ਥੇਹੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਥੇਹੁ* (ਸੰ. ਸੰਸਕ੍ਰਿਤ ਸੑਥਾਨ। ਪ੍ਰਾਕ੍ਰਿਤ ਥਾਣ। ਪੁ. ਪੰਜਾਬੀ ਥਾਣ, ਥੇਹ। ਨ. ਪੰਜਾਬੀ ਥਾਉਂ, ਥਾਂ) ਉੱਚਾ ਸਥਾਨ, ਪਿੰਡ , ਨਗਰ। ਯਥਾ-‘ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ’ ਭਾਵ ਦੈਵੀ ਸੰਪਦਾ ਦਾ ਪਿੰਡ ਬੰਨ੍ਹਿਆਂ ਅਰ ਆਪ ਗੁਰੂ ਜੀ ਨੇ ਰਾਖੀ ਕੀਤੀ। ਯੋਗ ਖੇਮ ਦੋਵੇਂ ਕੀਤੇ*। ਏਥੇ ਥੇਹ ਤੋਂ ਮੁਰਾਦ ਸ੍ਰੀ ਅੰਮ੍ਰਿਤਸਰ ਜੀ, ਤੇ ਰਖਵਾਲੇ ਤੋਂ ਮੁਰਾਦ ਗੁਰੂ ਅਰਜਨ ਦੇਵ ਜੀ ਦੀ ਬੀ ਲੈਂਦੇ ਹਨ ਕਿ ਸੱਚੇ ਗੁਰੂ ਅਮਰ ਦਾਸ (ਦੇ ਹੁਕਮ ਨਾਲ) ਨਗਰੀ ਵਸਾਈ ਤੇ ਇਸ ਦੀ ਸੰਭਾਲ ਲਈ ਗੁਰੂ ਅਰਜਨ ਦੇਵ ਵਰਗੇ ਰਖਵਾਲੇ ਉਸੇ ਗੁਰੂ (ਅਮਰ ਦਾਸ ਜੀ ਨੇ) ਬਖਸ਼ੇ ਹਨ। ਤਥਾ-‘ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ’ ਏਥੇ ਥੇਹ ਤੋਂ ਮੁਰਾਦ ਸਚਖੰਡ ਹੈ।

----------

* ਅਜ ਕਲ ਥੇਹ, ਢੱਠੇ ਪਿੰਡ ਯਾ ਨਗਰ ਦੇ ਛਿਡ ਯਾ ਟਿੱਬੇ ਨੂੰ ਕਹਿੰਦੇ ਹਨ।

----------

* ਅਪ੍ਰਾਪਤ ਦੀ ਪ੍ਰਾਪਤੀ=ਯੋਗ। ਪ੍ਰਾਪਤ ਦੀ ਰਖ੍ਯਾ=ਖੇਮ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਥੇਹੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਥੇਹੁ. ਸੰਗ੍ਯਾ—ਉਜੜੇ ਹੋਏ ਪਿੰਡ ਦਾ ਥਾਂ. ਵੈਰਾਨ ਹੋਇਆ ਨਗਰ। ੨ ਨਗਰ. ਪਿੰਡ. ਇਸ ਦਾ ਮੂਲ ਫ਼ਾਰਸੀ ਦੇਹ ਹੈ. “ਉਜੜ ਥੇਹੁ ਵਸਾਇਓ.” (ਸ੍ਰੀ ਮ: ੫ ਪੈਪਾਇ) ਵਿਕਾਰਾਂ ਦਾ ਤਬਾਹ ਕੀਤਾ ਸ਼ਰੀਰ ਨਗਰ, ਸ਼ੁਭਗੁਣਾਂ ਨਾਲ ਆਬਾਦ ਕੀਤਾ ਹੈ. “ਗੁਰਿ ਸਚੈ ਬਧਾ ਥੇਹੁ.” (ਮ: ੪ ਵਾਰ ਸੋਰ) “ਮਾਲੁ ਖਜਾਨਾ ਥੇਹੁ ਘਰੁ.” (ਗਉ ਮ: ੫) ੩ ਅਸਥਾਨ. ਠਿਕਾਣਾ. “ਨਿਹਚਲੁ ਤੁਧ ਥੇਹੁ.” (ਵਾਰ ਜੈਤ) ੪ ੡੎ਥਤਿ. ਕ਼ਾਇਮੀ. “ਚਾਰ ਦਿਹਾੜੈ ਥੇਹੁ.” (ਭਾਗੁ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.