ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਪੰਝੀਵਾਂ ਅੱਖਰ , ਨੰਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਪਚੀਹਵਾਂ ਅੱਖਰ. ਇਸ ਦਾ ਉੱਚਾਰਣਅਸਥਾਨ ਦੰਦ ਅਤੇ ਨੱਕ ਹੈ। ੨ ਸੰ. ਸੰਗ੍ਯਾ—ਉਪਮਾਂ. ਮਿਸਾਲ । ੩ ਰਤਨ । ੪ ਬੰਧਨ । ੫ ਨਗਣ ਦਾ ਸੰਖੇਪ ਨਾਮ । ੬ ਵਿ—੎ਤੁਤ. ਤਅ਼ਰੀਫ਼ ਕੀਤਾ ਗਿਆ। ੭ ਵ੍ਯ—ਨਿ੄੥ਧ ਬੋਧਕ. ਨਹੀਂ. ਨਾ. ਫ਼ਾਰਸੀ ਅਤੇ ਪੰਜਾਬੀ ਵਿੱਚ ਭੀ ਇਹ ਇਹੀ ਅਰਥ ਦਿੰਦਾ ਹੈ. “ਨ ਅੰਤਰੁ ਭੀਜੈ ਨ ਸਬਦੁ ਪਛਾਣਹਿ.” (ਮਾਰੂ ਸੋਲਹੇ ਮ: ੩) ੮ ਬਹੁਵਚਨ ਬੋਧਕ. “ਅਘਨ ਕਟਹਿ ਸਭ ਤੇਰੇ.” (ਸਵੈਯੇ ਮ: ੪ ਕੇ) ਤੇਰੇ ਸਭ ਅਘਨ (ਅਘਗਣ) ਕੱਟਹਿ. “ਦੁਖਨ ਨਾਸ.” (ਸਵੈਯੇ ਮ: ੪ ਕੇ) ੯ ਪ੍ਰਤ੍ਯ—ਕਾ. ਕੀ. ਦਾ. ਦੀ. “ਕਬ ਲਾਗੈ ਮਸਤਕ ਚਰਨਨ ਰਜ?” (ਭਾਗੁ ਕ) ਚਰਨਾਂ ਦੀ ਧੂੜ ਕਦੋਂ ਮੱਥੇ ਲੱਗੇ। ੧੦ ਪ੍ਰਤਿ. ਨੂੰ. ਤਾਈਂ. “ਆਪਨ ਤਰੈ, ਅਉਰਨ ਲੇਤ ਉਧਾਰ.” (ਸ: ਮ: ੯)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣਮਾਲਾ ਦਾ ਪੰਝੀਵਾਂ ਅੱਖਰ ਤੇ ਬਾਈਵਾਂ ਵ੍ਯੰਜਨ, ਤਵਰਗ ਦਾ ਪੰਜਵਾਂ ਅੱਖਰ ਤੇ ਅਨੁਸ੍ਵਰ ਹੈ। -ਨ- ਅੱਖਰ ਨਿਖੇਧੀ ਵਾਚਕ ਅਵ੍ਯਯ ਹੈ ਇਕੱਲਾ ਯਾ ਪਦਾਂ ਨਾਲ ਲਗ ਕੇ -ਨਹੀਂ- ਦੇ ਅਰਥ ਦੇਂਦਾ ਹੈ। ਯਥਾ-‘ਨ ਦਨੋਤਿ’। -ਨਾ- ਤੇ -ਨਹੀਂ- ਇਸੇ ਦੇ ਰੂਪ ਹਨ। -ਅਣ- ਬੀ ਇਸੇ ਦਾ ਰੂਪ ਹੈ। ਯਥਾ-‘ਅਣ ਮੰਗਿਆ ਦਾਨ ਦੇਵਣਾ’। ਸੰਸਕ੍ਰਿਤ -ਨਿਰ- ਗੁਰਬਾਣੀ ਵਿਚ -ਨਿਰ- ਤੇ -ਨਿਹ- ਦੋਹਾਂ ਰੂਪਾਂ ਵਿਚ ਆਯਾ ਹੈ। ਯਥਾ-‘ਨਿਰਗੁਣ’ ‘ਨਿਹ ਕਰਮਾ’ ‘ਨਿਹ ਕੰਟਕ ’।

            ਨਾ ਯਾ ਣਾ, ਪੰਜਾਬੀ ਵਿਚ ਧਾਤੂ ਯਾ ਮਸਦਰਾਂ ਦੇ ਅਖੀਰ ਆਉਂਦਾ ਹੈ, ਜੈਸੇ ਖਾਣਾ, ਮਾਰਨਾ। ਗ਼ਾਲਬਨ ਸੰਸਕ੍ਰਿਤ ਦੇ -ਨ- ਨੇ ਹੀ ਇਹ ਰੂਪ ਵਟਾਯਾ ਹੈ। ਇਹੋ ਅੰਤਲਾ ਨਨਾ ਪੰਜਾਬੀ ਵਿਚ ਪਹਿਲੇ ਅੱਖਰ ਤੇ ਟਿੱਪੀ ਦੇ ਅਖੀਰ ਆਪ ਆ ਕੇ ਵਰਤਮਾਨ ਕਾਲ ਬਹੁ ਬਚਨ ਦੀ ਕ੍ਰਿਯਾ ਬਣਾ ਦੇਂਦਾ ਰਿਹਾ ਹੈ, ਜੈਸੇ ਜਾਗੰਨਿ। ਯਥਾ-‘ਨਾਨਕ ਸੇ ਜਾਗੰਨਿੑ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

(ਅ.। ਸੰਸਕ੍ਰਿਤ) ਨਹੀਂ , ਨਾ। ਯਥਾ-‘ਨ ਦਨੋਤਿ ਸਮਰਣੇਨ ਜਨਮ ਜਰਾਧਿ ਮਰਣ ਭਇਅੰ’।

             ਦੇਖੋ, ‘ਦਨੋਤਿ’, ‘ਨ ਉਪਕਰੇ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੰਸਕ੍ਰਿਤ ਨ। ਪ੍ਰਾਕ੍ਰਿਤ ਣ। ਨਹੀਂ- ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

 ਗੁਰਮੁਖੀ ਵਰਣਮਾਲਾ ਦਾ ਪੱਚੀਵਾਂ ਤੇ ਤਵਰਗ ਦਾ ਪੰਜਵਾਂ ਅੱਖਰ ਹੈ । ਇਸ ਦਾ ਉਚਾਰਣ ਸਥਾਨ ਦੰਦ ਤੇ ਨੱਕ ਹੈ। ਜੀਭ ਦੀ ਨੋਕ ਉਪਰਲੇ ਦੰਦਾਂ ਦੇ  ਅੰਦਰਲੇ ਪਾਸੇ ਟਕਰਾਉਣ ਤੇ ਇਹ ਧੁਨੀ ਉਤਪੰਨ ਹੁੰਦੀ ਹੈ। ਸੰਗਿਆ ਦੇ ਤੌਰ ਤੇ ਇਹ ਅੱਖਰ ਉਪਮਾ, ਮਿਸਾਲ, ਰਤਨ ਤੇ ਬੰਧਕ ਦੇ ਅਰਥ ਰੱਖਦਾ ਹੈ ।

 

 

 

 

 

 

 

 

 

 

 

 

 

 

 

 

 

ਪ੍ਰਾਚੀਨਤਾ ਦੀ ਦ੍ਰਿਸ਼ਟੀ ਤੋਂ ਇਹ ਅੱਖਰ ਬ੍ਰਹਮੀ ਲਿਪੀ ਦੇ ‘ਨ' ਅੱਖਰ ਤੇ ਅਧਾਰਿਤ ਹੈ। ਗੁਰਮੁਖੀ ਲਿਪੀ ਦੇ 18 ਅੱਖਰ ਅਜਿਹੇ ਹਨ  ਜਿਨ੍ਹਾਂ ਵਿਚ ਅੱਠ ਅੱਖਰਾਂ ਦੀ ਇਸ ਲਿਪੀ ਨਾਲ ਸਮਾਨਤਾ ਹੈ ਬਾਕੀ ਦਸ ਅਜਿਹੇ ਹਨ ਜਿਨ੍ਹਾਂ ਦਾ ਆਧਾਰ ਬ੍ਰਹਮੀ ਹੈ । ਇਹ 10 ਅੱਖਰ ਹਨ (ੲ, ਸ, ਹ, ਕ,  ਗ, ਥ, ਦ, ਨ, ਪ, ਸ਼)। ਬ੍ਰਹਮੀ ਲਿਪੀ 350 ਈ. ਪੂ. ਤੋਂ 500 ਈ. ਤਕ ਦੇ ਆਸ ਪਾਸ ਵਧੀ ਫੁੱਲੀ ਮੰਨੀ ਜਾਂਦੀ ਹੈ  । ਇਸ ਤਰ੍ਹਾਂ ਇਹ ਅੱਖਰ 2000 ਸਾਲ ਤੋਂ ਵੀ ਵੱਧ ਪੁਰਾਣਾ ਹੈ । ਬ੍ਰਹਮੀ ਲਿਪੀ ਦੇ ‘ਨ ' ਅੱਖਰ ਦੀ ਹੇਠਲੀ ਰੇਖਾ ਗੁਲਾਈ ਵਿਚ ਮੁੜਨ ਨਾਲ ਗੁਰਮੁਖੀ ਦਾ ‘ਨ' ਅੱਖਰ ਬਣ ਗਿਆ ।

ਤੀਜੀ ਸਦੀ ਈ. ਪੂ. ‘ਨ' ਅੱਖਰ ਜੋ ਰਾਜਾ ਅਸ਼ੋਕ ਦੇ ਗਿਰਨਾਰ ਦੀ ਚਟਾਨ ਦਾ ਲੇਖ ਹੈ , ਅਨੁਸਾਰ ਇਹ () ਸ਼ਕਲ ਵਿਚ ਸੀ । ਚੌਥੀ ਸਦੀ ਦੇ ਆਸ ਪਾਸ ਗੁਪਤ ਵੰਸ਼ੀ ਰਾਜਾ ਸਮੁਦ੍ਰਗੁਪਤ ਦੇ ਸਤੰਭ ਦੇ ਲੇਖ ਦੀ ਲਿਪੀ ਵਿਚ ਇਸ ਅੱਖਰ ਦੀ ਸੱਜੇ ਪਾਸਿਓਂ ਹੇਠਲੀ ਗੁਲਾਈ ਕਾਫ਼ੀ ਮੁੜ ਗਈ ਜਦੋਂ ਖੱਬੇ ਪਾਸੇ ਕੇਵਲ ਕੁੰਡੀ ਹੀ ਬਣੀ ਵਿਖਾਈ ਦਿੰਦੀ ਹੈ । ਇਸ ਤਰ੍ਹਾਂ ਇਥੇ ਇਸ ਦਾ () ਰੂਪ ਬਣ ਗਿਆ। (ਭਾਰਤੀ ਪ੍ਰਾਚੀਨ ਲਿਪੀ ਮਾਲਾ ਲਿਪੀ ਪੱਤਰ ਨੰ : 16) ਚੌਥੀ ਸਦੀ ਤੋਂ ਦਸਵੀਂ ਤਕ ਇਸ ਅੱਖਰ ਦਾ ਰੂਪ ਕਿਤੇ ਕਿਤੇ ਦੇਵਨਾਗਰੀ ਦੇ ਨੇੜੇ ਹੈ ਤੇ ਕਿਤੇ ਕਿਤੇ ਗੁਰਮੁਖੀ ਦੇ ਇਸ ਅੱਖਰ ਦੀ ਥੋੜ੍ਹੀ ਅਜੋਕੀ ਬਣਤਰ ਨਾਲ ਰਲਦਾ ਮਿਲਦਾ ਦਿਖਦਾ ਹੈ। ਇਸ ਤਰ੍ਹਾਂ ਇਹ ਅੱਖਰ ਬਣਤਰ ਦੇ ਵਿਕਾਸਕ੍ਰਮ ਦੀਆਂ ਮੰਜ਼ਲਾਂ ਤੈਅ ਕਰਦਾ ਹੋਇਆ ਅਜੋਕੇ ਪੂਰਨ ਵਿਕਸਿਤ ਰੂਪ ਤਕ ਪੁੱਜਿਆ ।

ਗੁਰੂ ਨਾਨਕ ਦੇਵ ਜੀ ਵੱਲੋਂ ਪਟੀ ਸਿਰਲੇਖ ਹੇਠ ਰਚੀ ਗਈ ਬਾਣੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿਚ ਦਰਜ ਹੈ , ਅਨੁਸਾਰ ਇਹ ਤੇਈਵਾਂ ਅੱਖਰ ਹੈ। ਇਸ ਬਾਣੀ ਦੇ ਸਲੋਕ ਸਬੰਧਤ ਅੱਖਰ ਨਾਲ ਹੀ ਸ਼ੁਰੂ ਹੁੰਦੇ ਹਨ ।

      “ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮਲਿਆ ॥”

(ਪੰਨਾ 433)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-30-12-04-28, ਹਵਾਲੇ/ਟਿੱਪਣੀਆਂ: ਹ. ਪੁ. –ਭਾ. ਲਿ. ਮਾ. ; ਗੁ. ਲਿ. ਜ. ਵਿ.-ਜੀ. ਬੀ. ਸਿੰਘ; ਗੁ. ਲਿ. ਵਿ. -ਈਸ਼ਰ ਸਿੰਘ ਤਾਂਘ; ਮ. ਕੋ; ਸ਼ਬਦਾਰਥ ਗੁਰੂ ਗ੍ਰੰਥ ਸਾਹਿਬ-ਪੋਥੀ ਦੂਜੀ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.