ਰਡ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਡ: ਇਹ ਉਪਸਿਰਲੇਖ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ‘ਸਵਈਏ ਮਹਲੇ ਚਉਥੇ ਕੇ’ ਵਿਚ ਵਰਤਦੇ ਹੋਇਆਂ ਸਵੈਯੇ ਦਾ ਪਾਠ ਇਸ ਤਰ੍ਹਾਂ ਲਿਖਿਆ ਹੈ—ਜਿਸਹਿ ਧਾਰ੍ਹਿਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ... (ਗੁ.ਗ੍ਰੰ.1399)। ਭਾਈ ਕਾਨ੍ਹ ਸਿੰਘ (‘ਮਹਾਨ ਕੋਸ਼ ’) ਨੇ ‘ਰਡ’ ਨੂੰ ਇਕ ਛੰਦ ਮੰਨਦੇ ਹੋਇਆਂ, ਇਸ ਦੇ ਲੱਛਣ ਇਸ ਪ੍ਰਕਾਰ ਦਸੇ ਹਨ—ਚਾਰ ਚਰਣ, ਪਹਿਲੇ ਚਰਣ ਦੀਆਂ 41 ਮਾਤ੍ਰਾਂ, 15-11-15 ਪੁਰ ਤਿੰਨ ਵਿਸ਼੍ਰਾਮ; ਦੂਜੇ ਚਰਣ ਦੀਆਂ 26 ਮਾਤ੍ਰਾਂ 11-15 ਪੁਰ ਵਿਸ਼੍ਰਾਮ, ਅੰਤ ਦੋ ਚਰਣ ਦੋਹਾ। ਇਹ ਵਿਖਮਤਰ ਛੰਦ ਹੈ।

ਕਈ ਵਿਦਵਾਨ ਇਸ ਨੂੰ ਛੰਦ ਦੀ ਥਾਂ ਧੁਨੀ- ਬੋਧਕ ਮੰਨਦੇ ਹਨ। ਭੱਟ ਲੋਗ ਅਕਸਰ ਆਸਰਾ-ਦਾਤੇ ਦੇ ਦੁਆਰ ਉਤੇ ਜਸ ਦੇ ਜੋ ਸ਼ਬਦ ਜਾਂ ਕਾਵਿ-ਬੰਦ ਉਚਾਰਦੇ ਹਨ, ਉਨ੍ਹਾਂ ਨੂੰ ਆਮ ਤੌਰ ’ਤੇ ‘ਰਡ’ ਕਿਹਾ ਜਾਂਦਾ ਹੈ। ਇਸ ਦਾ ਇਕ ਪ੍ਰਯਾਯਸਦ ’ ਵੀ ਮੰਨਿਆ ਜਾਂਦਾ ਹੈ। ਬਾਬਾ ਫ਼ਰੀਦ ਨੇ ‘ਭੇਰੀ ਸਡੋ ਰਡ’ ਕਹਿ ਕੇ ਸਦ ਅਤੇ ਰਡ ਨੂੰ ਇਕਠਿਆਂ ਵਰਤਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13224, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਰਡ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰਡ* (ਸੰ.। ਪੁ. ਪੰਜਾਬੀ) ੧. ਭੱਟ। ਯਥਾ-‘ਭੇਰੀ ਸਡੋ ਰਡ’। ਭੇਰੀਆਂ (ਵਜਦੀਆਂ) ਤੇ ਭਟ ਛੰਦ (ਗਾਉਂਦੇ) ਹਨ।

੨. ਸ੍ਵਯੇ ਛੰਦ ਦਾ ਇਕ ਪ੍ਰਕਾਰ। ਯਥਾ-‘ਰਡ’।

----------

* ਸੰਸਕ੍ਰਿਤ ਧਾਤੂ ਹੈ-ਰੈ- ਸ਼ਬਦ ਕਰਨਾ। ਇਸੇ ਤੋਂ ਫੇਰ ਖ਼ਾ ਕੇ ਰਡ ਬਣਿਆ ਜਾਪਦਾ ਹੈ, ਜੋ ਉਚਾਰਨ ਕਰੇ ਸੋ ਰਡ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13224, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.