ ਖ਼ਰਾਬ ਨਹੀਂ ਹੁੰਦੀ । ਹਾਰਡ ਡਿਸਕ ਵਿੱਚ ਬਹੁਤ ਸਾਰੇ ਪਲੇਟਰ ( Platters ) ਲੱਗੇ ਹੁੰਦੇ ਹਨ । ਇਹ ਪਲੇਟਰ ਸੂਚਨਾਵਾਂ ਨੂੰ ਗੋਲਾਕਾਰ ਚੁੰਬਕੀ ਟਰੈਕ ਅਤੇ ਸੈਕਟਰ ਵਿੱਚ ਸਟੋਰ ਕਰਦੇ ਹਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1005, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਹਾਰਡ ਡਿਸਕ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Hard Disk

ਹਾਰਡ ਡਿਸਕ ਕੰਪਿਊਟਰ ਦਾ ਉਹ ਭਾਗ ਜੋ ਅੰਕੜੇ ਸਟੋਰ ਕਰਦਾ ਹੈ । ਹਾਰਡ ਡਿਸਕ ਵਿੱਚ ਸਾਰੇ ਅੰਕੜੇ ਸਮਕੇਂਦਰੀ ਚੱਕਰਾਂ ( ਟ੍ਰੈਕਸ ) ਵਿੱਚ ਸਟੋਰ ਹੁੰਦੇ ਹਨ । ਰੀਡ/ਰਾਈਟ ਹੈੱਡ ਅੰਕੜੇ ਪੜ੍ਹਨ/ਲਿਖਣ ਲਈ ਵਰਤਿਆ ਜਾਂਦਾ ਹੈ । ਹਾਰਡ ਡਿਸਕ ਦੀਆਂ ਦੋ ਸ਼੍ਰੇਣੀਆਂ ਹਨ- ਇਕ ਡਿਸਕ ਪੈਕ ਅਤੇ ਦੂਸਰੀ ਵਿੰਨਚੈਸਟਰ ਡਿਸਕ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.