ਉਚਾਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਚਾਰ : ਸੰਚਾਰ ਪ੍ਰਕਿਰਿਆ ਵਿੱਚ ਉਚਾਰ ਦਾ ਸੰਬੰਧ ਧੁਨੀਆਂ ਦੇ ਉਚਾਰਨ ਨਾਲ ਹੈ। ਇਸ ਰਾਹੀਂ ਧੁਨੀਆਂ ਦੇ ਉਚਾਰੇ ਜਾਣ ਬਾਰੇ ਜਾਣਕਾਰੀ ਮਿਲਦੀ ਹੈ। ਧੁਨੀਆਂ ਦੇ ਉਚਾਰਨ ਲਈ ਫੇਫੜਿਆਂ ਤੋਂ ਲੈ ਕੇ ਬੁੱਲ੍ਹਾਂ ਤੱਕ ਦੇ ਹਵਾ ਦੇ ਸਫ਼ਰ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਵਿੱਚ ਉਚਾਰਨ-ਅੰਗਾਂ ਦਾ ਬਹੁਤ ਯੋਗਦਾਨ ਹੁੰਦਾ ਹੈ। ਸਾਰੇ ਉਚਾਰਨ-ਅੰਗਾਂ ਦਾ ਪਹਿਲਾ ਕੰਮ ਸਾਹ ਲੈਣਾ, ਚਬਾਉਣਾ ਜਾਂ ਪੀਣਾ ਹੈ। ਧੁਨੀਆਂ ਦਾ ਉਚਾਰਨਾ ਇਹਨਾਂ ਦਾ ਦੂਜਾ ਕੰਮ ਹੈ। ਅਸੀਂ ਸਾਹ ਲੈਣ ਲਈ ਹਵਾ ਨੂੰ ਫੇਫੜਿਆਂ ਵੱਲ ਅੰਦਰ ਨੂੰ ਖਿੱਚਦੇ ਹਾਂ ਅਤੇ ਉਸੇ ਸਾਹ ਵਿੱਚ ਇਹ ਹਵਾ ਮੂੰਹ ਰਾਹੀਂ ਬਾਹਰ ਕੱਢਦੇ ਹਾਂ। ਜਦੋਂ ਇਹ ਹਵਾ ਮੂੰਹ ਰਾਹੀਂ ਬਾਹਰ ਨਿਕਲਦੀ ਹੈ ਤਾਂ ਹਵਾ ਨੂੰ ਮੂੰਹ ਵਿੱਚ ਵੱਖ-ਵੱਖ ਉਚਾਰਨ-ਅੰਗਾਂ ਰਾਹੀਂ ਰੋਕਿਆ ਜਾਂਦਾ ਹੈ ਅਤੇ ਇਸੇ ਸਦਕਾ ਵੱਖ-ਵੱਖ ਧੁਨੀਆਂ ਦਾ ਉਚਾਰਨ ਹੁੰਦਾ ਹੈ। ਉਚਾਰ ਦਾ ਅਧਿਐਨ ਕਰਨ ਲਈ ਇਸ ਵਿਧੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਸਾਹ ਪ੍ਰਣਾਲੀ, ਧੁਨੀ ਪ੍ਰਣਾਲੀ ਅਤੇ ਉਚਾਰਨ ਪ੍ਰਣਾਲੀ। ਸਾਹ ਪ੍ਰਣਾਲੀ ਵਿੱਚ ਫੇਫੜੇ, ਛਾਤੀ ਦੇ ਪੱਠੇ, ਸਾਹ ਨਾਲੀ ਦੀ ਹਰਕਤ ਨੂੰ ਦੇਖਿਆ ਜਾਂਦਾ ਹੈ। ਸਾਹ ਪ੍ਰਣਾਲੀ ਰਾਹੀਂ ਪੌਣਧਾਰਾ ਵਿਧੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਧੁਨੀ ਪ੍ਰਣਾਲੀ ਵਿੱਚ ਸੁਰ-ਤੰਦਾਂ ਦੀ ਵਿਧੀ ਦਾ ਅਧਿਐਨ ਕੀਤਾ ਜਾਂਦਾ ਹੈ। ਉਚਾਰਨ ਪ੍ਰਣਾਲੀ ਵਿੱਚ ਉਚਾਰਨ- ਅੰਗਾਂ ਦੇ ਸਥਾਨਾਂ ਦੀ ਗਤੀਵਿਧੀ ਦਾ ਅਧਿਐਨ ਕੀਤਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਉਚਾਰ ਵਿੱਚ ਕੰਠ ਪਠਾਰ ਤੋਂ ਲੈ ਕੇ ਬੁੱਲ੍ਹਾਂ ਤੱਕ ਦੇ ਉਚਾਰਨ-ਅੰਗਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਕਿਉਂਕਿ, ਕੰਠ ਪਠਾਰ ਤੋਂ ਬੁੱਲ੍ਹ ਤੱਕ ਜਿੰਨੇ ਵੀ ਉਚਾਰਨ-ਅੰਗ ਹਨ ਉਹ ਵੱਖ-ਵੱਖ ਧੁਨੀਆਂ ਉਚਾਰਨ ਵਿੱਚ ਮਦਦ ਕਰਦੇ ਹਨ। ਇਹਨਾਂ ਵਿੱਚੋਂ ਕੁਝ ਅੰਗ ਆਪਣੇ ਸਥਾਨ ਉੱਤੇ ਸਥਿਰ ਰਹਿੰਦੇ ਹਨ ਅਤੇ ਕੁਝ ਅੱਗੇ-ਪਿੱਛੇ ਹਿੱਲ ਸਕਦੇ ਹਨ। ਇਹ ਅੰਗ ਸਥਿਰ ਅੰਗ ਨੂੰ ਛੂਹ ਕੇ ਧੁਨੀਆਂ ਉਚਾਰਦੇ ਹਨ। ਮਨੁੱਖੀ ਉਚਾਰਨ-ਅੰਗ ਜਦੋਂ ਹਰਕਤ ਵਿੱਚ ਆਉਂਦੇ ਹਨ, ਅਣਗਿਣਤ ਧੁਨੀਆਂ ਉਚਾਰਦੇ ਹਨ ਪਰ ਉਚਾਰ ਦੇ ਪੱਖ ਤੋਂ ਮਨੁੱਖ ਦੁਆਰਾ ਉਚਾਰੀਆਂ ਜਾਣ ਵਾਲੀਆਂ ਧੁਨੀਆਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ-ਇੱਕ ਨੂੰ ਸ੍ਵਰ ਧੁਨੀਆਂ ਅਤੇ ਦੂਜੀ ਸ਼੍ਰੇਣੀ ਨੂੰ ਵਿਅੰਜਨ ਧੁਨੀਆਂ ਕਿਹਾ ਜਾਂਦਾ ਹੈ। ਸ੍ਵਰ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਬਿਨਾਂ ਕਿਸੇ ਰੋਕ ਦੇ ਮੂੰਹ ਪੋਲ ਰਾਹੀਂ ਬਾਹਰ ਨਿਕਲਦੀ ਹੈ। ਸ੍ਵਰ ਧੁਨੀਆਂ ਨੂੰ ਅੱਗੋਂ ਫਿਰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ-ਮੌਖਿਕ ਸ੍ਵਰ ਅਤੇ ਨਾਸਕੀ ਸ੍ਵਰ। ਮੌਖਿਕ ਸ੍ਵਰਾਂ ਦੇ ਉਚਾਰਨ ਵੇਲੇ ਹਵਾ ਕੇਵਲ ਮੂੰਹ ਰਾਹੀਂ ਹੀ ਬਾਹਰ ਨਿਕਲਦੀ ਹੈ, ਇਸ ਵੇਲੇ ਨੱਕ ਦਾ ਰਾਹ ਬੰਦ ਹੁੰਦਾ ਹੈ ਪਰੰਤੂ ਨਾਸਕੀ ਸ੍ਵਰਾਂ ਦੇ ਉਚਾਰਨ ਵੇਲੇ ਹਵਾ ਨੱਕ ਰਾਹੀਂ ਨਿਕਲਦੀ ਹੈ। ਦੂਜੇ ਪਾਸੇ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਮੂੰਹ ਪੋਲ `ਚ ਹਵਾ ਨੂੰ ਕਿਸੇ ਨਾ ਕਿਸੇ ਥਾਂ ਉੱਤੇ ਰੋਕ ਪਾਈ ਜਾਂਦੀ ਹੈ ਜਿਸ ਕਰ ਕੇ ਹਵਾ ਜਾਂ ਤਾਂ ਪੂਰੀ ਤਰ੍ਹਾਂ ਰੁਕਦੀ ਹੈ ਜਾਂ ਥਰਥਰਾਉਂਦੀ ਹੈ ਜਾਂ ਰਗੜ ਖਾ ਕੇ ਨਿਕਲਦੀ ਹੈ। ਇਸ ਪ੍ਰਕਾਰ ਹਵਾ ਦੀ ਵੱਖ-ਵੱਖ ਸਥਿਤੀ ਕਾਰਨ ਪੈਣ ਵਾਲੀ ਰੋਕ ਕਰ ਕੇ ਵੱਖ-ਵੱਖ ਵਿਅੰਜਨ ਧੁਨੀਆਂ ਉਚਾਰੀਆਂ ਜਾਂਦੀਆਂ ਹਨ। ਸ੍ਵਰ ਧੁਨੀਆਂ ਇਕੱਲੀਆਂ ਉਚਾਰੀਆਂ ਜਾ ਸਕਦੀਆਂ ਹਨ ਜਦੋਂ ਕਿ ਵਿਅੰਜਨ ਧੁਨੀਆਂ ਸ੍ਵਰਾਂ ਦੀ ਮਦਦ ਨਾਲ ਉਚਾਰੀਆਂ ਜਾਂਦੀਆਂ ਹਨ।

 


ਲੇਖਕ : ਦਵਿੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਉਚਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਉਚਾਰ ਸੰਸਕ੍ਰਿਤ ਉਚੑਚਾਰ:। ਪ੍ਰਾਕ੍ਰਿਤ ਉਚੑਚਾਰ। ਬੋਲਣਾ, ਉਚਾਰਨ ਕਰਨਾ ; ਉਚਾਰਨ ਕਰ- ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਸੁਝਾਅ ਜਾਂ ਵਿਚਾਰ


charanjiv, ( 2014/02/24 12:00AM)

ਬਹੁਤ ਵੱਧੀਆ ਜਾਣਕਾਰੀ ਪ੍ਰਾਪਤ ਹੋਈ ਹੈ।


ਸੀ ਪੀ ਕੰਬੋਜ, ( 2014/02/24 12:00AM)

Pronunciation of ਉਚਾਰ is    :     ucāra (uchaara)


charanjiv, ( 2014/02/25 12:00AM)


Gurpreet, ( 2018/05/25 11:4128)

cbvbcvbcv


Gurpreet, ( 2018/05/25 12:4830)

vcbcvb


Gurpreet, ( 2018/05/25 12:4835)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.