ਡਿਗਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡਿਗਰੀ 1 [ਨਾਂਇ] (ਮਾਪ ਦਾ) ਦਰਜਾ, ਮਾਤਰਾ 2 ਅਕਾਦਮਿਕ ਦਰਜਾ, ਪ੍ਰਮਾਣ-ਪੱਤਰ 3 ਅਦਾਲਤ ਵੱਲੋਂ ਕੀਤਾ ਇੱਕ ਤਰਫ਼ਾ ਫ਼ੈਸਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2258, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਡਿਗਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡਿਗਰੀ. ਅੰ. (degree) ਸੰਗ੍ਯਾ—ਪਦਵੀ. ਰੁਤਬਾ। ੨ ਦਰਜਾ। ੩ ਪਰੀ੖੠ ਵਿੱਚ ਉੱਤੀਰਣ (ਪਾਸ) ਹੋਏ ਨੂੰ ਮਿਲੀ ਹੋਈ ਪਦਵੀ । ੪ Decree. ਅ਼ਦਾਲਤ ਦਾ ਉਹ ਫ਼ੈ੉ਲਾ, ਜਿਸ ਦ੍ਵਾਰਾ ਇੱਕ ਫ਼ਰੀਕ਼ ਨੂੰ ਕੋਈ ਸ੍ਵਤ੍ਵ ਅਥਵਾ ਅਧਿਕਾਰ ਪ੍ਰਾਪਤ ਹੋਵੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਡਿਗਰੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Decree_ਡਿਗਰੀ: ਜ਼ਾਬਤਾ ਦੀਵਾਨੀ ਸੰਘਤਾ 1908 ਦੀ ਧਾਰਾ 2 (2) ਅਨੂਸਾਰ ਡਿਗਰੀ ਦਾ ਅਰਥ ਹੈ ਕਿਸੇ ਨਿਆਂ-ਨਿਰਣੇ ਦਾ ਰੂਪਕ ਪ੍ਰਗਟਾਉ ਜੋ ਕਿ ਜਿਥੋਂ ਤਕ ਉਸ ਨੂੰ ਪ੍ਰਗਟ ਕਰਨ ਵਾਲੀ ਅਦਾਲਤ ਦਾ ਸਬੰਧ ਹੈ, ਦਾਵੇ ਵਿਚ ਵਿਵਾਦ ਅਧੀਨ ਸਭ ਜਾਂ ਉਨ੍ਹਾਂ ਵਿਚੋਂ ਕੁਝ ਮਾਮਲਿਆਂ ਬਾਰੇ ਧਿਰਾਂ ਦੇ ਅਧਿਕਾਰਾਂ ਦਾ ਨਿਰਣੇਈ ਤੌਰ ਤੇ ਮੁਕਾਉ ਕਰਦਾ ਹੈ ਅਤੇ ਡਿਗਰੀ ਜਾਂ ਤਾਂ ਮੁਢਲੀ ਜਾਂ ਅੰਤਮ ਹੋ ਸਕੇਗੀ। ਡਿਗਰੀ ਵਿਚ ਅਰਜ਼ੀ ਦਾਵੇ (plaint) ਦੀ ਨਾ ਮਨਜ਼ੂਰੀ ਅਤੇ ਧਾਰਾ 144 ਦੇ ਅੰਦਰ ਕਿਸੇ ਸਵਾਲ ਦਾ ਮੁਕਾਉ ਸ਼ਾਮਲ ਹੋਵੇਗਾ, ਪਰ

(ੳ)   ਕੋਈ ਅਜਿਹਾ ਨਿਆਂ ਨਿਰਣਾ ਜਿਸ ਤੋਂ ਉਸ ਤਰ੍ਹਾਂ ਅਪੀਲ ਹੋ ਸਕਦੀ ਹੈ, ਜਿਵੇਂ ਕਿਸੇ ਹੁਕਮ ਤੋਂ ਅਪੀਲ ਹੁੰਦੀ ਹੈ;

(ਅ)   ਅਦਮ ਪੈਰਵੀ ਲਈ ਬਰਖ਼ਾਸਤਗੀ ਦਾ ਕੋਈ ਹੁਕਮ, ਸ਼ਾਮਲ ਨਹੀਂ ਹੋਵੇਗਾ।

       ਇਸ ਹੀ ਧਾਰਾ ਦੀ ਵਿਆਖਿਆ ਵਿਚ ਦਸਿਆ ਗਿਆ ਹੈ ਡਿਗਰੀ ਉਦੋਂ ਮੁਢਲੀ ਹੁੰਦੀ ਹੈ ਜਦ ਦਾਵੇ ਦੇ ਮੁਕੰਮਲ ਨਿਪਟਾਰੇ ਤੋਂ ਪਹਿਲਾਂ ਹੋਰ ਕਾਰਵਾਈ ਕੀਤੀ ਜਾਣੀ ਹੁੰਦੀ ਹੈ। ਜਦ ਅਜਿਹਾ ਨਿਆਂ-ਨਿਰਣਾ ਦਾਵੇ ਦਾ ਅੰਤਮ ਤੌਰ ਤੇ ਨਿਪਟਾਰਾ ਕਰ ਦਿੰਦਾ ਹੈ ਤਾਂ ਡਿਗਰੀ ਅੰਤਮ ਹੁੰਦੀ ਹੈ। ਡਿਗਰੀ ਅੰਸ਼ਕ ਤੌਰ ਤੇ ਮੁਢਲੀ ਅਤੇ ਅੰਸ਼ਕ ਤੌਰ ਤੇ ਅੰਤਮ ਹੋ ਸਕਦੀ ਹੈ। ਸਪਸ਼ਟ ਹੈ ਕਿ ਮੁਢਲੀ ਡਿਗਰੀ ਦੀ ਪਰਿਭਾਸ਼ਾ ਅੰਤਮਤਾ ਦਾ ਟੈਸਟ ਪੂਰਾ ਕਰਦੀ ਹੈ। ਅੰਤਮਤਾ ਦਾ ਇਹ ਟੈਸਟ ਅਬਦੁਲ ਰਹਿਮਾਨ ਬਨਾਮ ਡੀ. ਕੇ. ਕਾਸਮ ਐਂਡ ਸੰਨਜ਼ (ਏ ਆਈ ਆਰ 1933 ਪੀ. ਸੀ. 58) ਵਿਚ ਪ੍ਰੀਵੀ ਕੌਸਲ ਦੁਆਰਾ ਰਖਿਆ ਗਿਆ ਸੀ ਅਤੇ ਮੁਹੰਮਦ ਅਮੀਨ ਬਰਦਰਜ਼ ਲਿਮਟਿਡ ਬਨਾਮ ਡੋਮੀਨੀਅਨ ਔਫ਼ ਇੰਡੀਆ (ਏ ਆਈ ਆਰ 1950 ਫ਼ੈਡਰ. ਕੋਰਟ 77) ਵਿਚ ਫ਼ੈਡਰਲ ਕੋਰਟ ਦੁਆਰਾ ਲਾਗੂ ਕੀਤਾ ਗਿਆ ਸੀ। ਉਸ ਕੇਸ ਵਿਚ ਕਿਸੇ ਹੁਕਮ ਦੀ ਅੰਤਮਤਾ ਤੈਅ ਕਰਨ ਲਈ ਨਿਸਚਿਤ ਕੀਤਾ ਗਿਆ ਟੈਸਟ ਇਹ ਹੈ ਕਿ ਉਸ ਨਿਰਨੇ ਜਾਂ ਹੁਕਮ ਨੇ ਧਿਰਾਂ ਦੇ ਅਧਿਕਾਰਾਂ ਦਾ ਅੰਤਮ ਰੂਪ ਵਿਚ ਨਿਪਟਾਰਾ ਕਰ ਦਿੱਤਾ ਹੈ ਅਤੇ ਅੰਤਮਤਾ ਦਾਵੇ ਦੇ ਸਬੰਧ ਵਿਚ ਅੰਤਮਤਾ ਹੋਣੀ ਚਾਹੀਦੀ ਹੈ। ਜੇ ਹੁਕਮ ਤੋਂ ਬਾਦ ਵੀ ਦਾਵਾ ਜਿਉਂਦਾ ਰਹਿੰਦਾ ਹੈ ਜਿਸ ਵਿਚ ਧਿਰਾਂ ਦੇ ਅਧਿਕਾਰ ਹਾਲੀ ਤੈਅ ਕੀਤੇ ਜਾਣੇ ਹਨ, ਤਾਂ ਉਸ ਦੇ ਵਿਰੁਧ ਅਪੀਲ ਨਹੀਂ ਕੀਤੀ ਜਾ ਸਕਦੀ।’’

       ਵੇਖਣ ਵਾਲੀ ਗੱਲ ਇਹ ਹੈ ਕਿ ਟੈਸਟ ਇਹ ਨਹੀਂ ਕਿ ਕੀ ਦਾਵੇ ਦੇ ਮੁਕੰਮਲ ਨਿਪਟਾਰੇ ਤੋਂ ਪਹਿਲਾਂ ਅਗਲੇਰੀ ਕਾਰਵਾਈਆਂ ਕੀਤੀਆਂ ਜਾਣੀਆਂ ਹਨ ਜਾਂ ਨਹੀਂ, ਸਗੋਂ ਟੈਸਟ ਇਹ ਹੈ ਕਿ ਕੀ ਨਿਰਨੇ ਜਾਂ ਹੁਕਮ ਦੁਆਰਾ ਧਿਰਾਂ ਦੇ ਅਧਿਕਾਰ ਅੰਤਮ ਰੂਪ ਵਿਚ ਤੈਅ ਕਰ ਦਿੱਤੇ ਗਏ ਹਨ। ਅਗਲੇਰੀ ਕਾਰਵਾਈ ਨਿਰਨੇ ਜਾਂ ਹੁਕਮ ਦੀ ਅਨੁਸਾਰਤਾ ਵਿਚ ਤਫ਼ਸੀਲ ਤੈਅ ਕਰਨ ਲਈ ਹੋ ਸਕਦੀ ਹੈ ਨ ਕਿ ਧਿਰਾਂ ਦੇ ਅਧਿਕਾਰ ਤੈਅ ਕਰਨ ਲਈ।

       ਸੰਵਿਧਾਨ ਦੇ ਅਨੁਛੇਦ 133 ਵਿਚ ਡਿਗਰੀ ਦੇ ਮੁਢਲੀ ਜਾਂ ਅੰਤਮ ਹੋਣ ਬਾਰੇ ਕੁਝ ਨਹੀਂ ਕਿਹਾ ਗਿਆ ਅਤੇ ਇਸ ਦਾ ਮਤਲਬ ਹੈ ਕਿ ਸਰਵ ਉੱਚ ਅਦਾਲਤ ਅੱਗੇ ਉਸ ਅਨੁਛਦ ਅਧੀਨ ਅਪੀਲ ਕਰਨ ਲਈ ਜ਼ਰੂਰੀ ਨਹੀਂ ਕਿ ਡਿਗਰੀ ਅੰਤਮ ਹੋਵੇ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.