ਫ਼ੌਜਦਾਰੀ ਅਦਾਲਤਾਂ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Criminal Courts_ਫ਼ੌਜਦਾਰੀ ਅਦਾਲਤਾਂ: ਜ਼ਾਬਤਾ ਫ਼ੌਜਦਾਰੀ ਸੰਘਤਾ ਦੀ ਧਾਰਾ 6 ਵਿਚ ਹਰੇਕ ਰਾਜ ਲਈ ਹੇਠ-ਲਿਖੀਆਂ ਫ਼ੌਜਦਾਰੀ ਅਦਾਲਤਾਂ ਦਾ ਉਪਬੰਧ ਕੀਤਾ ਗਿਆ ਹੈ:-
(1) ਸੈਸ਼ਨ ਅਦਾਲਤ
(2) ਪਹਿਲੇ ਦਰਜੇ ਦੇ ਨਿਆਂਇਕ ਮੈਜਿਸਟਰੇਟ ਅਤੇ , ਕਿਸੇ ਮਹਾਂਨਗਰ ਖੇਤਰ ਵਿਚ ਮਹਾਂਨਗਰ ਮੈਜਿਸਟਰੇਟ;
(3) ਦੂਜੇ ਦਰਜੇ ਦੇ ਨਿਆਇਕ ਮੈਜਿਸਟਰੇਟ; ਅਤੇ
(4) ਕਾਰਜਪਾਲਕ ਮੈਜਿਸਟਰੇਟ।
ਉੱਚ ਅਦਾਲਤਾਂ ਅਤੇ ਜ਼ਾਬਤਾ ਫ਼ੌਜਦਾਰੀ ਸੰਘਤਾ ਤੋਂ ਬਿਨਾਂ ਕਿਸੇ ਹੋਰ ਕਾਨੂੰਨ ਅਧੀਨ ਅਦਾਲਤਾਂ ਉਪਰੋਕਤ ਤੋਂ ਇਲਾਵਾ ਹੁੰਦੀਆਂ ਹਨ।
ਜ਼ਾਬਤਾ ਫ਼ੌਜਦਾਰੀ ਸੰਘਤਾ 1898 ਅਧੀਨ ਅਦਾਲਤਾਂ ਦੀਆਂ ਪੰਜ ਸ਼੍ਰੇਣੀਆਂ ਮਿਥੀਆਂ ਗਈਆਂ ਸਨ ਅਤੇ ਉਹ ਸਨ : ਸੈਸ਼ਨ ਅਦਾਲਤ , ਪ੍ਰੈਜੀਡੈਂਸੀ ਮੈਜਿਸਟਰੇਟ, ਪਹਿਲੇ, ਦੂਜੇ ਅਤੇ ਤੀਜੇ ਦਰਜੇ ਦੇ ਮੈਜਿਸਟਰੇਟਾ ਦੀਆਂ ਅਦਾਲਤਾਂ।
1973 ਦੀ ਸੰਘਤਾ ਅਧੀਨ ਹਰੇਕ ਜ਼ਿਲ੍ਹੇ ਵਿਚ ਪਹਿਲੇ ਦਰਜੇ ਅਤੇ ਦੂਜੇ ਦਰਜੇ ਦੇ ਮੈਜਿਸਟਰੇਟਾਂ ਦੀਆਂ ਉਤਨੀਆਂ ਅਦਾਲਤਾਂ ਕਾਇਮ ਕੀਤੀਆਂ ਜਾ ਸਕਦੀਆਂ ਹਨ ਜਿਤਨੀਆਂ ਰਾਜ ਸਰਕਾਰ , ਉਚ ਅਦਾਲਤ ਨਾਲ ਮਸ਼ਵਰਾਂ ਕਰਨ ਪਿਛੋਂ ਅਧਿਸੂਚਨਾ ਦੁਆਰਾ, ਉਲਿਖਤ ਕਰੇ। ਉਨ੍ਹਾਂ ਦੇ ਪ੍ਰਧਾਨਗੀ ਅਫ਼ਸਰ ਉੱਚ ਅਦਾਲਤ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First