ਫ਼ਰਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫ਼ਰਮ [ ਨਾਂਇ ] ਕੰਪਨੀ , ਫ਼ੈਕਟਰੀ , ਕਾਰਖ਼ਾਨਾ , ਉਦਯੋਗ , ਅਦਾਰਾ , ਸੰਸਥਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਫ਼ਰਮ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Firm _ ਫ਼ਰਮ : ‘ ‘ ਭਾਰਤੀ ਭਾਈਵਾਲੀ ਐਕਟ , 1932 ਦੀ ਧਾਰਾ ‘ 4’ ਅਨੁਸਾਰ ਉਹ ਵਿਅਕਤੀ ਜਿਨ੍ਹਾਂ ਨੇ ਇਕ ਦੂਜੇ ਨਾਲ ਭਾਈਵਾਲੀ ਕਰ ਲਈ ਹੈ... ਸਮੂਹਕ ਤੌਰ ਤੇ ਫ਼ਰਮ ਕਹਾਉਂਦੇ ਹਨ... । ’ ’

            ਸਰਵ-ਉੱਚ ਅਦਾਲਤ ਨੇ ਦੁਨੀ ਚੰਦ ਲਕਸ਼ਮੀ ਨਰਾਇਨ ਬਨਾਮ ਕਮਿਸ਼ਨਰ ਔਫ਼ ਇਨਕਮ ਟੈਕਸ , ਨਾਗਪੁਰ [ ( 1956 ) 29 ਆਈ ਟੀ ਆਰ 535 ( ਐਸ ਸੀ ) ] ਵਿਚ ਭਾਰਤੀ ਭਾਈਵਾਲੀ ਐਕਟ 1932 ਦੀ ਧਾਰਾ 4 ਵਿਚ ਪਰਿਭਾਸ਼ਤ ਸ਼ਬਦ ‘ ਫ਼ਰਮ’ ਦੇ ਆਧਾਰ ਤੇ ਪ੍ਰੇਖਣ ਕੀਤਾ ਹੈ ਕਿ ਉਹ ਧਾਰਾ ਹੇਠ-ਲਿਖੇ ਤੱਤਾਂ ਦੀ ਹੋਂਦ ਦੀ ਮੰਗ ਕਰਦੀ ਹੈ , ਅਰਥਾਤ ( 1 ) ਕੋਈ ਅਜਿਹਾ ਕਰਾਰ ਹੋਣਾ ਚਾਹੀਦਾ ਹੈ ਜੋ ਦੋ ਜਾਂ ਵਧ ਵਿਅਕਤੀਆਂ ਵਿਚਕਾਰ ਹੋਇਆ ਹੋਵੇ; ( 2 ) ਉਹ ਕਰਾਰ ਕਿਸੇ ਕਾਰੋਬਾਰ ਦੇ ਲਾਭਾਂ ਦੀ ਹਿੱਸੇਦਾਰੀ ਬਾਰੇ ਹੋਣਾ ਚਾਹੀਦਾ ਹੈ; ਅਤੇ ( 3 ) ਉਹ ਕਾਰੋਬਾਰ ਸਭ ਦੁਆਰਾ ਜਾਂ ਉਨ੍ਹਾਂ ਵਿਚੋਂ ਕਿਸੇ ਵਿਅਕਤੀ ਜਾਂ ਕੁਝ ਵਿਅਕਤੀਆਂ ਦੁਆਰਾ ਸਭਨਾਂ ਦੇ ਨਮਿਤ ਚਲਾਇਆ ਜਾਂਦਾ ਹੋਵੇ । ਉਹ ਵਿਅਕਤੀ ਜੋ ਭਾਈਵਾਲੀ ਵਿਚ ਸ਼ਾਮਲ ਹੋਏ ਹੋਣ ਉਨ੍ਹਾਂ ਨੂੰ ਸਮੂਹਕ ਤੌਰ ਤੇ ਫ਼ਰਮ ਕਿਹਾ ਜਾਂਦਾ ਹੈ । ( ਮੋਤੀ ਪ੍ਰਸ਼ਾਦ ਸਿੰਘ ਬਨਾਮ ਪੱਛਮੀ ਬੰਗਾਲ ਰਾਜ ) [ ( 1977 ) 39 ਐਸ ਟੀ ਸੀ 131 ) ]

            ਫ਼ਰਮ ਦੀ ਕੋਈ ਕਾਨੂੰਨੀ ਹਸਤੀ ਨਹੀਂ ਹੁੰਦੀ ਅਤੇ ਇਹ ਉਨ੍ਹਾਂ ਭਾਈਵਾਲਾਂ ਲਈ ਸਮੂਹਕ ਨਾਂ ਹੈ ਜੋ ਇਕ ਦੂਜੇ ਨਾਲ ਭਾਈਵਾਲੀ ਵਿਚ ਸ਼ਾਮਲ ਹੁੰਦੇ ਹਨ । ਉਨ੍ਹਾਂ ਵਿਅਕਤੀਆਂ ਨੂੰ ਵਿਅਕਤੀਗਤ ਤੌਰ ਤੇ ਫ਼ਰਮ ਕਿਹਾ ਜਾਂਦਾ ਹੈ ਅਤੇ ਜਿਸ ਨਾਂ ਅਧੀਨ ਉਹ ਕਾਰੋਬਾਰ ਕਰਦੇ ਹਨ ਉਸ ਨੂੰ ਫ਼ਰਮ ਦਾ ਨਾਂ ਦਿੱਤਾ ਜਾਂਦਾ ਹੈ ।

            ਪਰ ਟੈਕਸ ਨਿਰਧਾਰਣ ਦੇ ਪ੍ਰਯੋਜਨਾਂ ਲਈ ਫ਼ਰਮ ਇਕ ਸੁਤੰਤਰ ਇਕਾਈ ਹੈ । ਭਾਈਵਾਲੀ ਕਾਨੂੰਨ ਅਧੀਨ ਭਾਵੇਂ ਫ਼ਰਮ ਕਾਨੂੰਨੀ ਹਸਤੀ ਨਹੀਂ ਹੈ ਅਤੇ ਤਤਸਮੇਂ ਵਿਅਕਤੀਗਤ ਭਾਈਵਾਲਾਂ ਤੋਂ ਮਿਲਕੇ ਬਣਦੀ ਹੈ , ਪਰ ਟੈਕਸ ਨਾਲ ਸਬੰਧਤ ਕਾਨੂੰਨਾਂ ਦੇ ਪ੍ਰਯੋਜਨ ਲਈ ਉਹ ਕਾਨੂੰਨੀ ਹਸਤੀ ਸਮਝੀ ਜਾਂਦੀ ਹੈ । ਪਰ ਤਾਂ ਵੀ ਫ਼ਰਮ ਦੇ ਤੁੜਾਉ ਨਾਲ ਉਹ ਕਾਨੂੰਨੀ ਹਸਤੀ ਨਹੀਂ ਰਹਿ ਜਾਂਦੀ ( ਪੰਜਾਬ ਰਾਜ ਬਨਾਮ ਜਲੰਧਰ ਵੈਜੀਟੇਬਲਜ਼ ਸਿੰਡੀਕੇਟ-ਏ ਆਈ 1966 ਐਸ ਸੀ 1295. )


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.