ਪਰਨੋਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਨੋਟ [ਨਾਂਪੁ] ਇਕਰਾਰਨਾਮੇ ਵਜੋਂ ਲਿਖਿਆ ਸਰਕਾਰੀ ਦਸਤਾਵੇਜ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4070, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰਨੋਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Promissary Note_ਪਰਨੋਟ: ਦੀਵਾਨੀ ਅਦਾਲਤਾਂ ਵਿਚ ਕੇਸਾਂ ਦੀ ਗਿਣਤੀ ਦੇ ਸਨਮੁੱਖ ਪਰਨੋਟ ਨਾਲ ਸਬੰਧਤ ਕਾਨੂੰਨ ਦੀ ਇਕ ਅਹਿਮ ਸ਼ਾਖਾ ਹੈ। ਭਾਰਤ ਆਪਣੇ ਆਪ ਵਿਚ ਪਿੰਡਾਂ ਦਾ ਦੇਸ਼ ਹੈ ਅਤੇ ਦਿਹਾਤੀ ਕਰਜ਼ਦਾਰੀ ਕਾਫ਼ੀ ਵਡੀ ਹਦ ਤਕ ਪਰਨੋਟ ਨਾਂ ਦੇ ਦਸਤਾਵੇਜ਼ ਨਾਲ ਜੁੜੀ ਹੋਈ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਭਾਰਤ ਵਿਚ ਅਜਿਹੀ ਬੈਂਕਕਾਰੀ ਪ੍ਰਣਾਲੀ ਵਿਕਸਿਤ ਨਹੀਂ ਹੋ ਸਕੀ ਜੋ ਕਿਸਾਨ ਅਤੇ ਖੇਤੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸਮਝਦੀ ਹੋਵੇ ਉਸ ਵਿਚ ਨਿਪੁੰਨ ਹੋਵੇ ਅਤੇ ਕਿਸਾਨ ਅਤੇ ਖੇਤ ਮਜ਼ਦੂਰ ਨਾਲ ਹਮਦਰਦੀ ਰਖਦੀ ਹੋਵੇ।

       ਦੂਜੇ ਪਾਸੇ ਪਰਨੋਟ ਪ੍ਰਣਾਲੀ ਭਾਵੇਂ ਅੰਗਰੇਜ਼ਾਂ ਦੀ ਭਾਰਤ ਵਿਚ ਆਮਦ ਜਿਤਨੀ ਪੁਰਾਣੀ ਹੈ, ਪਰ ਇਤਨੀ ਸਿਧੀ-ਪੱਧਰੀ ਨਹੀਂ ਜੋ ਅਨਪੜ੍ਹ ਕਿਸਾਨ ਮਜ਼ਦੂਰ ਤਬਕੇ ਦੀ ਸਮਝ ਅਤੇ ਪਕੜ ਵਿਚ ਆ ਸਕੇ। ਪਰਨੋਟ ਇਕ ਸਾਦਾ ਜਿਹਾ ਦਸਤਾਵੇਜ਼ ਹੈ ਪਰ ਉਸ ਦੇ ਕਾਨੂੰਨ-ਮੰਨਵਾਂ ਹੋਣ ਨੂੰ ਇਕ ਨਹੀਂ ਸਗੋਂ ਅਨੇਕ ਐਕਟ ਸ਼ਾਸਤ  ਕਰਦੇ ਹਨ ਜਿਸ ਕਾਰਨ ਪਰਨੋਟ ਆਧਾਰਤ ਮੁਕੱਦਮੇਬਾਜ਼ੀ ਸ਼ੈਤਾਨ ਦੀ ਆਂਦਰ ਵਾਂਗ ਵਧਦੀ ਜਾਂਦੀ ਹੈ। ਇਸ ਤੋਂ ਇਹ ਅਨੁਮਾਨ ਲਾਉਣਾ ਗ਼ਲਤ ਹੋਵੇਗਾ ਕਿ ਇਸ ਸੂਰਤ ਹਾਲ ਲਈ ਦਿਹਾਤੀ ਸ਼ਾਹੂਕਾਰ ਪੂਰੇ ਤੋਰ ਤੇ ਜ਼ਿੰਮੇਵਾਰ ਹਨ। ਉਨ੍ਹਾਂ ਵਿਚ ਸ਼ਾਈਲਾਕ ਵਰਗੇ ਨਿਰਦਈ ਇਨਸਾਨ ਵੀ ਹੋ ਸਕਦੇ ਹਨ, ਪਰ ਉਸ ਵਰਗ ਵਿਚ ਰਹਿਮ ਦਿਲ ਅਤੇ ਮਨੁਖਤਾ ਦਾ ਦਰਦ ਪਾਲਣ ਵਾਲੇ ਇਨਸਾਨ ਵੀ ਵੇਖੇ ਜਾ ਸਕਦੇ ਹਨ ਜੋ ਗਰੀਬ ਗੁਰਬੇ ਦੀ ਸੱਚੇ ਦਿਲੋਂ ਸਹਾਇਤਾ ਕਰਨਾ ਚਾਹੁੰਦੇ ਹਨ। ਇਸ ਪ੍ਰਥਾ ਦੀ ਅਸਲ ਸਮੱਸਿਆ ਹੈ ਕਿ ਉਸ ਨਾਲ ਸਬੰਧਤ ਕਾਨੂੰਨ ਵਖ ਵਖ ਐਕਟਾਂ ਵਿਚ ਖਿੰਡਿਆ ਹੋਣ ਕਾਰਨ ਕਈ ਵਾਰੀ ਸ਼ਾਹੂਕਾਰ ਅਜਿਹੇ ਪਰਨੋਟ ਦੇ ਆਧਾਰ ਤੇ ਕਰਜ਼ਾ ਦੇ ਬੈਠਦਾ ਹੈ ਜੋ ਕਾਨੂੰਨੀ ਤੋਰ ਤੇ ਨਾਕਸ ਹੁੰਦਾ ਹੈ ਅਤੇ ਅਦਾਲਤ ਉਸ ਨੂੰ ਨਾਫ਼ਜ਼ ਨਹੀਂ ਕਰਦੀ ਅਤੇ ਦੂਜੇ  ਪਾਸੇ ਕਰਜ਼ਾ  ਲੈਣ ਵਾਲਾ ਵਿਅਕਤੀ ਅਨਪੜ੍ਹਤਾ ਕਾਰਨ ਕਰਜ਼ਾ ਲਈ ਰਕਮ ਨਾਲੋਂ ਦੁਗਣੀ ਰਕਮ ਤੇ ਅੰਗੂਠਾ ਲਾ ਦਿੰਦਾ ਹੈ।

ਪਰਨੋਟ ਦੀ ਪਰਿਭਾਸ਼ਾ

       ਵਿਕਾਯੋਗ ਲਿਖਤਾਂ ਐਕਟ, 1881 ਦੀ ਧਾਰਾ 4 ਵਿਚ ਪਰਨੋਟ ਦੀ ਪਰਿਭਾਸ਼ਾ ਨਿਮਨ ਅਨੁਸਾਰ ਦਿੱਤੀ ਗਈ ਹੈ:-

4.     ਪਰਨੋਟ ਲਿਖਤੀ ਰੂਪ ਵਿਚ ਕੀਤੀ ਗਈ (ਬੈਂਕ ਨੋਟ ਜਾਂ ਕਰੰਸੀ ਨੋਟ  ਨ ਹੋਣ ਵਾਲੀ) ਉਸ ਦੇ ਲਿਖਵਾਲ ਦੁਆਰਾ ਦਸਖ਼ਤ ਕੀਤੀ ਇਕ ਅਜਿਹੀ ਲਿਖਤ ਹੈ ਜਿਸ ਵਿਚ ਕੇਵਲ ਨਿਸਚਿਤ ਵਿਅਕਤੀ ਜਾਂ ਉਸ ਦੇ ਹੁਕਮ ਅਨੁਸਾਰ ਜਾਂ ਉਸ ਲਿਖਤ ਦੇ ਧਾਰਕ (bearer) ਨੂੰ ਧਨ ਦੀ ਨਿਸਚਿਤ ਰਕਮ ਦੇਣ ਦਾ ਗ਼ੈਰ-ਮਸ਼ਰੂਤ ਬਚਨ ਦਰਜ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.