ਤਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਤ. ਸੰ. तत्. ਸੰਗ੍ਯਾ—ਬ੍ਰਹਮ. ਕਰਤਾਰ । ੨ ਸਰਵ—ਉਸ. “ਤਤ ਆਸ੍ਰਯੰ ਨਾਨਕ.” (ਸਹਸ ਮ: ੫) ੩ ਸੰ. तत. ਸੰਗ੍ਯਾ—ਵਿਸ੍ਤਾਰ. ਫੈਲਾਉ। ੪ ਤਾਰਦਾਰ ਵਾਜਾ. “ਤਤੰ ਵੀਣਾਦਿਕੰ ਵਾਦ੍ਯੰ.” (ਅਮਰਕੋਸ਼) ਦੇਖੋ, ਪੰਚ ਸਬਦ। ੫ ਪੌਣ. ਵਾਯੁ। ੬ ਪਿਤਾ । ੭ ਪੁਤ੍ਰ। ੮ ਤਪ੍ਤ (ਤੱਤੇ) ਲਈ ਭੀ ਤਤ ਸ਼ਬਦ ਆਇਆ ਹੈ. “ਬਾਰਿ ਭਯੋ ਤਤ.” (ਕ੍ਰਿਸਨਾਵ) ੯ ਤਤ੍ਵ ਲਈ ਭੀ ਤਤ ਸ਼ਬਦ ਹੈ. “ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ.” (ਸ੍ਰੀ ਮ: ੫) ਤਤ੍ਵਦਰਸ਼ੀ ਅਤੇ ਸਮਦਰਸ਼ੀ ਕਰੋੜਾਂ ਮੱਧੇ ਕੋਈ ਹੈ. ਦੇਖੋ, ਤਤੁ। ੧੦ ਤਤ੍ਵ. ਭੂਤ. ਅਨਾਸਰ. “ਪਾਂਚ ਤਤ ਕੋ ਤਨ ਰਚਿਓ.” (ਸ: ਮ: ੯) ੧੧ ਕ੍ਰਿ. ਵਿ—ਤਤ੍ਰ. ਵਹਾਂ. ਓਥੇ. “ਜਤ੍ਰ ਜਾਉ ਤਤ ਬੀਠਲੁ ਭੈਲਾ.” (ਆਸਾ ਨਾਮਦੇਵ) “ਜਤਕਤ ਪੇਖਉ ਤਤ ਤਤ ਤੁਮਹੀ.” (ਗਉ ਮ: ੫) ੧੨ ਤਤਕਾਲ ਦਾ ਸੰਖੇਪ. ਫ਼ੌਰਨ. ਤੁਰੰਤ. “ਹੋਇ ਗਇਆ ਤਤ ਛਾਰ.” (ਧਨਾ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24162, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਤ (ਸੰ.। ਸੰਸਕ੍ਰਿਤ ਤਤ੍ਵ। ਤਦੑ+ਤ੍ਵ। ਪ੍ਰਾਕ੍ਰਿਤ ਤਤ੍ਵ) ੧. ਸਾਰ ਵਸਤੂ , ਅਸਲ , ਉਹ ਜੋ ਸਦੀਵ ਰਹਿਣੇ ਵਾਲੀ ਹੈ। ਮਿਥ੍ਯਾ ਭੂਤ ਦੇ ਵਿਰੁਧ , ਸੱਚ ,ਸਚਾਈ, ਅਸਲੀ ਦਸ਼ਾ। ਯਥਾ-‘ਨਾਨਕ ਲਗੀ ਤਤੁ ਲੈ ’ (ਗੁਰੂ) ਨਾਨਕ (ਜੀ ਆਖਦੇ ਹਨ) ਯਥਾਰਥ ਵਿਚ ਪ੍ਰੀਤ ਲੱਗੀ ਹੈ। ਤਥਾ-‘ਮਤਿ ਤਤੁ ਗਿਆਨੰ ’। ਤਥਾ-‘ਤਤੁ ਜੋਗ ਨ ਪਛਾਨੈ’। ਤਥਾ-‘ਤਤ ਰਸ ਅਮਿਓ ਪੀਆਈਐ’।

ਦੇਖੋ, ‘ਤਤ ਸਾਰਖਾ’ ‘ਤਤ ਗਿਆਨ’,

‘ਤਤ ਜੋਗ’

੩. ਇਸ ਕਰਕੇ ਇਸ ਦਾ ਅਰਥ ਬ੍ਰਹਮ ਹੈ। ਯਥਾ-‘ਕਈ ਕੋਟਿ ਤਤ ਕੇ ਬੇਤੇ ’। ਤਥਾ-‘ਤਤ ਸਮਦਰਸੀ ’ ਤਤ ਨੂੰ ਸਮਾਨ ਦੇਖਣ ਵਾਲਾ, ਬ੍ਰਹਮ ਨੂੰ ਪੂਰਨ ਜਾਣਨ ਵਾਲਾ।       ਦੇਖੋ, ‘ਤਤ ਰਸ’

੩. ਕਿਸੇ ਵੱਡੀ ਗੱਲ ਦਾ ਸਾਰ ਅੰਸ਼। ਮੂਲ ਯਥਾਰਥ ਭਾਵ। ਯਥਾ-‘ਕਹੁ ਨਾਨਕ ਇਹ ਤਤੁ ਬੀਚਾਰਾ’।

੪. ਉਹ ਸਾਧਾਰਨ ਪਦਾਰਥ ਜਿਸ ਤੋਂ ਸ੍ਰਿਸ਼ਟੀ ਬਣੀ ਹੈ, ਜੋ ਪੰਜ ਹਨ- ਜਲ , ਪ੍ਰਿਥਵੀ , ਅੱਗ , ਪੌਣ ਅਰ ਆਕਾਸ਼ ਇਨ੍ਹਾਂ ਦੇ ਮੇਲ ਤੇ ਸ੍ਰਿਸ਼ਟੀ ਹੈ। ਇਥੇ ਤਤ ਤੋਂ ਮੁਰਾਦ ਨਾ ਵੰਡੇ ਜਾ ਸਕਣ ਵਾਲਾ ਮੂਲ ਪਦਾਰਥ ਨਹੀਂ , ਪਰ ਸਾਧਾਰਣ ਤੇ ਮੂਲ ਪਦਾਰਥ ਹੈ। ਯਥਾ-‘ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ’।

੫. (ਸੰਸਕ੍ਰਿਤ ਤਤ੍ਰ) ਓਥੇ, ਤਿਥੇ। ਯਥਾ-‘ਜਤ ਕਤ ਤਤ ਗੁਸਾਈ’। ਤਥਾ ‘ਜਤ ਜਤ ਦੇਖਉ ਤਤ ਤਤ ਤੁਮ ਹੀ’।

੬. ਉਸੇ।   ਦੇਖੋ , ‘ਤਤਖਿਣ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 24125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.