ਪੂਰਣਮਾਸ਼ੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੂਰਣਮਾਸ਼ੀ: ਇਸ ਦਾ ਪਿਛੋਕੜ ਸੰਸਕ੍ਰਿਤ ਦੇ ‘ਪੂਰੑਣਿਮਾ’ ਸ਼ਬਦ ਨਾਲ ਜੁੜਦਾ ਹੈ। ਇਸ ਤੋਂ ਭਾਵ ਹੈ ਚੰਦ੍ਰਮਾ ਦੇ ਚਾਨਣੇ ਪੱਖ ਦੀ ਆਖਰੀ ਜਾਂ ਪੰਦ੍ਰਵੀਂ ਤਿਥੀ। ਗਉੜੀ ਰਾਗ ਵਿਚ ਸੰਕਲਿਤ ‘ਥਿਤੀ ’ ਵਿਚ ਕਬੀਰ ਜੀ ਨੇ ਕਿਹਾ ਹੈ—ਪੂਨਿਉ ਪੂਰਾ ਚੰਦ ਅਕਾਸ ਭਾਰਤੀ ਸੰਸਕ੍ਰਿਤੀ ਵਿਚ ਇਸ ਦਾ ਬੜਾ ਮਹੱਤਵ ਮੰਨਿਆ ਜਾਂਦਾ ਹੈ। ਇਸ ਦਿਨ ਸਰੋਵਰਾਂ ਜਾਂ ਤੀਰਥਾਂ ਵਿਚ ਇਸ਼ਨਾਨ ਕਰਨਾ, ਵਰਤ ਰਖਣੇ ਅਤੇ ਦਾਨ ਕਰਨਾ ਆਦਿ ਰਸਮਾਂ ਪ੍ਰਚਲਿਤ ਹਨ। ਸਿੱਖ ਧਰਮ ਵਿਚ ਇਸ ਦਿਨ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾਂਦਾ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਥਿਤੀਆਂ ਵਿਚ ਪਰੰਪਰਾਗਤ ਭਾਵਨਾਵਾਂ ਤੋਂ ਹਟ ਕੇ ਅਧਿਆਤਮਿਕਤਾ ਦੀ ਪੂਰਣਤਾ ਵਲ ਸੰਕੇਤ ਕੀਤਾ ਗਿਆ ਹੈ। ਹਿੰਦੂ ਧਰਮ ਦੇ ਸਭਿਆਚਾਰਿਕ ਪ੍ਰਭਾਵ ਕਾਰਣ ਸਿੱਖ ਧਰਮ-ਧਾਮਾਂ ਵਿਚ ਪੂਰਣਮਾਸ਼ੀ ਵਾਲੇ ਦਿਨ ਉਚੇਚੇ ਦੀਵਾਨ ਸਜਾਏ ਜਾਂਦੇ ਹਨ ਅਤੇ ਗੁਰੂ-ਧਾਮਾਂ ਨਾਲ ਸੰਬੰਧਿਤ ਸਰੋਵਰਾਂ ਵਿਚ ਇਸ਼ਨਾਨ ਕੀਤਾ ਜਾਂਦਾ ਹੈ। ਕਤਕ ਦੀ ਪੂਰਣਮਾਸ਼ੀ ਨੂੰ ਹਰ ਇਕ ਗੁਰਦੁਆਰੇ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ- ਦਿਨ ਮੰਨਾਇਆ ਜਾਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.