ਗ਼ੈਰਕਾਨੂੰਨੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Illegal _ ਗ਼ੈਰਕਾਨੂੰਨੀ : ਅਜਿਹਾ ਕੰਮ ਜੋ ਕਾਨੂੰਨ ਦੁਆਰਾ ਵਰਜਤ ਹੋਵੇ ਜਾਂ ਜਿਸ ਕੰਮ ਨੂੰ ਕਾਨੂੰਨ ਅਜਿਹੀ ਮਾਨਤਾ ਨ ਦਿੰਦਾ ਹੋਵੇ ਜਿਸ ਮਾਨਤਾ ਨਾਲ ਅਧਿਕਾਰ ਸਿਰਜੇ ਜਾ ਸਕਦੇ ਹਨ । ਮਿਸਾਲ ਲਈ ਕਤਲ ਕਰਨਾ ਕਾਨੂੰਨ ਦੁਆਰਾ ਵਰਜਤ ਹੈ ਅਤੇ ਇਸ ਕਾਰਨ ਕਤਲ ਕਰਨ ਦੀ ਕਿਰਿਆ ਗ਼ੈਰਕਾਨੂੰਨੀ ਹੈ । ਇਸੇ ਤਰ੍ਹਾਂ ਗ਼ੈਰਕਾਨੂੰਨੀ ਮੁਆਇਦੇ ਵੀ ਹੋ ਸਕਦੇ ਹਨ ਜੋ ਕਾਨੂੰਨ ਦੁਆਰਾ ਵਰਜਤ ਹੋਣ । ਅਪਰਾਧ ਕਰਨ ਦਾ ਮੁਆਇਦਾ ਵਰਜਤ ਹੈ ਕਿਉਂ ਕਿ ਹਰੇਕ ਅਪਰਾਧ ਕਾਨੂੰਨ ਦੁਆਰਾ ਵਰਜਤ ਹੁੰਦਾ ਹੈ । ਪਰ ਇਥੇ ਮੁਆਇਦਾ ਕਾਨੂੰਨੀ ਅਦਾਲਤਾਂ ਰਾਹੀਂ ਨਾਫ਼ਜ਼ ਵੀ ਨਹੀਂ ਕਰਵਾਇਆ ਜਾ ਸਕਦਾ ਕਿਉਂ ਕਿ ਉਹ ਗ਼ੈਰਕਾਨੂੰਨੀ ਹੋਣ ਕਾਰਨ ਸੁੰਨ ਹੈ । ਭਾਰਤੀ ਦੰਡ ਸੰਘਤਾ ਦੀ ਧਾਰਾ 43 ਅਨੁਸਾਰ ‘ ਸ਼ਬਦ ਗ਼ੈਰਕਾਨੂੰਨੀ ਹਰ ਉਸ ਗੱਲ ਨੂੰ ਲਾਗੂ ਹੈ ਜੋ ਕਾਨੂੰਨ ਦੁਆਰਾ ਮਨ੍ਹਾਂ ਹੈ , ਜਾਂ ਜੋ ਕਾਨੂੰਨੀ ਕਾਰਵਾਈ ਲਈ ਆਧਾਰ ਦਿੰਦੀ ਹੈ ।

 

 


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.