ਕੰਪਿਊਟਰ ਨੈੱਟਵਰਕ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Computer Network

ਜਦੋਂ ਸੂਚਨਾਵਾਂ ਦੇ ਅਦਾਨ-ਪ੍ਰਦਾਨ ਲਈ ਬਹੁਤ ਸਾਰੇ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ ਤਾਂ ਇਹ ਨੈੱਟਵਰਕ ਅਖਵਾਉਂਦਾ ਹੈ । ਆਮ ਤੌਰ ' ਤੇ ਕੰਪਿਊਟਰ ਨੈੱਟਵਰਕ ਵਿੱਚ ਇਕ ਕੰਪਿਊਟਰ ( CPU ) ਹੁੰਦਾ ਹੈ ਤੇ ਬਾਕੀ ਟਰਮੀਨਲ ਹੁੰਦੇ ਹਨ । ਟਰਮੀਨਲ ਵਿੱਚ ਕੀਬੋਰਡ ਅਤੇ ਮੌਨੀਟਰ ਆਦਿ ਸ਼ਾਮਿਲ ਹੋ ਸਕਦਾ ਹੈ ਪਰ ਇਸ ਵਿੱਚ ਸੀਪੀਯੂ ਨਹੀਂ ਹੁੰਦਾ । ਨੈੱਟਵਰਕ ਵਿੱਚ ਪ੍ਰਿੰਟਰ , ਸਕੈਨਰ ਆਦਿ ਵੀ ਜੁੜੇ ਹੋ ਸਕਦੇ ਹਨ ਜਿਨ੍ਹਾਂ ਨੂੰ ਇਕ ਤੋਂ ਜ਼ਿਆਦਾ ਪ੍ਰਯੋਗਕਰਤਾ ਸਾਂਝੇ ਤੌਰ ' ਤੇ ਵਰਤ ਸਕਦੇ ਹਨ ।

ਨੈੱਟਵਰਕਿੰਗ ਵਿੱਚ ਬਹੁਤ ਸਾਰੇ ਟਰਮੀਨਲ ਇਕ ਦੂਜੇ ਨਾਲ ਸੈਂਟਰਲ ( ਕੇਂਦਰੀ ) ਕੰਪਿਊਟਰ ਰਾਹੀਂ ਜੁੜੇ ਹੁੰਦੇ ਹਨ । ਵੱਖ-ਵੱਖ ਟਰਮੀਨਲਸ ਨੂੰ ਵਰਕ-ਸਟੇਸ਼ਨ ਕਹਿੰਦੇ ਹਨ । ਸਰਵਰ ਅਤੇ ਵਰਕ ਸਟੇਸ਼ਨ ਦੇ ਵਿਚਕਾਰ ਸੰਚਾਰ ( ਕਮਿਊਨੀਕੇਸ਼ਨ ) ਸਥਾਪਿਤ ਕਰਨ ਲਈ ਨੈੱਟਵਰਕ ਇੰਟਰਫੇਸ ਕਾਰਡ ( NIC ) ਨੂੰ ਸਰਵਰ ਵਿੱਚ ਲਗਾਇਆ ਜਾਂਦਾ ਹੈ ।

ਜਦੋਂ ਸੂਚਨਾਵਾਂ ਦੇ ਅਦਾਨ-ਪ੍ਰਦਾਨ ਲਈ ਬਹੁਤ ਸਾਰੇ ਕੰਪਿਊਟਰ ਕਿਸੇ ਸੰਚਾਰ ਮਾਧਿਅਮ ਨਾਲ ਆਪਸ ਵਿੱਚ ਜੋੜੇ ਜਾਂਦੇ ਹਨ ਤਾਂ ਉਸ ਨੂੰ ਕੰਪਿਊਟਰ ਨੈੱਟਵਰਕਿੰਗ ਕਿਹਾ ਜਾਂਦਾ ਹੈ । ਇੱਥੇ ਇਹ ਗੱਲ ਵੀ ਚੇਤੇ ਰੱਖਣਯੋਗ ਹੈ ਕਿ ਨੈੱਟਵਰਕਿੰਗ ਰਾਹੀਂ ਸਿਰਫ਼ ਹਾਰਡਵੇਅਰ ਭਾਗਾਂ ਨੂੰ ਹੀ ਨਹੀਂ ਸਗੋਂ ਸਾਫਟਵੇਅਰਾਂ ਨੂੰ ਵੀ ਸਾਂਝੇ ਤੌਰ ' ਤੇ ਵਰਤਿਆ ਜਾ ਸਕਦਾ ਹੈ । ਨੈੱਟਵਰਕ ਇਕ ਅਜਿਹੀ ਵਿਵਸਥਾ ਹੈ ਜਿਸ ਤਹਿਤ ਕੰਮ ਕਰਨ ਵਾਲੇ ਕੰਪਿਊਟਰ ਬਗ਼ੈਰ ਇਕ ਦੂਜੇ ਨੂੰ ਵਿਘਨ ਪਾਇਆਂ ਸੁਤੰਤਰ ਰੂਪ ਵਿੱਚ ਕੰਮ ਕਰ ਸਕਦੇ ਹਨ । ਅਸੀਂ ਨੈੱਟਵਰਕਿੰਗ ਨਾਲ ਜੁੜੇ ਮਹਿੰਗੇ ਸਾਧਨਾਂ ਨੂੰ ਸਾਂਝੇ ਰੂਪ ਵਿੱਚ ਵਰਤ ਸਕਦੇ ਹਾਂ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਕੰਪਿਊਟਰ ਨੈੱਟਵਰਕ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Computer Network

ਇਹ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕ ਵਿਸ਼ਾਲ ਤਾਣਾ-ਪੇਟਾ ਜਾਂ ਜਾਲ ਹੈ । ਸੰਚਾਰ ਕਰਵਾਉਣ ਜਾਂ ਵੱਖ-ਵੱਖ ਕੰਪਿਊਟਰੀ ਸਰੋਤਾਂ ਦੀ ਸਾਂਝ ( Sharing ) ਕਰਨ ਲਈ ਨੈੱਟਵਰਕ ਦੀ ਵਰਤੋਂ ਕੀਤੀ ਜਾਂਦੀ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.